12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ ਰਹੀ ਵਰ੍ਹਦੇ ਮੀਂਹ ’ਚ ਹੀ ਹੜਤਾਲ ’ਤੇ ਡੱਟੇ ਰਹੇ ਸੈਂਕੜੇ ਕਰਮਚਾਰੀ

ਯਮੁਨਾਨਗਰ, 11 ਅਗਸਤ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੱਦੇ ‘ਤੇ ਯਮੁਨਾਨਗਰ ਇਕਾਈ ਨਾਲ ਸੰਬੰਧਿਤ ਕਰਮਚਾਰੀਆਂ ਵਲੋਂ ਰਾਜ ਪੱਧਰੀ ਹੜਤਾਲ ਦੇ ਛੇਵੇਂ ਦਿਨ ਵੀ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਮੀਂਹ ਦੇ ਬਾਵਜੂਦ ਸੈਂਕੜੇ ਕਰਮਚਾਰੀਆਂ ਨੇ ਹੜਤਾਲ ‘ਚ ਸ਼ਮੂਲੀਅਤ ਕਰਦਿਆਂ ਸਰਕਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ।

Ad Position 21
No active advertisement
ਅਜੀਤ ਡੈਸਕ 12-08-2026
ਯਮੁਨਾਨਗਰ, 11 ਅਗਸਤ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੱਦੇ ‘ਤੇ ਯਮੁਨਾਨਗਰ ਇਕਾਈ ਨਾਲ ਸੰਬੰਧਿਤ ਕਰਮਚਾਰੀਆਂ ਵਲੋਂ ਰਾਜ ਪੱਧਰੀ ਹੜਤਾਲ ਦੇ ਛੇਵੇਂ ਦਿਨ ਵੀ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਮੀਂਹ ਦੇ ਬਾਵਜੂਦ ਸੈਂਕੜੇ ਕਰਮਚਾਰੀਆਂ ਨੇ ਹੜਤਾਲ ‘ਚ ਸ਼ਮੂਲੀਅਤ ਕਰਦਿਆਂ ਸਰਕਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਜਥੇਬੰਦੀ ਦੇ ਉਪ ਪ੍ਰਧਾਨ ਰਮਨ ਨੇ ਕੀਤੀ, ਜਦਕਿ ਮੰਚ ਦਾ ਸੰਚਾਲਨ ਸੰਯੁਕਤ ਸਕੱਤਰ ਸੰ ਜੀਤ ਤਿਗਰਾ ਨੇ ਕੀਤਾ। ਇਸ ਮੌਕੇ ਹਾਜ਼ਰ ਨਗਰ ਨਿਗਮ ਕਰਮਚਾਰੀ ਯੂਨੀਅਨ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਨੇ ਕਿਹਾ ਕਿ ਸਰਕਾਰ ਨੇ ਬੀਤੀ 13 ਮਈ ਨੂੰ ਕਰਮਚਾਰੀਆਂ ਨਾਲ ਇਕ ਸਮਝੌਤਾ ਕੀਤਾ ਸੀ। ਇਸ ਦੌਰਾਨ 22-ਨੁਕਾਤੀ ਮੰਗਾਂ ਦੇ ਚਾਰਟਰ ‘ਚੋਂ ਸਰਕਾਰ ਨੇ 17 ਮੰਗਾਂ ‘ਤੇ ਸਹਿਮਤੀ ਜਤਾਈ ਸੀ। ਇਨ੍ਹਾਂ ‘ਚੋਂ ਸਭ ਤੋਂ ਪ੍ਰਮੁੱਖ ਮੰਗ ਅਸਥਾਈ ਕਰਮਚਾਰੀਆਂ ਨੂੰ ਨਿਯਮਿਤ ਕਰਨਾ ਸੀ, ਪਰ ਅੱਜ ਤੱਕ ਇਕ ਵੀ ਕਰਮਚਾਰੀ ਨੂੰ ਸਥਾਈ ਰੁਜ਼ਗਾਰ ਦਾ ਪੱਤਰ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਮੇਂ ਸਿਰ ਲਾਗੂ ਨਾ ਕੀਤਾ ਅਤੇ ਪੁਸ਼ਟੀ ਪੱਤਰ ਜਾਰੀ ਨਾ ਕੀਤੇ ਤਾਂ ਅੱਜ ਰੋਹਤਕ ‘ਚ ਹੋਣ ਜਾ ਰਹੀ ਸੂਬਾ ਕਮੇਟੀ ਦੀ ਮੀਟਿੰਗ ਦੌਰਾਨ ਸੰਰਘਸ਼ ਨੂੰ ਤੇਜ਼ ਕਰਨ ਦੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲੋੜ ਪਈ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਵਰਗਾ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਜ਼ਿਲ੍ਹਾ ਪ੍ਰਧਾਨ ਨੇ ਅੱਗੇ ਕਿਹਾ ਕਿ ਹੜਤਾਲ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਵਿਗਾੜ ਸਕਦੀ ਹੈ, ਜਿਸ ਨਾਲ ਕੂੜੇ ਦੇ ਢੇਰ ਲੱਗ ਸਕਦੇ ਹਨ ਅਤੇ ਬਿਮਾਰੀਆਂ ਫੈਲ ਸਕਦੀਆਂ ਹਨ, ਪਰ ਇਸ ਸਥਿਤੀ ਲਈ ਪੂਰੀ ਤਰ੍ਹਾਂ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂਕਿ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਮੁੱਖ ਸਲਾਹਕਾਰ ਰਾਜਕੁਮਾਰ ਸ਼ਿਸ਼ੌਲੀ, ਖਜ਼ਾਨਚੀ ਸੰਜੇ ਗਹਿਲੋਤ, ਸਚਿਨ ਕਨ੍ਹੱਈਆ, ਕਾਰਜਕਾਰੀ ਮੈਂਬਰ ਸੰਜੇ ਦੁਲਗਚ, ਸ਼ਿਆਮ ਲਾਲ ਤੇ ਸੁਰੇਸ਼ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਰਮਚਾਰੀਆਂ ਦੀ ਤਿੰਨ ਰੋਜ਼ਾ ਹੜਤਾਲ ਟਲੀ ਊਰਜਾ ਮੰਤਰੀ ਅਨਿਲ ਵਿਜ ਨਾਲ ਮੀਟਿੰਗ ਮਗਰੋਂ ਫ਼ੈਸਲਾ; ਟੋਹਾਣਾ ਦੇ ਬਿਜਲੀ... ਅਗਲੀ ਖ਼ਬਰ ਟੋਹਾਣਾ ’ ਚ ਇਨੈਲੋ ਦੇ ਵਰਕਰ ਸੰਮੇਲਨ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ
Ad Position 24