02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

16ਵੇਂ ਖੂਨਦਾਨ ਕੈਂਪ ਦੀਆਂ ਤਿਆਰੀਆਂ ਸਬੰਧੀ ਜ਼ੋਨ-1 ਤੇ ਜ਼ੋਨ-2 ਦੀ ਅਹਿਮ ਮੀਟਿੰਗ ਜਾਖਲ ਵਿਖੇ ਭਲਕੇ

Ad Position 21
No active advertisement
ਅਜੀਤ ਡੈਸਕ 15-07-2026

ਟੋਹਾਣਾ, 14 ਜੁਲਾਈ (ਮਨਜੀਤ ਸਿੰਘ)-ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਵਲੋਂ ਸ਼ਹੀਦ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ 2026 ਨੂੰ ਭਾਟੀਆ ਧਰਮਸ਼ਾਲਾ (ਨਹਿਰ ਕਿਨਾਰੇ), ਟੋਹਾਣਾ ਵਿਖੇ ਲਗਾਏ ਜਾ ਰਹੇ 16ਵੇਂ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਜ਼ੋਨ ਨੰਬਰ-1 ਅਤੇ ਜ਼ੋਨ ਨੰਬਰ-2 ਦੇ ਮੈਂਬਰਾਂ ਦੀ ਅਹਿਮ ਮੀਟਿੰਗ 16 ਜੁਲਾਈ (ਵੀਰਵਾਰ) ਨੂੰ ਸੱਚ ਕੈਂਟੀਨ, ਜਾਖਲ ਵਿਖੇ ਦੁਪਹਿਰ 12:30 ਤੋਂ 1:30 ਵਜੇ ਤੱਕ ਹੋਵੇਗੀ। ਇਹ ਮੀਟਿੰਗ ਟਰੱਸਟ ਦੇ ਸਰਪ੍ਰਸਤ ਡਾ. ਦਿਲਬਾਗ ਸਿੰਘ ਦੀਵਾਨਾ ਦੀ ਸਰਪ੍ਰਸਤੀ, ਪ੍ਰਦੇਸ਼ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਦੀ ਪ੍ਰਧਾਨਗੀ ਅਤੇ ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ ਤੇ ਜਾਖਲ ਬਲਾਕ ਪ੍ਰਧਾਨ ਡਾ. ਵਿਨੋਦ ਕੁਮਾਰ ਮਿਓਂਦ ਦੀ ਅਗਵਾਈ ਹੇਠ ਹੋਵੇਗੀ। ਮੀਟਿੰਗ ਦੀ ਦੇਖ-ਰੇਖ ਜ਼ੋਨ ਇੰਚਾਰਜ ਡਾ. ਸੁਖਵਿੰਦਰ ਤਲਵਾੜੀ ਅਤੇ ਡਾ. ਜਗਤ ਰਾਮ ਨੜੈਲ ਕਰਨਗੇ। ਮੀਟਿੰਗ ਵਿੱਚ ਟਰੱਸਟ ਦੀ ਪ੍ਰਦੇਸ਼, ਜ਼ਿਲ੍ਹਾ, ਬਲਾਕ ਅਤੇ ਸ਼ਹਿਰੀ ਕਾਰਜਕਾਰਨੀ ਦੇ ਮੈਂਬਰ ਸ਼ਮੂਲੀਅਤ ਕਰਨਗੇ। ਇਸ ਦੌਰਾਨ 31 ਜੁਲਾਈ ਨੂੰ ਲੱਗਣ ਵਾਲੇ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ, ਪ੍ਰਚਾਰ-ਪ੍ਰਸਾਰ, ਵੱਧ ਤੋਂ ਵੱਧ ਖੂਨਦਾਨੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਵੱਖ-ਵੱਖ ਜ਼ਿੰਮੇਵਾਰੀਆਂ ਦੀ ਵੰਡ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਟਰੱਸਟ ਵੱਲੋਂ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੁਪਹਿਰ 12:30 ਵਜੇ ਤੋਂ ਪਹਿਲਾਂ ਮੀਟਿੰਗ ਸਥਾਨ ‘ਤੇ ਪਹੁੰਚ ਕੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਤਾਂ ਜੋ ਮੀਟਿੰਗ ਸਮੇਂ ਸਿਰ ਸ਼ੁਰੂ ਕਰਕੇ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਚਰਚਾ ਕੀਤੀ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਫੇਸਬੁੱਕ ’ਤੇ ਰਿਸ਼ਤੇਦਾਰ ਬਣ ਕੇ ਸਾਈਬਰ ਧੋਖਾਧੜੀ ਦੇ ਮਾਮਲੇ ’ਚ ਇੱਕ ਹੋਰ ਸਹਿ-ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਅਜੇ ਕੁਮਾਰ ਬਣੇ ਟੋਹਾਣਾ ਦੇ ਨਵੇਂ ਸੀ.ਆਈ.ਏ. ਇੰਚਾਰਜ
Ad Position 24
No active advertisement