28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਐਮ . ਐਲ . ਐਨ . ਕਾਲਜ ਵਿਖੇ ‘ ਮਾਈ ਇੰਡੀਆ ਯੂਥ ਕਨੈਕਟ ’ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 27 ਅਗਸਤ (ਗੁਰਦਿਆਲ ਸਿੰਘ ਨਿਮਰ)-ਰਾਸ਼ਟਰੀ ਖੇਡ ਦਿਵਸ ਮੌਕੇ ਮੁਕੰਦ ਲਾਲ ਨੈਸ਼ਨਲ (ਐਮ. ਐਲ.

Ad Position 21
No active advertisement
ਅਜੀਤ ਡੈਸਕ 28-08-2026
ਯਮੁਨਾਨਗਰ, 27 ਅਗਸਤ (ਗੁਰਦਿਆਲ ਸਿੰਘ ਨਿਮਰ)-ਰਾਸ਼ਟਰੀ ਖੇਡ ਦਿਵਸ ਮੌਕੇ ਮੁਕੰਦ ਲਾਲ ਨੈਸ਼ਨਲ (ਐਮ. ਐਲ. ਐਨ.) ਕਾਲਜ ਯਮੁਨਾਨਗਰ ਨੇ ‘ਮੇਰਾ ਭਾਰਤ ਯੁਵਾ ਕਨੈਕਟ’ ਅਤੇ ‘ਖੇਲੋ ਇੰਡੀਆ ਯੁਵਾ ਸੰਵਾਦ’ ਪ੍ਰੋਗਰਾਮ ਕਰਵਾਏ ਗਏ। ਕਾਲਜ ਦੀ ਐਨ. ਐਸ. ਐਸ. ਯੂਨਿਟ ਨੂੰ ਦੇਸ਼ ਭਰ ਦੇ ਚੋਣਵੇਂ ਕਾਲਜਾਂ ਨਾਲ ਦੋ-ਪੱਖੀ ਸੰਵਾਦ ’ਚ ਹਿੱਸਾ ਲੈਣ ਲਈ ਚੁਣਿਆ ਗਿਆ ਸੀ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲੀ ‘ਖੇਲੋ ਇੰਡੀਆ ਡਾਇਲਾਗ’ ਦੀ ਸ਼ੁਰੂਆਤ ਕੀਤੀ ਅਤੇ ਨੌਜਵਾਨਾਂ ਨੂੰ ਖੇਡ ਭਾਵਨਾ ਅਪਣਾਉਣ, ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ, 2036 ਓਲੰਪਿਕ ਲਈ ਇਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਖੇਡਾਂ ਵਿਚ ਤਕਨਾਲੌਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪੈਰਾ-ਆਰਚਰ ਸ਼ੀਤਲ ਦੇਵੀ ਅਤੇ ਪੈਰਾਲੰਪਿਕ ਰਾਈਫਲ ਨਿਸ਼ਾਨੇਬਾਜ਼ ਅਵਨੀ ਲੇਖਾਰਾ ਦੀਆਂ ਉਦਾਹਰਣਾਂ ਦੇ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਪ੍ਰਿੰ. ਡਾ. ਮਨੋਹਰ ਗੋਇਲ ਨੇ ਮੁੱਖ ਮਹਿਮਾਨ ਸੁਮਨ ਬਾਹਮਣੀ ਮੇਅਰ, ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੌਰਾਨ ਯੂਥ ਆਈਕਨ ਚੇਤਨ ਅਗਨੀਹੋਤਰੀ ਨੇ ਖੇਡਾਂ ਵਿਚ ਖਿਡਾਰੀਆਂ ਦੀਆਂ ਪ੍ਰਾਪਤੀਆਂ ਵਿਚ ਸਰਕਾਰ ਦੀਆਂ ਖੇਡ ਨੀਤੀਆਂ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਵਿਚ ਉਪਲੱਬਧ ਖੇਡ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਖੇਡਾਂ ਨੂੰ ਕਰੀਅਰ ਵਜੋਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਦੇ ਵਿਕਾਸ ਵਿਚ ਕਾਲਜ ਫੈਕਲਟੀ ਦੇ ਯੋਗਦਾਨ ਨੂੰ ਵਿਸ਼ੇਸ਼ ਤੌਰ ‘ਤੇ ਯਾਦ ਕੀਤਾ। ਇਸ ਤੋਂ ਬਾਅਦ ਡਾ. ਅੰਕੁਰ ਦੀ ਅਗਵਾਈ ਹੇਠ ਇਕ ਯੁਵਾ ਸੰਵਾਦ ਪ੍ਰੋਗਰਾਮ ਕਰਵਾਇਆ, ਜਿਸ ਵਿਚ ਸਪੋਰਟਸ ਆਈਕਨ ਅਤੇ ਵੇਟਲਿਫਟਰ ਗੁਰਨੂਰ ਸਿੰਘ, ਸਕੇਟਰ ਅਰਜੁਨ ਬਖਸ਼ੀ, ਅਤੇ ਚੇਤਨ ਅਗਨੀਹੋਤਰੀ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਗੁਰਨੂਰ ਸਿੰਘ, ਜੋ ਅਜੇ ਸਕੂਲ ਵਿਚ ਹੈ, ਨੇ ਆਪਣੀਆਂ ਪ੍ਰਾਪਤੀਆਂ ਵਿਚ ਆਪਣੇ ਪਿਤਾ ਦੇ ਉਤਸ਼ਾਹ ਨੂੰ ਇਕ ਮੁੱਖ ਕਾਰਕ ਵਜੋਂ ਸਿਹਰਾ ਦਿੱਤਾ। ਇਸ ਮੌਕੇ ਸਾਰੇ ਬੁਲਾਰਿਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਆਉਣ ਵਾਲੇ ਸਾਲਾਂ ਵਿਚ ਹੋਰ ਤਗਮੇ ਜਿੱਤ ਕੇ ਖੇਡਾਂ ਵਿਚ ਨਵੀਆਂ ਉਚਾਈਆਂ ਪ੍ਰਾਪਤ ਕਰੇਗਾ। ਐਨ. ਐਸ. ਐਸ. ਵਲੰਟੀਅਰਾਂ ਨਾਲ ਵਿਚਾਰੇ ਗਏ ਵਿਸ਼ਿਆਂ ਵਿਚ ਦੇਸ਼ ਵਿਚ ਖੇਡ ਵਾਤਾਵਰਨ ਪ੍ਰਣਾਲੀ ਵਿਚ ਸੁਧਾਰ, 2036 ਓਲੰਪਿਕ ਲਈ ਪ੍ਰਤਿਭਾ ਦਾ ਪਾਲਣ-ਪੋਸ਼ਣ, ਯੂਥ ਲੀਡਰਸ਼ਿਪ ਅਤੇ ਗਵਰਨੈਂਸ ਵਿਚ ਨੌਜਵਾਨਾਂ ਦੀ ਭਾਗੀਦਾਰੀ, ਵਿਕਸਤ ਭਾਰਤ ਲਈ ਯੁਥ ਸਸ਼ਕਤੀਕਰਨ ਅਤੇ ਵਿਕਸਤ ਭਾਰਤ ਲਈ ਨਸ਼ਾ ਮੁਕਤ ਨੌਜਵਾਨ ਸ਼ਾਮਲ ਸਨ। ਵਲੰਟੀਅਰਾਂ ਨੇ ‘ਮੇਰਾ ਭਾਰਤ ਆਈਡੀਆ ਬਾਕਸ’ ਵਿਚ ਆਪਣੇ ਸੁਝਾਅ ਵੀ ਪੇਸ਼ ਕੀਤੇ। ਇਸ ਮੌਕੇ ਪ੍ਰਿੰ. ਡਾ. ਮਨੋਹਰ ਗੋਇਲ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਆਪਣੇ ਜੀਵਨ ਵਿਚ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੌਜੂਦ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰੋਗਰਾਮ ਦੀ ਸਫਲਤਾ ਲਈ ਮੇਰਾ ਯੁਵਾ ਭਾਰਤ, ਯਮੁਨਾਨਗਰ ਦੀ ਡਿਪਟੀ ਡਾਇਰੈਕਟਰ ਓਮਕਾਰ ਸਵਾਮੀ ਅਤੇ ਐਨ. ਐਸ. ਐਸ. ਵਲੰਟੀਅਰਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਡਿਪਟੀ ਡਾਇਰੈਕਟਰ ਓਮਕਾਰ ਸਵਾਮੀ ਅਤੇ ਕਾਲਜ ਦੇ ਐਨ. ਐਸ. ਐਸ. ਪ੍ਰੋਗਰਾਮ ਅਫਸਰ, ਡਾ. ਰਾਹੁਲ ਸਿੰਘ, ਡਾ. ਉਮੰਗ ਬਰੇਜਾ ਅਤੇ ਡਾ. ਅੰਕੁਰ ਨੇ ਪ੍ਰੋਗਰਾਮ ਦੇ ਸਫ਼ਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਡਾ. ਉਮੰਗ ਬਰੇਜਾ ਨੇ ਸਟੇਜ ਦਾ ਸੰਚਾਲਨ ਕੀਤਾ। ਪ੍ਰੋਗਰਾਮ ਦਾ ਸਮਾਪਨ ਸਮੂਹਿਕ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਗੀਤ ਗਾਇਨ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ ਸਮਾਧਾਨ ਕੈਂਪਾਂ ’ ਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਰਿਹਾ ਹੈ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਪ੍ਰਸ਼ਨੋਤਰੀ ਮੁਕਾਬਲੇ 30 ਨੂੰ
Ad Position 24