20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਡੇਰਾ ਸੰਤਪੁਰਾ ਵਿਖੇ ਸੰਤ ਪੰਡਿਤ ਨਿਸ਼ਚਲ ਸਿੰਘ ਅਤੇ ਸੰਤ ਤਰਲੋਚਨ ਸਿੰਘ ਦੀ ਯਾਦ ’ ਚ ਬਰਸੀ ਸਮਾਗਮ ਸ਼ੁਰੂ ਸ੍ਰੀ ਰਖੰਡ ਪਾਠ ਸਾਹਿਬ ਦੀ ਸ਼ੁਰੂਆਤ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਲੁਆਈ ਹਾਜ਼ਰੀ

ਯਮੁਨਾਨਗਰ, 19 ਅਗਸਤ (ਗੁਰਦਿਆਲ ਸਿੰਘ ਨਿਮਰ)- ਸੱਚਖੰਡ ਵਾਸੀ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਤਰਲੋਚਨ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਡੇਰਾ ਸੰਤਪੁਰਾ ਮਾਡਲ ਟਾਊਨ ਯਮੁਨਾਨਗਰ ਵਿਖੇ ਅਖੰਡ ਪਾਠ ਦੀ ਆਰੰਭਤਾ ਨਾਲ ਸ਼ੁਰੂ ਹੋਇਆ। ਇਸ ਸ਼ੁਭ ਮੌਕੇ ‘ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਇਨ੍ਹਾਂ ਮਹਾਨ ਸੰਤਾਂ ਦੀਆਂ ਪਵਿੱਤਰ ਯਾਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Ad Position 21
No active advertisement
ਡੇਰਾ ਸੰਤਪੁਰਾ ਵਿਖੇ ਸੰਤ ਪੰਡਿਤ ਨਿਸ਼ਚਲ ਸਿੰਘ ਅਤੇ ਸੰਤ ਤਰਲੋਚਨ ਸਿੰਘ ਦੀ ਯਾਦ ’ਚ ਕਰਵਾਏ ਗਏ ਬਰਸੀ ਸਮਾਗਮ ਦੇ ਪਹਿਲੇ ਦਿਨ ਦੀਆਂ ਵੱਖ-ਵੱਖ ਝਲਕੀਆਂ। ਤਸਵੀਰਾਂ : ਨਿਮਰ 20-08-2026
ਯਮੁਨਾਨਗਰ, 19 ਅਗਸਤ (ਗੁਰਦਿਆਲ ਸਿੰਘ ਨਿਮਰ)- ਸੱਚਖੰਡ ਵਾਸੀ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਤਰਲੋਚਨ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਡੇਰਾ ਸੰਤਪੁਰਾ ਮਾਡਲ ਟਾਊਨ ਯਮੁਨਾਨਗਰ ਵਿਖੇ ਅਖੰਡ ਪਾਠ ਦੀ ਆਰੰਭਤਾ ਨਾਲ ਸ਼ੁਰੂ ਹੋਇਆ। ਇਸ ਸ਼ੁਭ ਮੌਕੇ ‘ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਇਨ੍ਹਾਂ ਮਹਾਨ ਸੰਤਾਂ ਦੀਆਂ ਪਵਿੱਤਰ ਯਾਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਤੋਂ ਪਹਿਲਾਂ ਸੰਤ ਸੁਰਿੰਦਰ ਸਿੰਘ ਮੀਠਾ ਟਿਵਾਣਾ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਮੋਹਕਮ ਸਿੰਘ ਸ੍ਰੀ ਪਾਉਂਟਾ ਸਾਹਿਬ, ਭਾਈ ਜੋਗਿੰਦਰ ਸਿੰਘ ਅਤੇ ਭਾਈ ਅਮਿਤ ਸਿੰਘ ਦੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੇਵਾਪੰਥੀ ਅਧਿਆਪਨਸ਼ਾਹੀ ਸਭਾ ਅਤੇ ਸੰਤ ਨਿਸ਼ਚਲ ਸਿੰਘ ਸੰਤਪੁਰਾ ਯਮੁਨਾਨਗਰ ਟਰੱਸਟ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਸੱਚਖੰਡ ਵਾਸੀ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਤਰਲੋਚਨ ਸਿੰਘ ਜੀ ਵਲੋਂ ਸੰਗਤਾਂ ਨੂੰ ਗੁਰਬਾਣੀ, ਸੇਵਾ, ਸਿਮਰਨ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਲਈ ਕੀਤੇ ਗਏ ਕਾਰਜ ਹਮੇਸ਼ਾ ਯਾਦ ਰੱਖੇ ਜਾਣਗੇ। ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਕਰਵਾਏ ਇਹ ਬਰਸੀ ਸਮਾਗਮ ਨਵੀਂ ਪੀੜ੍ਹੀ ਨੂੰ ਗੁਰਮਤਿ ਅਤੇ ਸੇਵਾ ਦੇ ਮਾਰਗ ਨਾਲ ਜੋੜਨ ਲਈ ਪ੍ਰੇਰਨਾ ਸ੍ਰੋਤ ਹੈ। ਮਹੰਤ ਕਰਮਜੀਤ ਸਿੰਘ ਨੇ ਦੱਸਿਆ ਕਿ 21 ਅਗਸਤ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਬਾਅਦ 21, 22 ਅਤੇ 23 ਅਗਸਤ ਨੂੰ ਮਹੰਤ ਬਾਬਾ ਜਵਾਹਰ ਸਿੰਘ ਦੀਵਾਨ ਹਾਲ ਵਿਚ ਇਕ ਵਿਸ਼ਾਲ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਕਰਵਾਇਆ ਜਾਵੇਗਾ,ਜਿਸ ਵਿਚ ਸੰਪਰਦਾ ਦੇ ਪ੍ਰਸਿੱਧ ਸੰਤ-ਮਹਾਂਪੁਰਖ, ਰਾਗੀ-ਢਾਡੀ ਜਥੇ, ਕਵੀ ਅਤੇ ਪ੍ਰਚਾਰਕ ਗੁਰਬਾਣੀ ਕੀਰਤਨ, ਕਥਾ-ਵਿਚਾਰ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਮਹੰਤ ਜੀ ਨੇ ਦੱਸਿਆ ਕਿ 22 ਅਗਸਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮਾਗਮ ਵਿਚ ਹਿੱਸਾ ਲੈਣਗੇ। ਅੱਜ ਦੀ ਇਕੱਤਰਤਾ ਵਿਚ ਸੰਤ ਬਾਬਾ ਜੀਵਨ ਸਿੰਘ ਜੀ ਬਗੀਚੀਆਂ ਵਾਲੇ, ਸੰਤ ਜੋਗਾ ਸਿੰਘ ਜੀ ਕਰਨਾਲ ਵਾਲੇ, ਸੰਤ ਸੁਰਿੰਦਰ ਸਿੰਘ ਜੀ ਮੀਠਾ ਟਿਵਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜ਼ੂਰੀ ਕੀਰਤਨੀ ਜਥੇ ਭਾਈ ਰਾਏ ਸਿੰਘ, ਭਾਈ ਜਗਤਾਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਉਕਾਰ, ਭਾਈ ਕਿਸ਼ੋਰ ਸਿੰਘ, ਭਾਈ ਹਜ਼ੂਰੀ ਸਿੰਘ, ਭਾਈ ਰਾਊਕੇ ਸਿੰਘ ਆਦਿ ਦੇ ਹਜ਼ੂਰੀ ਕੀਰਤਨੀ ਜਥਿਆਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਗੁਰਮੀਤ ਸਿੰਘ ਹੇਮਕੁੰਟ ਸਾਹਿਬ ਵਾਲੇ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ, ਭਾਈ ਅੰਤਰਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਜਸਕਰਨ ਸਿੰਘ ਪਟਿਆਲਾ, ਭਾਈ ਅਮਨਦੀਪ ਸਿੰਘ ਮਾਤਾ ਕੌਲਾ ਜੀ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਭਾਈ ਹਰਪ੍ਰੀਤ ਸਿੰਘ ਜੰਮੂ, ਭਾਈ ਅਰਜਨ ਸਿੰਘ ਪਰਵਾਨਾ, ਭਾਈ ਮੋਹਕਮ ਸਿੰਘ ਸ੍ਰੀ ਪਾਉਂਟਾ ਸਾਹਿਬ, ਭਾਈ ਜਸਬੀਰ ਸਿੰਘ ਚਕਰ, ਬੀਬੀ ਰਿਮਲ ਕੌਰ ਰਾਏ ਬਰੇਲੀ, ਭਾਈ ਸਤਨਾਮ ਸਿੰਘ ਫਤਹਿਗੜ੍ਹ ਸਾਹਿਬ, ਭਾਈ ਬਲਵੰਤ ਸਿੰਘ ਜੰਮੂ, ਭਾਈ ਗੁਰਦੀਪ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਗਿੰਦਰ ਸਿੰਘ, ਲਖਵਿੰਦਰ ਸਿੰਘ ਪਾਰਸ ਆਦਿ ਵੀ ਸਮਾਗਮ ਦੀ ਸ਼ੋਭਾ ਵਧਾਉਣਗੇ। ਮਹੰਤ ਕਰਮਜੀਤ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਦੌਰਾਨ 23 ਅਗਸਤ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ’ਚ ਵਧ ਚੜ੍ਹ ਕੇ ਹਾਜ਼ਰੀ ਭਰਨ।
Ad Position 22
No active advertisement
ਪਿਛਲੀ ਖ਼ਬਰ ਨਗਰ ਪਾਲਿਕਾ ਅਤੇ ਫਾਇਰ ਬਿ੍ਰਗੇਡ ਕਰਮਚਾਰੀਆਂ ਨੇ ਸ਼ਹਿਰੀ ਵਿਕਾਸ ਮੰਤਰੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹਮਾਇਤ ’ ਚ ਆਈਆਂ ਸਿਆਸੀ ਪਾਰਟੀਆਂ ਜੇਜੇਪੀ ਤੇ ਕਾਂਗਰਸ ਨੇ ਕੀਤੀ ਹੜਤਾਲੀ ਕਰਮਚਾਰੀਆਂ ਦੀ ਹਮਾਇਤ,...
Ad Position 24