28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਕਣਕ ਦਾ ਬਕਾਇਆ ਕਮਿਸ਼ਨ ਭੁਗਤਾਨ ਜਲਦ ਨਾ ਕੀਤਾ ਤਾਂ ਆਰ - ਪਾਰ ਦੀ ਲੜਾਂਗੇ ਲੜਾਈ : ਮਹਿਤਾ

ਸਿਰਸਾ, 27 ਅਗਸਤ (ਭੁਪਿੰਦਰ ਪੰਨੀਵਾਲੀਆ)- ਆੜ੍ਹਤੀ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਮਹਿਤਾ ਨੇ ਕਿਹਾ ਹੈ ਕਿ ਹਾਲੇ ਤੱਕ ਕਣਕ ਦਾ ਕਈ ਆੜ੍ਹਤੀਆਂ ਨੂੰ ਭੁਗਤਾਨ ਨਹੀਂ ਕੀਤਾ ਗਿਆ। ਜੇਕਰ ਜਲਦ ਭੁਗਤਾਨ ਨਾ ਕੀਤਾ ਗਿਆ ਤਾਂ ਆੜ੍ਹਤੀ ਆਰ-ਪਾਰ ਦੀ ਲੜਾਈ ਲੜਣ ਲਈ ਮਜ਼ਬੂਰ ਹੋਣਗੇ।

Ad Position 21
No active advertisement
ਅਜੀਤ ਡੈਸਕ 28-08-2026
ਸਿਰਸਾ, 27 ਅਗਸਤ (ਭੁਪਿੰਦਰ ਪੰਨੀਵਾਲੀਆ)- ਆੜ੍ਹਤੀ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਮਹਿਤਾ ਨੇ ਕਿਹਾ ਹੈ ਕਿ ਹਾਲੇ ਤੱਕ ਕਣਕ ਦਾ ਕਈ ਆੜ੍ਹਤੀਆਂ ਨੂੰ ਭੁਗਤਾਨ ਨਹੀਂ ਕੀਤਾ ਗਿਆ। ਜੇਕਰ ਜਲਦ ਭੁਗਤਾਨ ਨਾ ਕੀਤਾ ਗਿਆ ਤਾਂ ਆੜ੍ਹਤੀ ਆਰ-ਪਾਰ ਦੀ ਲੜਾਈ ਲੜਣ ਲਈ ਮਜ਼ਬੂਰ ਹੋਣਗੇ। ਉਹ ਅੱਜ ਆੜ੍ਹਤੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮਨੋਹਰ ਮਹਿਤਾ ਨੇ ਕਿਹਾ ਕਿ ਕਣਕ ਦੀ ਖਰੀਦ ਸੀਜ਼ਨ ਖਤਮ ਹੋਏ ਕਈ ਮਹੀਨੇ ਬੀਤ ਗਏ ਹਨ ਪਰ ਸਰਕਾਰ ਨੇ ਅਜੇ ਤੱਕ ਆੜ੍ਹਤੀਆਂ ਦਾ 34 ਕਰੋੜ ਰੁਪਏ ਦੇ ਕਮਿਸ਼ਨ ਭੁਗਤਾਨ ਨਹੀਂ ਕੀਤਾ ਹੈ। ਭੁਗਤਾਨ ਨਾ ਹੋਣ ਕਾਰਨ ਆੜ੍ਹਤੀਆਂ ’ਚ ਭਾਰੀ ਰੋਹ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ 30 ਅਗਸਤ ਤੱਕ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਅਨਾਜ ਮੰਡੀ ਐਸੋਸੀਏਸ਼ਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ। ਮਹਿਤਾ ਨੇ ਕਿਹਾ ਕਿ ਰਾਜ ਵਿੱਚ ਹਰ ਆੜ੍ਹਤੀ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਅਤੇ ਸਰਕਾਰ ਵਿਚਕਾਰ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹਾਲਾਂਕਿ ਉਹ ਆਪਣੀਆਂ ਸੇਵਾਵਾਂ ਅਤੇ ਮਿਹਨਤ ਲਈ ਭੁਗਤਾਨ ਕੀਤੇ ਜਾਣ ਦੀ ਲਗਾਤਾਰ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਸੀ ਕਿ ਖਰੀਦ ਦੇ 15 ਦਿਨਾਂ ਦੇ ਅੰਦਰ ਆਪਣਾ ਕਮਿਸ਼ਨ ਅਦਾ ਕਰ ਦਿੱਤਾ ਜਾਵੇਗਾ ਪਰ ਹਾਲੇ ਤੱਕ ਭੁਗਤਾਨ ਦੀ 34 ਕਰੋੜ ਦੀ ਰਕਮ ਬਕਾਇਆ ਹੈ। ਉਨ੍ਹਾਂ ਕਿਹਾ ਕਿ ਭੁਗਤਾਨਾਂ ਵਿੱਚ ਲੰਮੀ ਦੇਰੀ ਕਾਰਨ ਆੜ੍ਹਤੀ ਵਿੱਤੀ ਸੰਕਟ ਚੋਂ ਗੁਜਰ ਰਹੇ ਹਨ। ਮਹਿਤਾ ਨੇ ਸਰਕਾਰ ਨੂੰ 29 ਅਗਸਤ ਤੱਕ ਬਕਾਇਆ ਕਮਿਸ਼ਨ ਦਾ ਭੁਗਤਾਨ ਕਰਨ ਲਈ ਅਲਟੀਮੇਟਮ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਨਿਰਧਾਰਤ ਸਮੇਂ ਤੱਕ ਰਕਮ ਜਾਰੀ ਨਹੀਂ ਕੀਤੀ ਜਾਂਦੀ ਤਾਂ ਅੰਦੋਲਨ ਦੀ ਅਗਲੀ ਰਣਨੀਤੀ 30 ਅਗਸਤ ਨੂੰ ਸੋਨੀਪਤ ਵਿੱਚ ਹੋਣ ਵਾਲੀ ਰਾਜ ਪੱਧਰੀ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ। ਮਹਿਤਾ ਨੇ ਮੰਗ ਕੀਤੀ ਕਿ ਕਮਿਸ਼ਨ ਏਜੰਟਾਂ ਨੂੰ ਸਰਕਾਰ ਦੁਆਰਾ ਐਮਐਸਪੀ ’ਤੇ ਖਰੀਦੀ ਗਈ ਕਿਸੇ ਵੀ ਫਸਲ ਲਈ ਪੂਰਾ ਕਮਿਸ਼ਨ ਮਿਲੇ ਕਿਉਂਕਿ ਉਹ ਖਰੀਦ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮੀਟਿੰਗ ਵਿੱਚ ਸੁਸ਼ੀਲ ਕਸਵਾਂ, ਦੀਪਕ ਮਿੱਤਲ, ਕੁਨਾਲ ਜੈਨ, ਦੀਪਕ ਨੱਡਾ, ਮਹਾਵੀਰ ਸ਼ਰਮਾ, ਪ੍ਰੇਮ ਸਰਦਾਨਾ, ਅਸ਼ੋਕ ਕਾਮਰਾ, ਸੁਸ਼ੀਲ ਰਹੇਜਾ ਅਤੇ ਹੋਰ ਆੜ੍ਹਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਪ੍ਰਸ਼ਨੋਤਰੀ ਮੁਕਾਬਲੇ 30 ਨੂੰ ਅਗਲੀ ਖ਼ਬਰ ਪਟਵਾਰੀ ਅਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਧਰਨਾ ਛੇਵੇਂ ਦਿਨ ਵੀ ਜਾਰੀ
Ad Position 24