ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ
ਟੋਹਾਣਾ, 11 ਅਗਸਤ (ਮਨਜੀਤ ਸਿੰਘ) - ਬ੍ਰਹਮਾਕੁਮਾਰੀ ਸੰਸਥਾ ਵੱਲੋਂ ਚਲਾਈ ਜਾ ਰਹੀ 10 ਕਰੋੜ ਨਸ਼ਾ ਮੁਕਤ ਪ੍ਰਣ ਮੁਹਿੰਮ ਤਹਿਤ ਸ਼ਹੀਦ ਹਰੀ ਰਾਮ ਸੈਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਹਾਣਾ ਵਿਖੇ ਸਵੇਰ ਦੀ ਸਭਾ ਦੌਰਾਨ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬ੍ਰਹਮਾਕੁਮਾਰੀ ਸੇਵਾ ਕੇਂਦਰ ਟੋਹਾਣਾ ਦੀ ਮੁਖੀ ਰਾਜਯੋਗਿਨੀ ਬੀ.
ਟੋਹਾਣਾ, 11 ਅਗਸਤ (ਮਨਜੀਤ ਸਿੰਘ) - ਬ੍ਰਹਮਾਕੁਮਾਰੀ ਸੰਸਥਾ ਵੱਲੋਂ ਚਲਾਈ ਜਾ ਰਹੀ 10 ਕਰੋੜ ਨਸ਼ਾ ਮੁਕਤ ਪ੍ਰਣ ਮੁਹਿੰਮ ਤਹਿਤ ਸ਼ਹੀਦ ਹਰੀ ਰਾਮ ਸੈਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਹਾਣਾ ਵਿਖੇ ਸਵੇਰ ਦੀ ਸਭਾ ਦੌਰਾਨ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬ੍ਰਹਮਾਕੁਮਾਰੀ ਸੇਵਾ ਕੇਂਦਰ ਟੋਹਾਣਾ ਦੀ ਮੁਖੀ ਰਾਜਯੋਗਿਨੀ ਬੀ.ਕੇ. ਵੰਦਨਾ ਭੈਣ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਸੰਸਕਾਰਵਾਨ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਕੇ. ਵੰਦਨਾ ਭੈਣ ਜੀ ਤੋਂ ਇਲਾਵਾ ਮੀਨਾ ਭੈਣ ਜੀ ਅਤੇ ਮੰਜੂ ਪਾਹਵਾ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਬੀ.ਕੇ. ਵੰਦਨਾ ਭੈਣ ਨੇ ਕਿਹਾ ਕਿ ਸ਼ਰਾਬ, ਸਿਗਰਟ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥ ਵਿਅਕਤੀ ਦੀ ਸਿਹਤ ਦੇ ਨਾਲ-ਨਾਲ ਉਸ ਦੇ ਪਰਿਵਾਰ ਅਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖ਼ੁਦ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਗਿਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਆਜ਼ਾਦੀ ਦਿਵਸ ਦੇ ਸੰਦਰਭ ਵਿੱਚ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ ਸਾਰਥਕ ਬਣਾਉਣ ਲਈ ਸਾਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਵੀ ਆਜ਼ਾਦ ਹੋਣਾ ਪਵੇਗਾ। ਮੀਨਾ ਭੈਣ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਨਸ਼ਾ ਮੁਕਤ ਜੀਵਨ ਜਿਊਣ ਦਾ ਪ੍ਰਣ ਦਿਵਾਇਆ। ਸਮਾਗਮ ਦੇ ਅੰਤ ਵਿੱਚ ਬ੍ਰਹਮਾਕੁਮਾਰੀ ਸੰਸਥਾ ਵੱਲੋਂ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਸ਼ਰਮਾ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤਾ ਗਿਆ। ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸੇ ਲੜੀ ਤਹਿਤ ਭਾਟੀਆ ਨਗਰ, ਸੀਨੀਅਰ ਸਿਟੀਜ਼ਨ ਸੇਵਾ ਟਰੱਸਟ, ਜੋਤੀਬਾ ਫੂਲੇ ਪੁਸਤਕਾਲਿਆ, ਨੰਦੀਸ਼ਾਲਾ ਅਤੇ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਟੋਹਾਣਾ ਵਿਖੇ ਵੀ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।