11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅਭੈ ਚੌਟਾਲਾ ਦੀ ਚਿਤਾਵਨੀ ਮਗਰੋਂ ਚੌਟਾਲਾ ’ਚ ਪੁਲਿਸ ਕਾਰਵਾਈ ਤੇਜ਼

ਡੱਬਵਾਲੀ, 11 ਅਗਸਤ (ਇਕਬਾਲ ਸਿੰਘ ਸ਼ਾਂਤ)-ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਵੱਲੋਂ ਪਿੰਡ ਚੌਟਾਲਾ ਵਿੱਚ ਨਸ਼ਿਆਂ ਦੀ ਵਿਕਰੀ ਖ਼ਿਲਾਫ਼ ਦਿੱਤੀ ਚਿਤਾਵਨੀ ਮਗਰੋਂ ਡੱਬਵਾਲੀ ਪੁਲਿਸ ਦੀ ਕਾਰਵਾਈ ਤੇਜ਼ ਹੋ ਗਈ ਹੈ। ਸੀਆਈਏ ਡੱਬਵਾਲੀ ਨੇ ਇੱਕ ਨੌਜਵਾਨ ਨੂੰ 20.

Ad Position 21
No active advertisement
ਅਜੀਤ ਡੈਸਕ 12-08-2026
ਡੱਬਵਾਲੀ, 11 ਅਗਸਤ (ਇਕਬਾਲ ਸਿੰਘ ਸ਼ਾਂਤ)-ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਵੱਲੋਂ ਪਿੰਡ ਚੌਟਾਲਾ ਵਿੱਚ ਨਸ਼ਿਆਂ ਦੀ ਵਿਕਰੀ ਖ਼ਿਲਾਫ਼ ਦਿੱਤੀ ਚਿਤਾਵਨੀ ਮਗਰੋਂ ਡੱਬਵਾਲੀ ਪੁਲਿਸ ਦੀ ਕਾਰਵਾਈ ਤੇਜ਼ ਹੋ ਗਈ ਹੈ। ਸੀਆਈਏ ਡੱਬਵਾਲੀ ਨੇ ਇੱਕ ਨੌਜਵਾਨ ਨੂੰ 20.44 ਗ੍ਰਾਮ ਹੈਰੋਇਨ ਤੇ 5.60 ਲੱਖ ਰੁਪਏ ਡਰੱਗ ਮਨੀ ਸਣੇ ਕਾਬੂ ਕੀਤਾ ਹੈ। ਪੁਲਿਸ ਬੁਲਾਰੇ ਆਨੰਦ ਕੁਮਾਰ ਨੇ ਦੱਸਿਆ ਕਿ ਸੀਆਈਏ ਦੇ ਮੁਖੀ ਸ਼ੈਲੇਂਦਰ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਕਾਰਵਾਈ ਕਰਦਿਆਂ ਨੌਜਵਾਨ ਨੂੰ ਕਾਬੂ ਕੀਤਾ। ਉਸ ਦੇ ਪਿੱਠੂ ਬੈਗ ਦੀ ਤਲਾਸ਼ੀ ਦੌਰਾਨ ਹੈਰੋਇਨ ਤੇ ਨਕਦੀ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਅਨਿਲ ਕੁਮਾਰ ਵਜੋਂ ਹੋਈ ਹੈ। ਉਸ ਖ਼ਿਲਾਫ਼ ਥਾਣਾ ਸਦਰ ਡੱਬਵਾਲੀ ਵਿਚ ਨਸ਼ਾ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਜਾਣਕਾਰੀ ਹਾਸਲ ਕਰ ਰਹੀ ਹੈ। ਪੁਲਿਸ ਬੁਲਾਰੇ ਮੁਤਾਬਕ ਨਸ਼ਿਆਂ ਤੋਂ ਕਮਾਈ ਜਾਇਦਾਦ ’ਤੇ ਵੀ ਨਜ਼ਰ ਹੈ ਅਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਅਭੈ ਸਿੰਘ ਚੌਟਾਲਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਚੌਟਾਲਾ ਵਿਚ ਸ਼ਰੇਆਮ ਚਿੱਟਾ ਵਿਕਣ ਦੇ ਦੋਸ਼ ਲਾਉਂਦਿਆਂ ਐੱਸਪੀ ਡੱਬਵਾਲੀ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਸੀ। ਮੀਡੀਆ ਗੱਲਬਾਤ ’ਚ ਐੱਸਪੀ ਨੇ ਨਸ਼ਿਆਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਦਾ ਦਾਅਵਾ ਕੀਤਾ ਸੀ। ਇਸ ਮਗਰੋਂ ਅੱਜ ਚੌਟਾਲਾ ਵਿੱਚ ਇਹ ਕਾਰਵਾਈ ਸਾਹਮਣੇ ਆਈ।
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ’ਚ ਭਾਜਪਾ ਵਲੋਂ ਤਿਰੰਗਾ ਯਾਤਰਾ, ਸ਼ਹੀਦਾਂ ਨੂੰ ਕੀਤਾ ਨਮਨ ਅਗਲੀ ਖ਼ਬਰ ਡੀ . ਏ . ਵੀ . ਕਾਲਜ ਚੀਕਾ ’ ਚ ਭਾਰਤ ਛੱਡੋ ਅੰਦੋਲਨ ’ ਤੇ ਭਾਸ਼ਨ ਅਤੇ ਕਵਿਤਾ ਮੁਕਾਬਲੇ ਕਰਵਾਏ
Ad Position 24