05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪਾਣੀ ਛੱਡਣ ਤੋਂ ਬਾਅਦ ਖਸਤਾ ਹਾਲ ਮੱਮੜ ਨਹਿਰ ਫਿਰ ਟੁੱਟੀ

Ad Position 21
No active advertisement
ਅਜੀਤ ਡੈਸਕ 18-07-2026
ਟੇਲ ਤੱਕ ਪਾਣੀ ਨਾਲ ਪਹੁੰਚਣ ’ਤੇ ਕਿਸਾਨ ਸਿੰਜਾਈ ਤੋਂ ਵਾਂਝੇ
ਕਾਲਾਂਵਾਲੀ/ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)- ਕਈ ਦਿਨਾਂ ਦੀ ਲੰਬੀ ਬੰਦੀ ਤੋਂ ਬਾਅਦ ਪਾਣੀ ਛੱਡਣ ਤੋਂ ਬਾਅਦ ਖਸਤਾ ਹਾਲ ਮੱਮੜ ਨਹਿਰ ਵਿੱਚ ਪਾੜ ਪੈ ਗਿਆ। ਪਿੰਡ ਭਾਦੜਾ ਦੇ ਨੇੜੇ ਕੁਰੰਗਾਂਵਾਲੀ ਰੋਡ ’ਤੇ ਪੁਲ ਦੇ ਅੱਗੇ ਇਸ ਨਹਿਰ ਵਿੱਚ 25 ਫੁੱਟ ਚੌੜਾ ਪਾੜ ਪੈ ਗਿਆ। ਇਸ ਨਾਲ ਨੇੜਲੇ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ। ਇਸ ਪਾੜ ਸੰਬੰਧੀ ਕਿਸਾਨਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸਿੰਚਾਈ ਵਿਭਾਗ ਦੇ ਕਰਮਚਾਰੀ ਜੇਸੀਬੀ ਅਤੇ ਟਰੈਕਟਰ-ਟਰਾਲੀਆਂ ਨਾਲ ਮੌਕੇ ’ਤੇ ਪਹੁੰਚੇ ਅਤੇ ਮਿੱਟੀ ਨਾਲ ਬੋਰੀਆਂ ਨਾਲ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ। ਨਹਿਰ ਟੁੱਟਣ ਕਰਕੇ ਪਾਣੀ ਟੇਲ ਤੱਕ ਨਹੀਂ ਪਹੁੰਚਿਆ। ਜਿਸ ਕਰਕੇ ਟੇਲ ’ਤੇ ਪੈਂਦੇ ਪਿੰਡਾਂ ਦੇ ਕਿਸਾਨ ਸਿੰਚਾਈ ਵਾਲੇ ਪਾਣੀ ਤੋਂ ਵਾਂਝੇ ਰਹਿ ਗਏ। ਕਿਸਾਨਾਂ ਨੇ ਦੱਸਿਆ ਕਿ ਨਹਿਰ ਦਾ ਪਾਣੀ ਗਰਮੀ ਦੌਰਾਨ ਲੰਬੇ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਆਇਆ ਸੀ ਵਿਚਕਾਰੋਂ ਬੰਦ ਹੋ ਗਿਆ। ਜਿਸ ਨਾਲ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਕਿਸਾਨ ਨੇਕੀ ਰਾਮ, ਸਤਬੀਰ ਸਿੰਘ, ਗੁਰਤੇਜ ਸਿੰਘ, ਵਿਜੇ ਕੁਮਾਰ, ਸੇਵਕ ਸਿੰਘ, ਕਾਲੂ ਰਾਮ, ਰਾਏ ਸਿੰਘ, ਚੰਦਰ ਭਾਨ, ਬਲਵੀਰ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ, ਹਰਮੀਤ ਸਿੰਘ, ਜਸਬੀਰ ਸਿੰਘ ਆਦਿ ਨੇ ਕਿਹਾ ਕਿ ਨਹਿਰ ਦੇ ਵਾਰ-ਵਾਰ ਟੁੱਟਣ ਕਾਰਨ ਜ਼ਿਆਦਾਤਰ ਕਿਸਾਨ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਕਿਸਾਨ ਨਹਿਰੀ ਪਾਣੀ ’ਤੇ ਨਿਰਭਰ ਕਰਦੇ ਹਨ ਕਿਉਂਕਿ ਖੇਤਰ ਵਿੱਚ ਭੂਮੀਗਤ ਪਾਣੀ ਖਾਰਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰ ਨੂੰ ਦੁਬਾਰਾ ਪੱਕਾ ਕੀਤਾ ਜਾਵੇ, ਨਾ ਕਿ ਅਸਥਾਈ ਮੁਰੰਮਤ ਕਰਕੇ ਸਾਰਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਗਲੀ ਖ਼ਬਰ ਹਾਈਡ੍ਰੋਜਨ ਟ੍ਰੇਨਾਂ ਭਾਰਤ ਦੀ ਤਕਨੀਕੀ ਮੁਹਾਰਤ ਅਤੇ ਨਵੀਨਤਾ ਦਾ ਪ੍ਰਤੀਕ ਹਨ: ਸੁਭਾਸ਼ ਬਰਾਲਾ
Ad Position 24
No active advertisement