26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬ੍ਰਹਮਕੁਮਾਰੀ ਆਸ਼ਰਮ ’ਚ ਲੱਗਾ ਖ਼ੂਨਦਾਨ ਕੈਂਪ

ਨਵੀਂ ਦਿੱਲੀ, 25 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਬ੍ਰਹਮਕੁਮਾਰੀ ਆਸ਼ਰਮ ਵਿਖੇ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ (ਸਾਬਕਾ ਪ੍ਰਸ਼ਾਸਿਕਾ ਬ੍ਰਹਮਕੁਮਾਰੀਜ਼) ਦੀ ਯਾਦ ਵਿਚ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਨੈਸ਼ਨਲ ਅਕਾਲੀ ਦਲ ਅਤੇ ਐਂਗਰੀ ਮੈਨ ਦਾ ਖ਼ਿਤਾਬ ਲੈ ਚੁੱਕੇ ਪਰਮਜੀਤ ਸਿੰਘ ਪੰਮਾ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 26-08-2026
ਨਵੀਂ ਦਿੱਲੀ, 25 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਬ੍ਰਹਮਕੁਮਾਰੀ ਆਸ਼ਰਮ ਵਿਖੇ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ (ਸਾਬਕਾ ਪ੍ਰਸ਼ਾਸਿਕਾ ਬ੍ਰਹਮਕੁਮਾਰੀਜ਼) ਦੀ ਯਾਦ ਵਿਚ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਨੈਸ਼ਨਲ ਅਕਾਲੀ ਦਲ ਅਤੇ ਐਂਗਰੀ ਮੈਨ ਦਾ ਖ਼ਿਤਾਬ ਲੈ ਚੁੱਕੇ ਪਰਮਜੀਤ ਸਿੰਘ ਪੰਮਾ ਨੇ ਕੀਤਾ। ਇਸ ਮੌਕੇ ਰਾਜੌਰੀ ਗਾਰਡਨ ਸੇਵਾ ਕੇਂਦਰ ਦੀ ਡਾਇਰੈਕਟਰ ਬੀ.ਕੇ. ਸ਼ਕਤੀ ਦੀਦੀ, ਬੀ.ਕੇ. ਰੋਹਿਤ ਭਾਈ ਅਤੇ ਹੋਰ ਲੋਕ ਸ਼ਾਮਿਲ ਸਨ। ਬੀ.ਕੇ. ਸ਼ਕਤੀ ਦੀਦੀ ਨੇ ਬੋਲਦੇ ਕਿਹਾ ਕਿ ਦਾਦੀ ਪ੍ਰਕਾਸ਼ਮਣੀ ਦੀ ਯਾਦ ਵਿਚ ਸਵਾਸਥ, ਮਾਨਵ ਕਲਿਆਣ ਨਾਲ ਜੁੜੇ ਵੱਖ-ਵੱਖ ਪ੍ਰੋਗਰਾਮ ਦੇਸ਼ ਭਰ ਵਿਚ ਕੀਤੇ ਜਾਂਦੇ ਹਨ। ਇਸ ਮੌਕੇ ਸ. ਪੰਮਾ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਖ਼ੂਨਦਾਨ ਦੇ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਦਾਨ ਕੀਤਾ ਗਿਆ ਖ਼ੂਨ ਕਿਸੇ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖ਼ੂਨ ਦਾਨ ਕਮਜ਼ੋਰੀ ਨਹੀਂ ਬਲਕਿ ਮਾਨਵਤਾ, ਸਮਾਜਿਕ ਜ਼ਿੰਮੇਵਾਰ ਤੇ ਸੇਵਾ ਦੀ ਪਹਿਚਾਣ ਹੈ। ਅਖੀਰ ਵਿਚ ਬ੍ਰਹਮਕੁਮਾਰੀ ਆਸ਼ਰਮ ਦੇ ਅਹੁਦੇਦਾਰਾਂ ਨੇ ਖ਼ੂਨ ਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭੁੱਕੀ ਮਾਮਲੇ ’ਚ ਮੁੱਖ ਦੋਸ਼ੀ ਗ੍ਰਿਫ਼ਤਾਰ 2019 ’ਚ ਇੱਕ ਟਾਟਾ-407 ਤੋਂ 500 ਕਿੱਲੋ ਭੁੱਕੀ ਜ਼ਬਤ ਕੀਤੀ ਗਈ ਸੀ ਅਗਲੀ ਖ਼ਬਰ ਭਾਰਤੀ ਯੁਵਾ ਕਾਂਗਰਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਕੀਤੀ ਮੰਗ ਪੁਲਿਸ ਨੇ ਬੈਰੀਕੇਡ ਲਗਾ ਕੇ ਡੀ.ਡੀ.ਯੂ....
Ad Position 24