10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

20-21 ਸਤੰਬਰ ਨੂੰ ਹੋਣ ਵਾਲੀ ਕਿਸਾਨਾਂ ਦੀ ਕੌਮੀ ਕਾਨਫਰੰਸ ਤੇ ਰੈਲੀ ਸੰਬੰਧੀ ਹੋਈ ਤਿਆਰੀ ਮੀਟਿੰਗ

ਜਲੰਧਰ, 10 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 11-08-2026
ਜਲੰਧਰ, 10 ਅਗਸਤ (ਐੱਮ. ਐੱਸ. ਲੋਹੀਆ) - ‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਵਿਖੇ ‘ਜਮਹੂਰੀ ਕਿਸਾਨ ਸਭਾ ਪੰਜਾਬ’ ਤੇ ‘ਪੰਜਾਬ ਕਿਸਾਨ ਯੂਨੀਅਨ’ ਦੀ ਸੂਬਾ ਪੱਧਰ ਦੀ ਸਾਂਝੀ ਜਨਰਲ ਬਾਡੀ ਮੀਟਿੰਗ ਹੋਈ, ਜਿਸ ‘ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 300 ਤੋਂ ਵੱਧ ਕਿਸਾਨ ਆਗੂਆਂ ਨੇ ਭਾਗ ਲਿਆ। ਮੀਟਿੰਗ ਦੌਰਾਨ 20-21 ਸਤੰਬਰ ਨੂੰ ‘ਦੇਸ਼ ਭਗਤ ਯਾਦਗਾਰ ਜਲੰਧਰ’ ਵਿਖੇ ਹੋਣ ਜਾ ਰਹੇ ‘ਕੁਲ ਹਿੰਦ ਕਿਸਾਨ ਮਹਾਂਸਭਾ’ ਦੇ 5ਵੇਂ ਕੌਮੀ ਮਹਾਂ ਸੰਮੇਲਨ ਨੂੰ ਸਫਲ ਬਣਾਉਣ ਬਾਰੇ ਠੋਸ ਯੋਜਨਾਬੰਦੀ ਉਲੀਕੀ ਗਈ। ਇਹ ਫੈਸਲਾ ਵੀ ਕੀਤਾ ਗਿਆ ਕਿ ਦੇਸ਼ ਭਰ ‘ਚ ਜਾਰੀ ਪੇਪਰ ਲੀਕ ਵਿਰੋਧੀ ਅੰਦੋਲਨ ‘ਚ ਵਿਦਿਆਰਥੀਆਂ ਦੀ ਅਗਵਾਈ ਕਰ ਰਹੀ ਉੱਘੀ ਆਗੂ ਨੇਹਾ ਬੋਰਾ ਨੂੰ ਸਨਮਾਨਤ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸ ਮਹਾਂ ਸੰਮੇਲਨ ‘ਚ ਦੇਸ਼ ਦੇ 18 ਸੂਬਿਆਂ ਤੋਂ ਸੈਂਕੜੇ ਕਿਸਾਨ ਪ੍ਰਤੀਨਿਧ ਸ਼ਾਮਲ ਹੋਣਗੇ। ਅਜਲਾਸ ਦੇ ਸੁਚਾਰੂ ਪ੍ਰਬੰਧਾਂ ਲਈ ਸਮਾਜ ਦੀਆਂ ਨਾਮਵਰ ਹਸਤੀਆਂ ‘ਤੇ ਆਧਾਰਤ ਸਵਾਗਤੀ ਕਮੇਟੀ ਵੀ ਚੁਣੀ ਗਈ, ਜਿਸ ਦੇ ਚੇਅਰਮੈਨ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਹੋਣਗੇ। ਇਸ ਮੌਕੇ ਪ੍ਰਸ਼ੋਤਮ ਸ਼ਰਮਾ, ਡਾ ਸਤਨਾਮ ਸਿੰਘ ਅਜਨਾਲਾ, ਸੁਖਦਰਸ਼ਨ ਨੱਤ, ਕੁਲਵੰਤ ਸਿੰਘ ਸੰਧੂ, ਗੁਰਜੰਟ ਸਿੰਘ ਮਾਨਸਾ ਤੇ ਗੁਰਨਾਮ ਸਿੰਘ ਭੀਖੀ, ‘ਜਮਹੂਰੀ ਕਿਸਾਨ ਸਭਾ ਹਰਿਆਣਾ’ ਦੇ ਪ੍ਰਧਾਨ ਆਜ਼ਾਦ ਸਿੰਘ ਮੀਰਾਨ, ‘ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸੰਮਤੀ ਹਰਿਆਣਾ’ ਦੇ ਪ੍ਰਧਾਨ ਮਨਦੀਪ ਸਿੰਘ ਨਥਵਾਨ, ਮੋਹਣ ਸਿੰਘ ਧਮਾਣਾ, ਚਰਨਜੀਤ ਸਿੰਘ, ਰਘਬੀਰ ਸਿੰਘ ਬੈਨੀਪਾਲ, ਅਸ਼ਵਨੀ ਕੁਮਾਰ ਲੱਖਣ ਕੇ, ਹਰਜੀਤ ਸਿੰਘ ਕਲਾਨੌਰ, ਪਰਗਟ ਸਿੰਘ ਜਾਮਾਰਾਏ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਟਰੱਕ ਨੇ ਮਾਈ ਹੀਰਾਂ ਗੇਟ ਨੇੜੇ ਬਿਜਲੀ ਦਾ ਖੰਭਾ ਤੋੜਿਆ , ਸਾਰਾ ਦਿਨ ਬਿਜਲੀ ਰਹੀ ਬੰਦ ਬਿਜਲੀ ਦੀਆਂ ਲਾਈਨਾਂ... ਅਗਲੀ ਖ਼ਬਰ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਪੱਥਰਬਾਜ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ
Ad Position 24