12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜੀਪ ਬਾਡੀ ਕਾਰੀਗਰ ਦੀ ਲੋਹੇ ਦੀ ਪਾਈਪ ਮਾਰ ਕੇ ਹੱਤਿਆ, ਚਾਰ ਖ਼ਿਲਾਫ਼ ਮੁਕੱਦਮਾ

ਡੱਬਵਾਲੀ, 11 ਅਗਸਤ (ਇਕਬਾਲ ਸਿੰਘ ਸ਼ਾਂਤ)-ਸਿਰਸਾ ਰੋਡ ਸਥਿਤ ਜਵਾਹਰ ਨਗਰ ਨੇੜੇ ਚਾਰ ਨੌਜਵਾਨਾਂ ’ਤੇ ਜੀਪ ਬਾਡੀ ਕਾਰੀਗਰ ਗੁਰਬਚਨ ਸਿੰਘ ਉਰਫ਼ ਬੱਬੂ (46) ’ਤੇ ਲੋਹੇ ਦੀ ਪਾਈਪ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਦੋਸ਼ ਹੈ। ਹਮਲੇ ਵਿੱਚ ਮ੍ਰਿਤਕ ਦਾ ਸਾਥੀ ਬਖ਼ਸ਼ੀਸ਼ ਸਿੰਘ ਵੀ ਜ਼ਖ਼ਮੀ ਹੋ ਗਿਆ।

Ad Position 21
No active advertisement
ਅਜੀਤ ਡੈਸਕ 12-08-2026
ਡੱਬਵਾਲੀ, 11 ਅਗਸਤ (ਇਕਬਾਲ ਸਿੰਘ ਸ਼ਾਂਤ)-ਸਿਰਸਾ ਰੋਡ ਸਥਿਤ ਜਵਾਹਰ ਨਗਰ ਨੇੜੇ ਚਾਰ ਨੌਜਵਾਨਾਂ ’ਤੇ ਜੀਪ ਬਾਡੀ ਕਾਰੀਗਰ ਗੁਰਬਚਨ ਸਿੰਘ ਉਰਫ਼ ਬੱਬੂ (46) ’ਤੇ ਲੋਹੇ ਦੀ ਪਾਈਪ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਦੋਸ਼ ਹੈ। ਹਮਲੇ ਵਿੱਚ ਮ੍ਰਿਤਕ ਦਾ ਸਾਥੀ ਬਖ਼ਸ਼ੀਸ਼ ਸਿੰਘ ਵੀ ਜ਼ਖ਼ਮੀ ਹੋ ਗਿਆ। ਘਟਨਾ 10 ਅਗਸਤ ਦੀ ਰਾਤ ਕਰੀਬ ਅੱਠ ਵਜੇ ਦੀ ਹੈ। ਗੁਰਬਚਨ ਸਿੰਘ ਉਰਫ਼ ਬੱਬੂ, ਜੀਪ ਬਾਡੀ ਦੁਕਾਨ ਦੇ ਮਾਲਕ ਬਖ਼ਸ਼ੀਸ਼ ਸਿੰਘ ਦੀ ਮੋਟਰਸਾਈਕਲ ’ਤੇ ਪਿੱਛੇ ਬੈਠ ਕੇ ਘਰ ਪਰਤ ਰਹੇ ਸਨ। ਮੋਟਰਸਾਈਕਲ ਬਖ਼ਸ਼ੀਸ਼ ਸਿੰਘ ਚਲਾ ਰਿਹਾ ਸੀ। ਜਵਾਹਰ ਨਗਰ ਦੀ ਮੁੱਖ ਗਲੀ ਦੇ ਸਾਹਮਣੇ ਉਨ੍ਹਾਂ ਨੇ ਮੋਟਰਸਾਈਕਲ ਚੌਹਾਨ ਨਗਰ ਵੱਲ ਮੋੜੀ। ਦੋਸ਼ ਹੈ ਕਿ ਮੋਟਰਸਾਈਕਲ ’ਤੇ ਆਏ ਪ੍ਰਿੰਸ ਤੇ ਮੰਗਲ ਵਾਸੀ ਪਿੰਡ ਡੱਬਵਾਲੀ ਨੇ ਦੋਵਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਉਪਰੰਤ ਦੂਜੀ ਮੋਟਰਸਾਈਕਲ ’ਤੇ ਜੀਵਨ ਅਤੇ ਆਕਾਸ਼ਦੀਪ ਵਾਸੀ ਪਿੰਡ ਡੱਬਵਾਲੀ ਵੀ ਮੌਕੇ ’ਤੇ ਪੁੱਜ ਗਏ। ਦੋਸ਼ ਹੈ ਕਿ ਜੀਵਨ ਨੇ ਲੋਹੇ ਦੀ ਰਾਡਨੁਮਾ ਪਾਈਪ ਨਾਲ ਗੁਰਬਚਨ ਸਿੰਘ ਦੀ ਗਰਦਨ ’ਤੇ ਵਾਰ ਕੀਤਾ, ਜਿਸ ਨਾਲ ਉਹ ਹੇਠਾਂ ਡਿੱਗ ਪਏ। ਹਮਲੇ ਵਿਚ ਬਖ਼ਸ਼ੀਸ਼ ਸਿੰਘ ਦੇ ਵੀ ਸੱਟਾਂ ਲੱਗੀਆਂ। ਗੁਰਬਚਨ ਸਿੰਘ ਦਾ ਲੜਕਾ ਆਕਾਸ਼ਦੀਪ ਵੀ ਆਪਣੇ ਕੰਮ ਤੋਂ ਪਰਤਦੇ ਸਮੇਂ ਉੱਥੇ ਪੁੱਜ ਗਿਆ। ਉਸ ਵੱਲੋਂ ਰੌਲਾ ਪਾਉਣ ’ਤੇ ਸਾਰੇ ਮੁਲਜ਼ਮ ਮੋਟਰਸਾਈਕਲਾਂ ਅਤੇ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਗੁਰਬਚਨ ਸਿੰਘ ਨੂੰ ਉਸ ਦਾ ਪੁੱਤਰ ਆਕਾਸ਼ਦੀਪ ਅਤੇ ਬਖ਼ਸ਼ੀਸ਼ ਸਿੰਘ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਥਾਣਾ ਸਿਟੀ ਦੇ ਮੁਖੀ ਅਵਤਾਰ ਸਿੰਘ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਸੀਨ ਆਫ਼ ਕਰਾਈਮ ਟੀਮ ਦੇ ਮੁਖੀ ਡਾ. ਦਵਿੰਦਰ ਬੈਨੀਵਾਲ ਨੇ ਘਟਨਾ ਸਥਾਨ ਦਾ ਨਿਰੀਖਣ ਕਰਕੇ ਸਬੂਤ ਇਕੱਠੇ ਕੀਤੇ। ਸਿਟੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਆਕਾਸ਼ਦੀਪ ਦੀ ਸ਼ਿਕਾਇਤ ’ਤੇ ਪ੍ਰਿੰਸ, ਮੰਗਲ, ਜੀਵਨ ਤੇ ਆਕਾਸ਼ਦੀਪ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ 103(1) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਟੀਆ ਨਗਰ ਦੇ ਸ਼ਿਵ ਸਵਰਗ ਮੰਦਰ ’ ਚ ਮਹਾਸ਼ਿਵਰਾਤਰੀ ਮਨਾਈ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਪ੍ਰਾਜੈਕਟ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਮੀਟਿੰਗ ਸੱਦੀ
Ad Position 24