19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਨੇ ਆਜ਼ਾਦੀ ਦਿਵਸ ਮਨਾਇਆ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ-ਅਜਾਇਬ ਸਿੰਘ ਫਤਹਿਪੁਰੀ

ਟੋਹਾਣਾ, 18 ਅਗਸਤ (ਮਨਜੀਤ ਸਿੰਘ)-ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਵੱਲੋਂ ਦੇਸ਼ ਦੇ ਸਮੂਹ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਸੰਬੰਧੀ ਸੰਜੀਵਨੀ ਹਸਪਤਾਲ ਟੋਹਾਣਾ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰੱਸਟ ਦੇ ਸੂਬਾ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 19-08-2026
ਟੋਹਾਣਾ, 18 ਅਗਸਤ (ਮਨਜੀਤ ਸਿੰਘ)-ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਵੱਲੋਂ ਦੇਸ਼ ਦੇ ਸਮੂਹ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਸੰਬੰਧੀ ਸੰਜੀਵਨੀ ਹਸਪਤਾਲ ਟੋਹਾਣਾ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰੱਸਟ ਦੇ ਸੂਬਾ ਪ੍ਰਧਾਨ ਡਾ. ਅਜਾਇਬ ਸਿੰਘ ਫਤਿਹਪੁਰੀ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਆਜ਼ਾਦੀ ਪ੍ਰਵਾਨਿਆਂ, ਸੂਰਬੀਰਾਂ ਅਤੇ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਾ. ਅਜਾਇਬ ਸਿੰਘ ਫਤਿਹਪੁਰੀ ਨੇ ਕਿਹਾ ਕਿ ਅੱਜ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸੂਰਬੀਰ ਯੋਧਿਆਂ ਵੱਲੋਂ ਦਿੱਤੀਆਂ ਅਥਾਹ ਕੁਰਬਾਨੀਆਂ ਸਦਕਾ ਹੀ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਦੇਸ਼ ਭਗਤਾਂ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਸੰਘਰਸ਼ ਤੋਂ ਜਾਣੂ ਕਰਵਾਉਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਸਾਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਟਰੱਸਟ ਵੱਲੋਂ ਲੋਕਾਂ ਦੀ ਸਿਹਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖਣ ਦਾ ਅਹਿਦ ਵੀ ਦੁਹਰਾਇਆ। ਇਸ ਮੌਕੇ ਟਰੱਸਟ ਦੇ ਪ੍ਰਦੇਸ਼ ਉਪ ਪ੍ਰਧਾਨ ਡਾ. ਬਲਵਾਨ ਸੈਣੀ, ਜ਼ਿਲ੍ਹਾ ਪ੍ਰਧਾਨ ਡਾ. ਜਗਮੋਹਣ ਅਰੋੜਾ, ਜ਼ਿਲ੍ਹਾ ਉੱਪ ਪ੍ਰਧਾਨ ਡਾ. ਮਹਾਵੀਰ ਧਾਰਸੂਲ, ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ, ਰਤੀਆ ਬਲਾਕ ਪ੍ਰਧਾਨ ਡਾ. ਭਰਤ ਸਿੰਘ ਮੰਘੇੜਾ, ਜਾਖਲ ਬਲਾਕ ਪ੍ਰਧਾਨ ਡਾ. ਵਿਨੋਦ ਕੁਮਾਰ ਮਿਓਂਦ, ਟਰੱਸਟ ਦੇ ਪ੍ਰੈੱਸ ਪ੍ਰਵਕਤਾ ਡਾ. ਰਘਵੀਰ ਜਾਂਗੜਾ, ਡਾ. ਮਨਜੀਤ ਸਿੰਘ ਟੋਹਾਣਾ, ਡਾ. ਜਗਸੀਰ ਅਮਾਣੀ, ਟੋਹਾਣਾ ਬਲਾਕ ਦੇ ਸਕੱਤਰ ਡਾ. ਰਮਨਦੀਪ ਸਿੰਘ ਢੇਰ, ਡਾ. ਸੰਜੀਵ ਭਾਟੀਆ ਲਲੌਦਾ, ਡਾ. ਸੁਰਜੀਤ ਫਤਿਹਪੁਰੀ, ਡਾ. ਸੁਰਿੰਦਰ ਅੱਕਾਂਵਾਲੀ, ਡਾ. ਅਜੈਬ ਸਿੰਘ ਜਮਾਲਪੁਰ ਸ਼ੇਖਾਂ, ਡਾ. ਜਗਤ ਰਾਮ ਨੜੈਲ, ਡਾ. ਰਾਜਪਾਲ ਰਾਜੂ ਬਲਿਆਲਾ, ਡਾ. ਪਰਵੀਨ ਗਰੋਹਾ ਮੂਸਾ ਖੇੜਾ, ਡਾ. ਸੁਖਵਿੰਦਰ ਸਿੰਘ ਤਲਵਾੜੀ, ਡਾ. ਜੋਗਿੰਦਰ ਸਿੰਘ ਧਾਰਸੂਲ ਸਮੇਤ ਟਰੱਸਟ ਦੇ ਹੋਰ ਕਾਰਜਕਾਰੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਉੱਤੇ ਲਾਠੀਚਾਰਜ ਦੀ ਕਾਰਵਾਈ ਜਾਇਜ਼ ਨਹੀਂ - ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਅਗਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24