20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ ਵਲੋਂ ਗੁਰਬਖ਼ਸ਼ ਸੈਣੀ ਅਤੇ ਡਾ . ਚਰਨਜੀਤ ਕੌਰ ਦਾ ਸਨਮਾਨ

ਫ਼ਤਿਹਾਬਾਦ, 19 ਅਗਸਤ (ਹਰਬੰਸ ਸਿੰਘ ਮੰਡੇਰ)- ਸੂਰਯ ਕਵੀ ਦਾਦਾ ਲਖਮੀਚੰਦ ਜੀ ਦੀ 123ਵੀਂ ਜਯੰਤੀ ਮੌਕੇ ’ਤੇ 23 ਜੁਲਾਈ ਨੂੰ ਸਾਹਿਤਕ ਪੁਰਸਕਾਰ ਸਮਾਰੋਹ ਕਰਵਾਇਆ ਗਿਆ ਸੀ। ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ ਅਤੇ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਸਾਂਝੇ ਸਮਾਗਮ ’ਚ ਪੰਜਾਬੀ, ਹਿੰਦੀ, ਹਰਿਆਣਵੀ, ਸੰਸਕ੍ਰਿਤ ਅਤੇ ਉਰਦੂ ਦੇ ਸਾਹਿਤਕਾਰਾਂ ਤੇ ਵਿਦਵਾਨਾਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੁਆਰਾ ਸਨਮਾਨਿਤ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 20-08-2026
ਫ਼ਤਿਹਾਬਾਦ, 19 ਅਗਸਤ (ਹਰਬੰਸ ਸਿੰਘ ਮੰਡੇਰ)- ਸੂਰਯ ਕਵੀ ਦਾਦਾ ਲਖਮੀਚੰਦ ਜੀ ਦੀ 123ਵੀਂ ਜਯੰਤੀ ਮੌਕੇ ’ਤੇ 23 ਜੁਲਾਈ ਨੂੰ ਸਾਹਿਤਕ ਪੁਰਸਕਾਰ ਸਮਾਰੋਹ ਕਰਵਾਇਆ ਗਿਆ ਸੀ। ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ ਅਤੇ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਸਾਂਝੇ ਸਮਾਗਮ ’ਚ ਪੰਜਾਬੀ, ਹਿੰਦੀ, ਹਰਿਆਣਵੀ, ਸੰਸਕ੍ਰਿਤ ਅਤੇ ਉਰਦੂ ਦੇ ਸਾਹਿਤਕਾਰਾਂ ਤੇ ਵਿਦਵਾਨਾਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਪਰ ਕੁਝ ਨਾ-ਟਾਲ ਜਾਣ ਯੋਗ ਕਾਰਨਾਂ ਕਰ ਕੇ ਕੁਝ ਸਾਹਿਤਕਾਰ ਪੁਰਸਕਾਰ ਲੈਣ ਲਈ ਮਿਥੇ ਪ੍ਰੋਗਰਾਮ ਅਨੁਸਾਰ ਪਹੁੰਚ ਨਹੀਂ ਸਕੇ ਸਨ, ਜਿਸ ਕਾਰਨ ਸਾਲ 2019 ਦੇ ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਪ੍ਰਾਪਤ ਗੁਰਬਖ਼ਸ਼ ਸਿੰਘ ਸੈਣੀ ਅਤੇ ਮਹਾਂ ਕਵੀ ਭਾਈ ਸੰਤੋਖ ਸਿੰਘ ਪੁਰਸਕਾਰ ਪ੍ਰਾਪਤ ਡਾ. ਚਰਨਜੀਤ ਕੌਰ ਨੂੰ ਅਕਾਦਮੀ ਭਵਨ ਵਿਖੇ ਸਨਮਾਨਿਤ ਕੀਤਾ ਗਿਆ। ਅਕਾਦਮੀ ਦੇ ਕਾਰਜਕਾਰੀ ਉਪ ਚੇਅਰਮੈਨ ਡਾ. ਕੁਲਦੀਪ ਚੰਦ ਅਗਨੀਹੋਤਰੀ, ਮੈਂਬਰ ਸਕੱਤਰ ਮਨਜੀਤ ਸਿੰਘ, ਪੰਜਾਬੀ ਵਿਭਾਗ ਦੇ ਡਾਇਰੈਕਟਰ ਹਰਪਾਲ ਸਿੰਘ ਗਿੱਲ ਵਲੋਂ ਪੁਰਸਕਕ੍ਰਿਤ ਸਾਹਿਤਕਾਰਾਂ ਨੂੰ ਪੁਰਸਕਾਰ, ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਕੁਲਦੀਪ ਚੰਦ ਅਗਨੀਹੋਤਰੀ ਨੇ ਕਿਹਾ ਕਿ ਸਾਹਿਤ ਦੀ ਉੱਨਤੀ ਲਈ ਅਕਾਦਮੀ ਵਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਚ ਪੱਧਰੀ ਸਾਹਿਤ ਨੂੰ ਆਪ ਜਨ-ਸਾਧਾਰਨ ਤੱਕ ਪਹੁੰਚਾਉਣ ਲਈ ਅਲੱਗ-ਅਲੱਗ ਭਾਸ਼ਾਵਾਂ ਤੋਂ ਅਨੁਵਾਦ ਕਰ ਕੇ ਅਕਾਦਮੀ ਰਾਹੀਂ ਛਾਪਿਆ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ‘ਬਾਲਮੀਕੀ ਰਾਮਾਇਣ ਦੇ ਬਾਲ ਕਾਂਡ’ ਨੂੰ ਪੰਜਾਬੀ ਭਾਸ਼ਾ ’ਚ ਅਨੁਵਾਦ ਕਰ ਕੇ ਛਾਪਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ‘ ਨਸ਼ਿਆਂ ਨੂੰ ਨਾਂਹ ਕਹੋ ’ ਵਿਸ਼ੇ ’ ਤੇ ਕਾਊਂਸਲਿੰਗ ਸ਼ੈਸ਼ਨ ਕਰਵਾਇਆ ਅਗਲੀ ਖ਼ਬਰ ਨਗਰ ਪਾਲਿਕਾ ਅਤੇ ਫਾਇਰ ਬਿ੍ਰਗੇਡ ਕਰਮਚਾਰੀਆਂ ਨੇ ਸ਼ਹਿਰੀ ਵਿਕਾਸ ਮੰਤਰੀ ਦਾ ਪੁਤਲਾ ਸਾੜਿਆ
Ad Position 24