09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵਾਰ ਨੂੰ ਆਖਰੀ ਦਿੱਖ ਦਿੰਦਾ ਹੋਇਆ ਕਾਰੀਗਰ। ਵੇਰਵਾ-ਪਵਨ ਖਰਬੰਦਾ

ਜਲੰਧਰ, 9 ਅਗਸਤ (ਸ਼ਿਵ)-ਵਾਰਡ ਨੰਬਰ ਇੱਕ ਦੇ ਨਿਊ ਇੰਦਰਾ ਕਲੋਨੀ ਸੀਵਰੇਜ ਦੇ ਪਾਣੀ ਨਾਲ ਡੁੱਬੀ ਪਈ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਕਈ ਵਾਰ ਨਗਰ ਨਿਗਮ ਨੂੰ ਕਈ ਬਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਉਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ।

Ad Position 21
No active advertisement
ਗੰਦੇ ਪਾਣੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ। ਤਸਵੀਰ. ਜੀ. ਪੀ. ਸਿੰਘ 10-08-2026
ਜਲੰਧਰ, 9 ਅਗਸਤ (ਸ਼ਿਵ)-ਵਾਰਡ ਨੰਬਰ ਇੱਕ ਦੇ ਨਿਊ ਇੰਦਰਾ ਕਲੋਨੀ ਸੀਵਰੇਜ ਦੇ ਪਾਣੀ ਨਾਲ ਡੁੱਬੀ ਪਈ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਕਈ ਵਾਰ ਨਗਰ ਨਿਗਮ ਨੂੰ ਕਈ ਬਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਉਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ। ਉੱਥੋਂ ਦੇ ਸੰਤੋਸ਼ ਬਿਲਾਨੀ ਨੇ ਕਿਹਾ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਨੂੰ ਮਿਲ ਕੇ ਕਈ ਬਾਰ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ ਕਿ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਪਰ ਕੋਈ ਸੁਣਵਾਈ ਨਹੀਂ ਕਰਦਾ। ਸੰਤੋਸ਼ ਬਿਲਾਨੀ ਨੇ ਕਿਹਾ ਕਿ ਜੇਕਰ ਉਨਾਂ ਦੀ ਸਮੱਸਿਆ ਬੁੱਧਵਾਰ ਤੱਕ ਠੀਕ ਨਾ ਕੀਤੀ ਗਈ ਤਾਂ ਵੀਰਵਾਰ ਨੂੰ ਨਗਰ ਨਿਗਮ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਮੋਟਰ ਦਾ ਵੀ ਕਨੈੱਕਸ਼ਨ ਨਹੀਂ ਕੀਤਾ ਜਾ ਰਿਹਾ। ਮੋਟਰ ਦਾ ਕੁਨੈਕਸ਼ਨ ਕਰਨ ਲਈ ਕੁੱਝ ਮੀਟਰ ਬਿਜਲੀ ਦੀ ਤਾਰ ਲੱਗਣੀ ਹੈ ਪਰ ਨਗਰ ਨਿਗਮ ਵਲੋਂ ਇਹ ਤਾਰ ਨਹੀਂ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਸੰਤੋਖ ਬਿਲਾਨੀ , ਸ਼ੰਕਰ ਲਾਲ, ਪ੍ਰਕਾਸ਼ ਬੁਗੂ, ਸੰਤ ਲਾਲ , ਗੀਤਾ, ਗੰਗੂ ਰਾਮ, ਓਮ, ਅਜੇ ਸੁਖੀਆ, ਸੋਨੂੰ ਦੇਵੀ, ਰਾਜੂ ਦੇਵੀ, ਰਮਾ ਦੇਵੀ ਤੇ ਹੋਰ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਹਨ ਸਿੰਘ ਮਤਵਾਲਾ ਸਕੂਲ ਵਿਖੇ ਕਰਵਾਇਆ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਅਗਲੀ ਖ਼ਬਰ ਨਕੋਦਰ ਰੋਡ ’ ਤੇ ਗਲੀ ’ਚੋਂ ਕੂੜਾ ਚੁਕਵਾਇਆ
Ad Position 24