ਕਾਲਾਂਵਾਲੀ/ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)- ਕੰਨਿਆ ਮਾਤਾ ਜੀ ਗਰੀਬ ਦਾਸ ਮੰਦਰ ਕਮੇਟੀ ਨੇ ਜਨਤਾ ਦੇ ਸਹਿਯੋਗ ਨਾਲ ਡੀਐਨ ਕਾਲਜ ਰੋਡ ’ਤੇ ਤੀਜਾ ਮਾਤਾ ਭਗਵਤੀ ਜਾਗਰਣ ਆਯੋਜਿਤ ਕੀਤਾ। ਕਮੇਟੀ ਮੈਂਬਰ ਬੰਟੀ ਸੋਨੀ ਨੇ ਦੱਸਿਆ ਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਅਤੇ ਮਹਿਲਾ ਵਿੰਗ ਪ੍ਰਧਾਨ ਵੀਨਾ ਮਹੇਸ਼ਵਰੀ ਨੇ ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਸਮੀ ਪੂਜਾ ਕੀਤੀ। ਜਦੋਂ ਕਿ ਨਗਰ ਕੌਂਸਲ ਪ੍ਰਧਾਨ ਮਹੇਸ਼ ਗੋਇਲ, ਉਪ ਪ੍ਰਧਾਨ ਸਿਕੰਦਰ ਸਿੰਘ, ਨਗਰ ਕੌਂਸਲਰ ਪੂਰਨ ਨਗਰ, ਨਿਤਿਨ ਗਰਗ, ਸੁਭਾਸ਼ ਸ਼ਰਮਾ, ਹਰਵਿੰਦਰ ਸਿੰਘ, ਗੋਬਿੰਦ ਸ਼ਰਮਾ, ਮਾਰਕੀਟ ਕਮੇਟੀ ਮੈਂਬਰ ਨਰੇਸ਼ ਮਹੇਸ਼ਵਰੀ, ਹੇਮੰਤ ਗੋਇਲ, ਮੰਡਲ ਪ੍ਰਧਾਨ ਲਵਲੀ ਗਰਗ, ਯੁਵਾ ਮੰਚ ਪ੍ਰਧਾਨ ਚਰਨਦਾਸ ਚੰਨੀ, ਸਮਾਜ ਸੇਵਕ ਅਨਿਲ ਗਰਗ ਜੈਤੋ ਵਾਲੇ, ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਦਿਨੇਸ਼ ਗਰਗ, ਆਰਕੇ ਮਜੀਠੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਤੋਂ ਅਲੀਸ਼ਾ ਬਰਵਾਲ, ਫਤਿਹਾਬਾਦ ਤੋਂ ਸੰਨੀ ਸੇਠੀ, ਸਿਰਸਾ ਤੋਂ ਬਿੱਟੂ ਦਵਾਰਕਾ, ਨਰੇਸ਼ ਚੁਨਮੁਨ ਨੇ ਦੇਵੀ ਭਗਵਤੀ ਦੀ ਉਸਤਤ ਵਿੱਚ ਭਜਨ ਗਾਏ, ਜਦੋਂ ਕਿ ਤ੍ਰਿਨੈਨ ਆਰਟ ਗਰੁੱਪ ਸਿਰਸਾ ਨੇ ਸੁੰਦਰ ਝਾਕੀਆਂ ਪ੍ਰਦਰਸ਼ਿਤ ਕੀਤੀਆਂ।