05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨਰਵਾਣਾ ਨਹਿਰ ਪੁਲ ’ ਤੇ ਹਰਿਆਣਾ ਰੋਡਵੇਜ਼ ਦੀ ਬੱਸ ਦੋ ਕਾਰਾਂ ਨਾਲ ਟਕਰਾਈ , ਹਾਦਸੇ ’ ਚ ਵਾਲ - ਵਾਲ ਬਚੇ ਸਵਾਰ

ਟੋਹਾਣਾ, 3 ਅਗਸਤ (ਮਨਜੀਤ ਸਿੰਘ)- ਨਰਵਾਣਾ ਨਹਿਰ ਪੁਲ ’ਤੇ ਸੋਮਵਾਰ ਦੁਪਹਿਰ ਇੱਕ ਵੱਡਾ ਸੜਕ ਹਾਦਸਾ ਉਸ ਸਮੇਂ ਵਾਪਰ ਗਿਆ, ਜਦੋਂ ਨਰਵਾਣਾ ਤੋਂ ਟੋਹਾਣਾ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੇ ਅੱਗੇ ਚੱਲ ਰਹੀਆਂ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਤਿੰਨੋਂ ਵਾਹਨਾਂ ਨੂੰ ਨੁਕਸਾਨ ਪੁੱਜਾ, ਪਰ ਗਨੀਮਤ ਰਹੀ ਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।

Ad Position 21
No active advertisement
ਨਰਵਾਣਾ ਨਹਿਰ ਪੁਲ ‘ਤੇ ਦੋ ਕਾਰਾਂ ਅਤੇ ਬੱਸ ਦੀ ਹੋਈ ਆਪਸੀ ਟੱਕਰ। ਤਸਵੀਰ : ਮਨਜੀਤ ਸਿੰਘ ਟੋਹਾਣਾ 04-08-2026
ਟੋਹਾਣਾ, 3 ਅਗਸਤ (ਮਨਜੀਤ ਸਿੰਘ)- ਨਰਵਾਣਾ ਨਹਿਰ ਪੁਲ ’ਤੇ ਸੋਮਵਾਰ ਦੁਪਹਿਰ ਇੱਕ ਵੱਡਾ ਸੜਕ ਹਾਦਸਾ ਉਸ ਸਮੇਂ ਵਾਪਰ ਗਿਆ, ਜਦੋਂ ਨਰਵਾਣਾ ਤੋਂ ਟੋਹਾਣਾ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੇ ਅੱਗੇ ਚੱਲ ਰਹੀਆਂ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਤਿੰਨੋਂ ਵਾਹਨਾਂ ਨੂੰ ਨੁਕਸਾਨ ਪੁੱਜਾ, ਪਰ ਗਨੀਮਤ ਰਹੀ ਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ਐੱਚ ਆ-56 ਜੀਵੀ-3222 ਨਰਵਾਣਾ ਤੋਂ ਟੋਹਾਣਾ ਵੱਲ ਆ ਰਹੀ ਸੀ। ਬੱਸ ਚਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਪੁਲ ’ਤੇ ਅੱਗੇ ਚੱਲ ਰਹੀ ਸਵਿਫਟ ਡਿਜ਼ਾਇਰ ਕਾਰ ਨੰਬਰ ਐੱਚਆਰ-32ਏ-2100 ਹੈ। ਇਸ ਦੌਰਾਨ ਪਿੱਛੇ ਆ ਰਹੀ ਕਾਰ ਨੰਬਰ ਐੱਚਆਰ -83ਏ-5085 ਪਹਿਲੀ ਕਾਰ ਨਾਲ ਟਕਰਾ ਗਈ। ਜਦੋਂ ਉਸਨੇ ਬਚਾਉਣ ਲਈ ਬਹੁਤ ਲੰਬੀ ਬ੍ਰੇਕ ਮਾਰੀ। ਅਚਾਨਕ ਬਣੀ ਸਥਿਤੀ ਵਿੱਚ ਬੱਸ ਚਾਲਕ ਨੇ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬੱਸ ਵੀ ਪਿੱਛੇ ਤੋਂ ਕਾਰ ਨਾਲ ਜਾ ਟਕਰਾਈ। ਮੌਕੇ ਤੇ ਲੋਕਾਂ ਨੇ ਦੱਸਿਆ ਕਿ ਕਾਰ ਵਿੱਚੋਂ ਇੱਕ ਮਹਿਲਾ ਪਾਣੀ ਲੈਣ ਲਈ ਪੁਲ ਦੇ ਨਾਲ ਲੱਗੇ ਨਲਕੇ ਕੋਲ ਉਤਰ ਗਈ। ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਨੇ ਤੁਰੰਤ ਮਦਦ ਕੀਤੀ ਅਤੇ ਸੂਚਨਾ ਮਿਲਣ ‘ਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਾਦਸਾ ਅਚਾਨਕ ਕਾਰ ਰੁਕਣ ਅਤੇ ਪਿੱਛੋਂ ਆ ਰਹੇ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਵਾਪਰਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਅੰਦੋਲਨ ਨਾਲ ਹੋਏ ਨੁਕਸਾਨ ਨੂੰ ਘਟਾਉਣ ਲਈ ਯਤਨ ਆਰੰਭ ਅਗਲੀ ਖ਼ਬਰ ਯਮੁਨਾਨਗਰ ਤੋਂ ਸੈਂਕੜੇ ਮਿਡ - ਡੇ - ਮੀਲ ਵਰਕਰ ਮੁੱਖ ਮੰਤਰੀ ਦੇ ਗ੍ਰਹਿ ਕਸਬੇ ਕੁਰੂਕਸ਼ੇਤਰ ’ ਚ ਰਾਜ ਪੱਧਰੀ ਮਹਾਂਪੜਾਵ ਲ...
Ad Position 24
No active advertisement