10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਿੰਡ ਚਕੇਰੀਆਂ ’ ਚ ਕਰਵਾਇਆ ਪੰਜਾਬੀ ਗੁਰਮੁਖੀ ਸਿਖਲਾਈ ਕੈਂਪ 62 ਵਿਦਿਆਰਥੀਆਂ ਨੇ ਗੁਰਮੁਖੀ ਪੜ੍ਹਨ ਅਤੇ ਲਿਖਣ ਦੀ ਸਿਖਲਾਈ ਪ੍ਰਾਪਤ ਕੀਤੀ

ਕਾਲਾਂਵਾਲੀ/ਸਿਰਸਾ, 10 ਅਗਸਤ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਚਕੇਰੀਆਂ ਅੱਠ ਰੋਜ਼ਾ ਪੰਜਾਬੀ ਗੁਰਮੁਖੀ ਭਾਸ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕੁੱਲ 62 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਗੁਰਮੁਖੀ ਲਿਪੀ ਪੜ੍ਹਨ ਅਤੇ ਲਿਖਣ ਦੀ ਸਿਖਲਾਈ ਪ੍ਰਾਪਤ ਕੀਤੀ।

Ad Position 21
No active advertisement
ਪਿੰਡ ਚਕੇਰੀਆਂ ਵਿਖੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ: ਪੰਨੀਵਾਲੀਆ 11-08-2026
ਕਾਲਾਂਵਾਲੀ/ਸਿਰਸਾ, 10 ਅਗਸਤ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਚਕੇਰੀਆਂ ਅੱਠ ਰੋਜ਼ਾ ਪੰਜਾਬੀ ਗੁਰਮੁਖੀ ਭਾਸ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕੁੱਲ 62 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਗੁਰਮੁਖੀ ਲਿਪੀ ਪੜ੍ਹਨ ਅਤੇ ਲਿਖਣ ਦੀ ਸਿਖਲਾਈ ਪ੍ਰਾਪਤ ਕੀਤੀ। ਕੈਂਪ ਦੇ ਆਖਰੀ ਦਿਨ ਬੱਚਿਆਂ ਦਾ ਸੁੰਦਰ ਹੱਥ ਲਿਖਤ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਪੰਜਾਬੀ ਗੁਰਮੁਖੀ ਸਿਖਲਾਈ ਟੀਮ ਵਿੱਚ ਮਾ. ਸੁਰਿੰਦਰ ਪਾਲ ਸਿੰਘ, ਐਡਵੋਕੇਟ ਗੁਰਮੀਤ ਸਿੰਘ ਖਾਲਸਾ, ਮਾ. ਅਮਰਜੀਤ ਸਿੰਘ ਅਤੇ ਮਾ. ਕੁਲਦੀਪ ਸਿੰਘ ਤਾਰੂਆਣਾ ਸ਼ਾਮਲ ਸਨ। ਇਸ ਮੌਕੇ ਐਡਵੋਕੇਟ ਗੁਰਮੀਤ ਸਿੰਘ ਖਾਲਸਾ ਨੇ ਕਿਹਾ ਕਿ ਦੁਨੀਆ ਵਿੱਚ ਅੱਗੇ ਵਧਣ ਲਈ ਸਾਰੀਆਂ ਭਾਸ਼ਾਵਾਂ ਦਾ ਗਿਆਨ ਜ਼ਰੂਰੀ ਹੈ, ਪਰ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਛੱਡਣਾ ਚਾਹੀਦਾ। ਜੋ ਲੋਕ ਆਪਣੀ ਮਾਤ ਭਾਸ਼ਾ ਤੋਂ ਦੂਰ ਜਾਂਦੇ ਹਨ ਉਹ ਆਪਣੀ ਪਛਾਣ ਗੁਆ ਬੈਠਦੇ ਹਨ। ਮਾਸਟਰ ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਹਰਿਆਣਾ ਦੀ ਦੂਜੀ ਸਰਕਾਰੀ ਭਾਸ਼ਾ ਹੈ, ਪਰ ਸਕੂਲਾਂ ਵਿੱਚ ਪੰਜਾਬੀ ਛੇਵੀਂ ਜਮਾਤ ਤੋਂ ਹੀ ਪੜ੍ਹਾਈ ਜਾਂਦੀ ਹੈ, ਜੋ ਕਿ ਵਿਤਕਰਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਨਤਕ ਤੌਰ ’ਤੇ ਮੰਗ ਕਰਨੀ ਚਾਹੀਦੀ ਹੈ ਕਿ ਪਹਿਲੀ ਜਮਾਤ ਤੋਂ ਸਾਰੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਵੇ। ਇਸ ਕੈਂਪ ਵਿੱਚ ਮਾ. ਸੁਰਿੰਦਰ ਪਾਲ ਸਿੰਘ, ਮਾ. ਕੁਲਦੀਪ ਸਿੰਘ, ਮਾ. ਜਗਦੀਸ਼ ਸਿੰਘ ਸਿੰਘਪੁਰਾ, ਅਤੇ ਰਾਜਪਾਲ ਕੌਰ ਨੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਪੰਜਾਬੀ ਪੜ੍ਹਨ ਅਤੇ ਲਿਖਣ ਲਈ ਉਤਸ਼ਾਹਿਤ ਕੀਤਾ। ਪਿੰਡ ਚਕੇਰੀਆਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਕੌਂਸਲ, ਮਾਸਟਰ ਗੁਰਮੁਖ ਸਿੰਘ, ਹੈੱਡ ਗ੍ਰੰਥੀ ਬਾਬਾ ਪ੍ਰਤਾਪ ਸਿੰਘ, ਭਾਈ ਰਘੂਵੀਰ ਸਿੰਘ ਅਤੇ ਸਾਰੇ ਪ੍ਰਬੰਧਕਾਂ ਦਾ ਕੈਂਪ ਦੇ ਸਫਲ ਆਯੋਜਨ ਅਤੇ ਸੁਚਾਰੂ ਪ੍ਰਬੰਧਨ ਲਈ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਤੀਜ ਧੀਆਂ ਅਤੇ ਭੈਣਾਂ ਲਈ ਵਿਸ਼ੇਸ਼ ਭਾਵਨਾਵਾਂ ਨਾਲ ਜੁੜਿਆ ਤਿਉਹਾਰ ਹੈ - ਸੁਮਨ ਸੈਣੀ ਅਗਲੀ ਖ਼ਬਰ ਬਿਜਲੀ ਕਰਮਚਾਰੀਆਂ ਦੀ ਹੜਤਾਲ ਦੇ ਮੱਦੇਨਜ਼ਰ ਸਿਰਸਾ ’ ਚ ਧਾਰਾ 163 ਲਾਗੂ
Ad Position 24