03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਦਿੱਲੀ ’ਚ ਵਿਦਿਆਰਥੀਆਂ ’ਤੇ ਕੀਤੇ ਲਾਠੀਚਾਰਜ ਦੇ ਵਿਰੋਧ ’ਚ ਕਾਂਗਰਸ ਪਾਰਟੀ ਨੇ ਰੋਸ ਜਤਾ ਕੇ ਮੋਦੀ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 24-07-2026
ਜਲੰਧਰ, 23 ਜੁਲਾਈ (ਪਵਨ ਖਰਬੰਦਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਜਲੰਧਰ ਵਲੋਂ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਪੁਲਿਸ ਵਲੋਂ ਕੀਤੇ ਗਏ ਤਸ਼ਦਦ ਦੇ ਵਿਰੋਦ ’ਚ ਅੱਜ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਵਲੋ ਕੀਤੀ ਗਈ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸਿੱਖਿਆ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਗਈ। ਇਸ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਨੀਟ ਦਾ ਜੋ ਪੇਪਰ ਲੀਕ ਹੋਇਆ ਹੈ , ਉਸ ਨਾਲ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ ਤੇ ਹੁਣ ਵਿਦਿਆਰਥੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਕੇ ਆਪਣੇ ਹੱਕ ਦੀ ਗੱਲ ਕਰ ਰਹੇ ਹਨ ਤਾਂ ਉਨਾਂ ਉਪਰ ਲਾਠੀਚਾਰਜ ਕੀਤਾ ਜਾ ਰਿਹਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦਾ ਭਵਿਖ ਦੱਸਦੇ ਹਨ, ਪਰ ਅਸਲੀਅਤ ਵਿਚ ਦੇਸ਼ ਦੇ ਭਵਿਖ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ, ਇਹ ਜੱਗ ਜਾਹਿਰ ਹੋ ਚੁੱਕਿਆ ਹੈ । ਇਨ੍ਹਾਂ ਵਿਦਿਆਰਥੀਆਂ ਦੇ ਹਕ ਵਿਚ ਕਾਂਗਰਸ ਪਾਰਟੀ ਦੇ ਲੋਕ ਸਭਾ ਵਿਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ , ਪ੍ਰਿਅੰਕਾਂ ਗਾਂਧੀ, ਸੀਨੀਅਰ ਕਾਂਗਰਸੀ ਲੀਡਰਾਂ ਨੇ ਦਿੱਲੀ ਵਿਚ ਵਿਦਿਆਰਥੀਆਂ ਦੇ ਹੱਕ ਵਿਚ ਧਰਨਾ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਕਾਂਗਰਸੀ ਲੀਡਰਾਂ ਨਾਲ ਵੀ ਜੰਮ ਕੇ ਧੱਕੇਸ਼ਾਹੀ ਕੀਤੀ ਜੋ ਕਿ ਸਰਾਸਰ ਗ਼ਲਤ ਹੈ । ਇਸ ਪ੍ਰਦਰਸ਼ਨ ਵਿਚ ਮੋਦੀ ਸਰਕਾਰ ਤੇ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ ਤਿੰਨ ਵੱਡੇ ਪੇਪਰ ਲੀਕ ਹੋਏ ਹਨ । ਫਾਰਮਾਸਿਸਟ ਭਰਤੀ ਪ੍ਰੀਖਿਆ ਤੋਂ ਪਹਿਲਾਂ 12ਵੀਂ ਅੰਗਰੇਜ਼ੀ ਤੇ ਪੀ.ਐਸ.ਟੀ.ਈ.ਟੀ. ਦੇ ਪੇਪਰ ਵੀ ਲੀਕ ਹੋਏ ਹਨ । ਪੰਜਾਬ ਵਿਚ 6 ਮਹੀਨਿਆਂ ਤੋਂ ਗਰੁੱਪ ਬੀ ਪੇਪਰ ਲੀਕ ਮਾਮਲੇ ਚ ਕੋਈ ਵੀ ਜਾਂਚ ਨਹੀ ਹੋਈ ਹੈ । ਨੀਟ ਸਮੇਤ ਲਗਾਤਾਰ ਹੋ ਰਹੇ ਪੇਪਰ ਲੀਕਾਂ ਨੇ ਨੌਜਵਾਨਾਂ ਦਾ ਭਰੋਸਾ ਤੋੜਿਆ ਹੈ । ਇਸ ਪ੍ਰਦਰਸ਼ਨ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ,ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ, ਡਾ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਮੈਡਮ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਰਜਿੰਦਰ ਸਿੰਘ ਸਾਬਕਾ ਐਸ. ਐਸ. ਪੀ. ਹਲਕਾ ਇੰਚਾਰਜ ਕਰਤਾਰਪੁਰ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਅਸ਼ਵਨ ਭੱਲਾ,ਪਰਮਜੋਤ ਸਿੰਘ ਸ਼ੈਰੀ ਚੱਢਾ, ਬਲਰਾਜ ਠਾਕੁਰ, ਡਾ ਜਸਲੀਨ ਸੇਠੀ, ਪਵਨ ਕੁਮਾਰ, ਹਨੀ ਜੋਸ਼ੀ, ਰਵਿੰਦਰ ਲਾਡੀ, ਲੱਕੀ ਸੰਧੂ, ਹਰਮੀਤ ਸਿੰਘ, ਸੌਰਭ ਉੱਪਲ, ਹਿੰਮਤ ਸੰਘਾ, ਸ਼ਰਨ, ਪ੍ਰੇਮ ਨਾਥ ਦਕੋਹਾ, ਰਛਪਾਲ ਜੱਖੂ, ਦੀਪਕ ਸ਼ਰਮਾ ਮੋਨਾ, ਜਗਦੀਪ ਸਿੰਘ ਸੋਨੂੰ ਸੰਧਰ, ਵਿਪਨ ਕੁਮਾਰ, ਮੰਗਾ ਸਿੰਘ ਮੁੱਧੜ , ਅਨੁਰਾਧਾ ਪ੍ਰਧਾਨ ਮਹਿਲਾ ਕਾਂਗਰਸ, ਅਮਿਤ ਕੁਮਾਰ ਮੱਟੂ, ਨਰੇਸ਼ ਵਰਮਾ, ਬ੍ਰਹਮ ਦੇਵ ਸਹੋਤਾ, ਐਡਵੋਕੇਟ ਗੌਤਮ ਸਹੋਤਾ, ਅਸ਼ਵਨੀ ਜੰਗਰਾਲ, ਪ੍ਰੇਮ ਪਾਲ ਡੁਮੇਲੀ, ਅਰੁਣ ਰਤਨ, ਨਵਦੀਪ ਜਰੇਵਾਲ, ਦਵਿੰਦਰ ਸ਼ਰਮਾ ਬੌਬੀ, ਵਿਕਾਸ ਤਲਵਾੜ , ਰਵੀਸ਼ ਸ਼ਰਮਾ, ਰਾਜੇਸ਼ ਜਿੰਦਲ ਟੋਨੂੰ , ਯਸ਼ ਪਾਲ ਸਫਰੀ, ਲੇਖ ਰਾਜ, ਵਿੱਦਿਆ ਸਾਗਰ, ਰਵੀ ਬੱਗਾ, ਮੁਕੇਸ਼ ਗਰੋਵਰ , ਪਰਮਜੀਤ ਸਿੰਘ ਬੱਲ, ਆਨੰਦ ਬਿੱਟੂ , ਅਤੁਲ ਚੱਢਾ, ਪ੍ਰਭ ਦਿਆਲ ਭਗਤ, ਸੂਰਜ ਪ੍ਰਕਾਸ਼ ਲਾਡੀ, ਸਤਪਾਲ ਪਾਲ ਮਿੱਕਾ, ਵਿੱਕੀ ਆਬਾਦਪੁਰਾ,ਸੁਦੇਸ਼ ਭਗਤ, ਰਮੇਸ਼ ਕੁਮਾਰ, ਮੁੰਨਾ ਯਾਦਵ, ਮਾਸਟਰ ਸ਼ਰੀਫ ਚੰਦ, ਮੁਖਤਿਆਰ ਅਹਿਮਦ, ਸਮੀਰ ਚਿਸ਼ਤੀ, ਅਸ਼ੋਕ ਹੰਸ, ਮਨਜੀਤ ਸਿਮਰਨ, ਐਡਵੋਕੇਟ ਵਿਕਰਮ ਦੱਤਾ, ਉਮੇਸ਼ ਕੁਮਾਰ, ਕੁਲਦੀਪ ਸ਼ਰਮਾ, ਰਣਦੀਪ ਲੱਕੀ ਸੰਧੂ, ਹਰਮੀਤ ਸਿੰਘ, ਹਨੀ ਜੋਸ਼ੀ, ਕੁਲਦੀਪ ਸ਼ਰਮਾ ਤੇ ਤਿਲਕ ਰਾਜ ਚੋਹਕਾਂ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਆਬਕਾਰੀ ਵਿਭਾਗ ਦਾ ਸੀਨੀਅਰ ਸਹਾਇਕ 5000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ
Ad Position 24
No active advertisement