ਜ਼ਿਲ੍ਹਾ ਯੁਵਾ ਸ਼ਕਤੀ ਸੰਗਠਨ ਨੇ ਨਾਰਾਇਣਗੜ੍ਹ ਵਿਖੇ ਖ਼ੂਨਦਾਨ ਅਤੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ
ਨਾਰਾਇਣਗੜ੍ਹ, 25 ਅਗਸਤ (ਪੀ ਸਿੰਘ)- ਨਾਰਾਇਣਗੜ੍ਹ ਸਥਿਤ ਜ਼ਿਲ੍ਹਾ ਯੁਵਾ ਸ਼ਕਤੀ ਸੰਗਠਨ ਦੇ ਦਫ਼ਤਰ ਵਿਖੇ ਮੰਗਲਵਾਰ ਨੂੰ ਇਕ ਵਿਸ਼ਾਲ ਖੂਨਦਾਨ ਅਤੇ ਮੁਫ਼ਤ ਸਿਹਤ ਜਾਂਚ ਕੈਂਪ ਸਫ਼ਲਤਾਪੂਰਵਕ ਕਰਵਾਇਆ ਗਿਆ। ਇਹ ਕੈਂਪ ਸਮਾਜ ਸੇਵਕ ਵਿਨੋਦ ਮਿੱਤਲ ਦੁਆਰਾ ਆਪਣੇ ਸਵ.
ਨਾਰਾਇਣਗੜ੍ਹ, 25 ਅਗਸਤ (ਪੀ ਸਿੰਘ)- ਨਾਰਾਇਣਗੜ੍ਹ ਸਥਿਤ ਜ਼ਿਲ੍ਹਾ ਯੁਵਾ ਸ਼ਕਤੀ ਸੰਗਠਨ ਦੇ ਦਫ਼ਤਰ ਵਿਖੇ ਮੰਗਲਵਾਰ ਨੂੰ ਇਕ ਵਿਸ਼ਾਲ ਖੂਨਦਾਨ ਅਤੇ ਮੁਫ਼ਤ ਸਿਹਤ ਜਾਂਚ ਕੈਂਪ ਸਫ਼ਲਤਾਪੂਰਵਕ ਕਰਵਾਇਆ ਗਿਆ। ਇਹ ਕੈਂਪ ਸਮਾਜ ਸੇਵਕ ਵਿਨੋਦ ਮਿੱਤਲ ਦੁਆਰਾ ਆਪਣੇ ਸਵ. ਪਿਤਾ ਈਸ਼ਵਰ ਚੰਦ ਮਿੱਤਲ ਦੀ ਯਾਦ ਵਿਚ ਲਗਾਇਆ ਗਿਆ ਸੀ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਾਬਕਾ ਵਿਧਾਇਕ ਡਾ. ਪਵਨ ਸੈਣੀ ਅਤੇ ਵਿਸ਼ੇਸ਼ ਮਹਿਮਾਨ ਬਲੂ ਬੈੱਲਜ਼ ਸਕੂਲ ਦੇ ਪ੍ਰਿੰ. ਰਾਜੀਵ ਮਹਿਤਾ ਨੇ ਕੀਤਾ। ਮਹਿਮਾਨਾਂ ਨੇ ਸਾਰੇ ਖੂਨਦਾਨੀਆਂ ਨੂੰ ਬੈਜ ਭੇਟ ਕਰਕੇ ਉਤਸ਼ਾਹਿਤ ਕੀਤਾ। ਮੁੱਖ ਮਹਿਮਾਨ ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ, ਕਿਉਂਕਿ ਇਹ ਕਿਸੇ ਵੀ ਮੁਸੀਬਤ ਵਿਚ ਫਸੇ ਵਿਅਕਤੀ ਨੂੰ ਨਵਾਂ ਜੀਵਨ ਦੇ ਸਕਦਾ ਹੈ। ਉਨ੍ਹਾਂ ਨੇ ਇਲਾਕੇ ਦੇ ਨੌਜਵਾਨਾਂ, ਖਾਸ ਕਰਕੇ ਔਰਤਾਂ ਵਲੋਂ ਖੂਨਦਾਨ ਕਰਨ ਵਿਚ ਦਿਖਾਈ ਗਈ ਦਿਲਚਸਪੀ ਦੀ ਸ਼ਲਾਘਾ ਕੀਤੀ। ਇਸ ਮੌਕੇ ’ਤੇ ਪ੍ਰਿੰ. ਰਾਜੀਵ ਮਹਿਤਾ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਡਾਕਟਰਾਂ ਅਨੁਸਾਰ ਨਿਯਮਿਤ ਖੂਨਦਾਨ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੋਖਮ ਨੂੰ ਕਾਫ਼ੀ ਘਟਾਉਂਦਾ ਹੈ। ਐਮ ਕੇਅਰ ਹਸਪਤਾਲ ਜ਼ੀਰਕਪੁਰ ਦੀ ਬਲੱਡ ਬੈਂਕ ਟੀਮ ਦੇ ਸਹਿਯੋਗ ਨਾਲ ਕੈਂਪ ਵਿਚ ਕੁੱਲ 86 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸੰਗਠਨ ਦੇ ਪ੍ਰਧਾਨ ਬਲਜਿੰਦਰ ਸਿੰਘ ਨੇਕਨਾਵਾਨ ਨੇ 45ਵੀਂ ਵਾਰ ਖੂਨਦਾਨ ਕੀਤਾ ਅਤੇ ਜਨਰਲ ਸਕੱਤਰ ਸੋਹਨ ਲਾਲ ਸ਼ਰਮਾ ਝਿੜੀਵਾਲਾ ਨੇ 27ਵੀਂ ਵਾਰ ਖੂਨਦਾਨ ਕਰਕੇ ਇਕ ਮਿਸਾਲ ਕਾਇਮ ਕੀਤੀ। ਸੰਗਠਨ ਦੀਆਂ ਮੈਂਬਰ ਸੁਨੀਤਾ ਨੇਕਨਾਵਨ, ਕੋਮਲ ਰਾਣੀ ਅਤੇ ਹੋਰ ਔਰਤਾਂ ਨੇ ਵੀ ਔਰਤਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਖੂਨਦਾਨ ਕੀਤਾ। ਇਸ ਮੌਕੇ ਮੁਫ਼ਤ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਵਿਚ ਡਾ. ਅਨੀਸ਼ ਗੁਪਤਾ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਨੇ 74 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਦਵਾਈਆਂ ਵੰਡੀਆਂ। ਜਨਰਲ ਸਕੱਤਰ ਸੋਹਨ ਲਾਲ ਸ਼ਰਮਾ ਨੇ ਕਿਹਾ ਕਿ ਤੰਦਰੁਸਤ ਲੋਕਾਂ ਨੂੰ ਸਰੀਰ ਵਿਚ ਵਾਧੂ ਆਇਰਨ ਦੇ ਪੱਧਰ ਨੂੰ ਕਾਬੂ ਵਿਚ ਰੱਖਣ ਲਈ ਸਮੇਂ-ਸਮੇਂ ‘ਤੇ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਮੋਹਨ ਸਿੰਘ, ਕਾਲੀਰਾਮ ਸ਼ਰਮਾ, ਰਾਜੇਸ਼ ਕੁਮਾਰ, ਮੁਕੇਸ਼ ਕੁਮਾਰ, ਦੀਪਕ ਰਾਣਾ, ਭੁਪਿੰਦਰ ਸਿੰਘ ਕਪੂਰ, ਰਾਸ਼ਟਰੀ ਯੁਵਾ ਪੁਰਸਕਾਰ ਜੇਤੂ ਰਾਣੀ ਦੇਵੀ, ਅਰੁਣ ਕੁਮਾਰ, ਕਿਰਨ ਬਾਲਾ, ਸੰਜੀਵ ਕੋਚਰ, ਅਸਲਮ ਖਾਨ, ਗੁਰਰਾਜ ਸਿੰਘ ਗਿੱਲ, ਸੰਜੀਵ ਕੁਮਾਰ, ਚੰਦਰਜੀਤ ਸਿੰਘ ਸੈਣੀ, ਰਾਜਿੰਦਰ ਸਿੰਘ ਰਾਵਤ ਹਾਜ਼ਰ ਸਨ।