16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ, 37 ਖੂਨਦਾਨੀਆਂ ਨੇ ਕੀਤਾ ਖ਼ੂਨਦਾਨ ਸੰਗਮ ਬਲੱਡ ਸੈਂਟਰ ਟੋਹਾਣਾ ਦੇ ਪ੍ਰਧਾਨ ਸਤਪਾਲ ਨਨਹੇੜੀ ਦਾ ਕੀਤਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026
ਟੋਹਾਣਾ, 11 ਜੁਲਾਈ (ਮਨਜੀਤ ਸਿੰਘ)-ਥੈਲੇਸੀਮੀਆ ਪੀੜਤ ਬੱਚਿਆਂ ਦੇ ਇਲਾਜ ਲਈ ਲਗਾਤਾਰ ਖੂਨ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਲਾਇਨਜ਼ ਕਲੱਬ ਜਾਖਲ ਰਾਇਲ ਅਤੇ ਅਗਰਵਾਲ ਵੈਸ਼ ਸਮਾਜ ਮਹਿਲਾ ਸਮਿਤੀ ਦੇ ਸਾਂਝੇ ਉਪਰਾਲੇ ਹੇਠ ਰਾਜ ਬਾਂਸਲ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਇਲਾਕੇ ਦੇ ਸਮਾਜ ਸੇਵਕਾਂ, ਨੌਜਵਾਨਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਕੈਂਪ ਦੌਰਾਨ ਲਾਇਨ ਆਦਿਤਿਆ ਬਾਂਸਲ ਅਤੇ ਉਨ੍ਹਾਂ ਦੀ ਧਰਮਪਤਨੀ ਤਨੂ ਬਾਂਸਲ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਯੋਗੇਸ਼ ਖਨੇਜਾ ਅਤੇ ਪ੍ਰੋਜੈਕਟ ਅਫ਼ਸਰ ਐੱਮ.ਜੇ.ਐੱਫ. ਲਾਇਨ ਆਦਿਤਿਆ ਬਾਂਸਲ ਨੇ ਕਿਹਾ ਕਿ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨ ਦੀ ਹਰ ਇਕ ਯੂਨਿਟ ਬੇਹੱਦ ਕੀਮਤੀ ਹੈ। ਨਿਯਮਿਤ ਖੂਨ ਮਿਲਣ ਨਾਲ ਇਨ੍ਹਾਂ ਬੱਚਿਆਂ ਦਾ ਇਲਾਜ ਸੁਚੱਜੇ ਢੰਗ ਨਾਲ ਜਾਰੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ‘ਤੇ ਸਵੈਇੱਛਾ ਨਾਲ ਖੂਨਦਾਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਸਭ ਤੋਂ ਵੱਡਾ ਸਾਧਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਨਮ ਦਿਨ ਵਰਗੇ ਖ਼ਾਸ ਮੌਕਿਆਂ ਨੂੰ ਸਮਾਜ ਸੇਵਾ ਨਾਲ ਜੋੜਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਸਮਾਜ ਵਿੱਚ ਸੇਵਾ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਕੈਂਪ ਵਿੱਚ ਕੁੱਲ 37 ਖੂਨਦਾਨੀਆਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ। ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਵੱਲੋਂ ਕੈਂਪ ਦੇ ਸਫਲ ਆਯੋਜਨ ਲਈ ਮਾਨਵ ਸੇਵਾ ਸੰਗਮ ਬਲੱਡ ਬੈਂਕ ਟੋਹਾਣਾ ਪ੍ਰਧਾਨ ਸਤਪਾਲ ਨਨਹੇੜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸੰਸਥਾ ਦੀ ਸਿਹਤ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਵੀ ਸਰਾਹਨਾ ਕੀਤੀ ਗਈ। ਇਸ ਤੋਂ ਇਲਾਵਾ ਅਗਰਵਾਲ ਵੈਸ਼ ਸਮਾਜ ਮਹਿਲਾ ਸਮਿਤੀ, ਸਮੂਹ ਖੂਨਦਾਨੀਆਂ, ਡਾਕਟਰੀ ਟੀਮ ਅਤੇ ਸਾਰੇ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ ਗਿਆ। ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਕਲੱਬ ਵੱਲੋਂ ਰਾਜ ਬਾਂਸਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਂਦਿਆਂ ਯਾਦਗਾਰੀ ਤੋਹਫ਼ਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਇਨ ਸੰਜੇ ਗਰਗ, ਲਾਇਨ ਨਰੇਸ਼ ਸਿੰਗਲਾ, ਲਾਇਨ ਪ੍ਰਿੰਸ ਕਟਾਰੀਆ, ਲਾਇਨ ਰਮੇਸ਼ ਸਿੰਗਲਾ, ਮਾਨਵ ਸੇਵਾ ਸੰਗਮ ਦੇ ਪ੍ਰਧਾਨ ਸਤਪਾਲ ਨਨਹੇੜੀ, ਨਰੇਸ਼ ਬਾਂਸਲ, ਸੰਦੀਪ ਸਿੰਘ, ਨਵਜੋਤ ਸਿੰਘ ਵਿਕੀ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏਕਾਦਸ਼ੀ ਦੇ ਮੌਕੇ ’ਤੇ ਲਗਾਈ ਮਿੱਠੇ ਜਲ ਦੀ ਛਬੀਲ ਅਗਲੀ ਖ਼ਬਰ ਟੋਹਾਣਾ ’ਚ ਸਨਸਨੀ: ਕਲਪਨਾ ਚਾਵਲਾ ਪਾਰਕ ਨੇੜੇ ਸਿਰ ਅਤੇ ਲੱਤਾਂ ਤੋਂ ਬਿਨਾਂ ਲਾਸ਼ ਮਿਲੀ, ਇਲਾਕੇ ’ਚ ਦਹਿਸ਼ਤ
Ad Position 24