05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਤਿਗੁਰੂ ਰਵਿਦਾਸ ਜੀ ਦੀ 650 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਉਣ ਸੰਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 3 ਅਗਸਤ (ਨਰਿੰਦਰ ਲਾਗੂ) ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਲੰਮਾ ਪਿੰਡ ਵੱਲੋਂ ਮਹਾਨ ਗੁਰਮਤਿ ਸਮਾਗਮ ਲੰਮਾ ਪਿੰਡ ਵਿਖੇ ਕਰਵਾਉਣ ਲਈ ਇੱਕ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਮੁਹੱਲਾ ਨਿਊ ਵਿਨੈ ਨਗਰ ਵਿਖੇ ਹੋਈ । ਸਤਿਗੁਰੂ ਰਵਿਦਾਸ ਜੀ ਦੇ 650 ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਚੋਂ ਨਿਕਲਦੀਆਂ ਪ੍ਰਭਾਤ ਫੇਰੀਆਂ ਦੇ ਉਪਰੰਤ ਇਹ ਮਹਾਨ ਗੁਰਮਤਿ ਸਮਾਗਮ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਮਾਰਗ ‘ਤੇ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 04-08-2026
ਚੁਗਿੱਟੀ/ਜੰਡੂਸਿੰਘਾ, 3 ਅਗਸਤ (ਨਰਿੰਦਰ ਲਾਗੂ) ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ ਲੰਮਾ ਪਿੰਡ ਵੱਲੋਂ ਮਹਾਨ ਗੁਰਮਤਿ ਸਮਾਗਮ ਲੰਮਾ ਪਿੰਡ ਵਿਖੇ ਕਰਵਾਉਣ ਲਈ ਇੱਕ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਮੁਹੱਲਾ ਨਿਊ ਵਿਨੈ ਨਗਰ ਵਿਖੇ ਹੋਈ ।ਸਤਿਗੁਰੂ ਰਵਿਦਾਸ ਜੀ ਦੇ 650 ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਚੋਂ ਨਿਕਲਦੀਆਂ ਪ੍ਰਭਾਤ ਫੇਰੀਆਂ ਦੇ ਉਪਰੰਤ ਇਹ ਮਹਾਨ ਗੁਰਮਤਿ ਸਮਾਗਮ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਮਾਰਗ ‘ਤੇ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਵੇਗਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਰਾਣਾ ਪ੍ਰਧਾਨ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨੇ ਸਮਾਨਤਾ ਬਰਾਬਰਤਾ, ਊਚ ਨੀਚ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਨੁੱਖਤਾ ਨੂੰ ਸੰਦੇਸ਼ ਦਿੱਤਾ ਹੈ ਅਤੇ ਸੰਸਾਰ ਵਿੱਚ ਪਰਮਾਤਮਾ ਦੀ ਭਜਨ ਬੰਦਗੀ ਕਰਨ ਦਾ ਉਪਦੇਸ਼ ਦਿੱਤਾ ਹੈ। ਇਸ ਮੌਕੇ ਸਤਿੰਦਰ ਸਿੰਘ ਪੀਤਾ ਸ਼ੇਰੇ ਪੰਜਾਬ ਯੂਥ ਕਲੱਬ ,ਦਲਜੀਤ ਸਿੰਘ ,ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਜੰਬਾ ,ਫੁੰਮਣ ਸਿੰਘ , ਬਹਾਦਰ ਸਿੰਘ ,ਰਣਵੀਰ ਸਿੰਘ ਬੱਲ, ਗੁਰਸ਼ਰਨ ਸਿੰਘ ਮੱਕੜ ਪਰਵਿੰਦਰ ਸਿੰਘ ਬਬਲੂ ,ਰਾਜ ਕੁਮਾਰ,ਬਲਵੀਰ ਸਿੰਘ ਬਸਰਾ , ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ,ਮਨਜਿੰਦਰ ਸਿੰਘ ਸੋਨੀ ,ਲਾਲ ਚੰਦ, ਠੇਕੇਦਾਰ ਓਮ ਪ੍ਰਕਾਸ਼ ,ਸੁਰਿੰਦਰ ਸਿੰਘ ਰਾਜ ਤੇ ਜਤਿੰਦਰ ਸਿੰਘ ਰਿੰਕਾ ਸਮੇਤ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਸਰਗਰਮੀਆਂ ਆਰੰਭ ਅਗਲੀ ਖ਼ਬਰ ਸ਼ਹਿਰ ਅੰਦਰ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ 6 ਗ੍ਰਿਫ਼ਤਾਰ
Ad Position 24
No active advertisement