28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਜ਼ਿੰਦਗੀ ਸੰਸਥਾ ਨਾਲ ਜੁੜੀਆਂ ਧੀਆਂ ਨੇ ਡੀ . ਸੀ . ਤੇ ਐੱਸ . ਪੀ . ਨੂੰ ਬੰਨ੍ਹੀ ਰੱਖੜੀ ਸੁਰੱਖਿਆ ਅਤੇ ਸਤਿਕਾਰ ਦੀ ਚੁੱਕੀ ਸਹੁੰ

ਫ਼ਤਿਹਾਬਾਦ, 27 ਅਗਸਤ (ਹਰਬੰਸ ਸਿੰਘ ਮੰਡੇਰ)- ਰੱਖੜੀ ਦੇ ਤਿਉਹਾਰ ਮੌਕੇ ਜ਼ਿੰਦਗੀ ਸੰਸਥਾ ਨੇ ਮਿੰਨੀ ਸਕੱਤਰੇਤ ਦੇ ਆਡੀਟੋਰੀਅਮ ਹਾਲ ’ਚ ‘ਸੁਰੱਖਿਆ ਬੰਧਨ ਉਤਸਵ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ 50 ਤੋਂ ਵੱਧ ਹੋਣਹਾਰ ਧੀਆਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਵੇਕ ਭਾਰਤੀ ਅਤੇ ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਦੇ ਗੁੱਟਾਂ ’ਤੇ ਰੱਖੜੀਆਂ ਬੰਨੀਆਂ। ਰੱਖੜੀ ਬੰਨ੍ਹਣ ਵਾਲੀਆਂ ’ਚ ਗੁਜਰਾਤ, ਉੱਤਰਾਖੰਡ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੀਆਂ 5 ਧੀਆਂ ਵੀ ਸ਼ਾਮਲ ਸਨ।

Ad Position 21
No active advertisement
ਅਜੀਤ ਡੈਸਕ 28-08-2026
ਫ਼ਤਿਹਾਬਾਦ, 27 ਅਗਸਤ (ਹਰਬੰਸ ਸਿੰਘ ਮੰਡੇਰ)- ਰੱਖੜੀ ਦੇ ਤਿਉਹਾਰ ਮੌਕੇ ਜ਼ਿੰਦਗੀ ਸੰਸਥਾ ਨੇ ਮਿੰਨੀ ਸਕੱਤਰੇਤ ਦੇ ਆਡੀਟੋਰੀਅਮ ਹਾਲ ’ਚ ‘ਸੁਰੱਖਿਆ ਬੰਧਨ ਉਤਸਵ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ 50 ਤੋਂ ਵੱਧ ਹੋਣਹਾਰ ਧੀਆਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਵੇਕ ਭਾਰਤੀ ਅਤੇ ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਦੇ ਗੁੱਟਾਂ ’ਤੇ ਰੱਖੜੀਆਂ ਬੰਨੀਆਂ। ਰੱਖੜੀ ਬੰਨ੍ਹਣ ਵਾਲੀਆਂ ’ਚ ਗੁਜਰਾਤ, ਉੱਤਰਾਖੰਡ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੀਆਂ 5 ਧੀਆਂ ਵੀ ਸ਼ਾਮਲ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿੰਦਗੀ ਸੰਸਥਾ ਦੇ ਮੁਖੀ ਹਰਦੀਪ ਸਿੰਘ ਨੇ ਕੀਤੀ ਜਦਕਿ ਵੁਸ਼ੂ ਦੇ ਰਾਸ਼ਟਰੀ ਕੋਚ ਦਿਨੇਸ਼ ਭੋਬੀਆ, ਸਮਾਜ ਸੇਵਕ ਰਾਧੇਸ਼ਿਆਮ ਜਾਂਗੜਾ ਅਤੇ ਵਕੀਲ ਪਵਨ ਸੇਠੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਜਦੋਂ ਧੀਆਂ ਨੇ ਆਪਣੀਆਂ ਪ੍ਰਾਪਤੀਆਂ, ਸੁਪਨੇ ਅਤੇ ਸੰਘਰਸ਼ ਸਾਂਝੇ ਕੀਤੇ ਤਾਂ ਡੀ.ਸੀ. ਵਿਵੇਕ ਭਾਰਤੀ ਅਤੇ ਐਸ.ਪੀ. ਨਿਕਿਤਾ ਖੱਟਰ ਉਨ੍ਹਾਂ ਦੇ ਆਤਮਵਿਸ਼ਵਾਸ ਤੇ ਪ੍ਰਤਿਭਾ ਤੋਂ ਪ੍ਰਭਾਵਿਤ ਹੋਏ। ਜ਼ਿਲ੍ਹਾ ਡਿਪਟੀ ਕਮਿਸ਼ਨਰ ਵਿਵੇਕ ਭਾਰਤੀ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਸਾਬਤ ਕਰਦਾ ਹੈ ਕਿ ਫ਼ਤਿਹਾਬਾਦ ਦੀਆਂ ਧੀਆਂ ਹੁਣ ਸਿਰਫ਼ ਸੁਪਨੇ ਨਹੀਂ ਦੇਖਦੀਆਂ ਸਗੋਂ ਉਨ੍ਹਾਂ ਨੂੰ ਸਾਕਾਰ ਕਰਨ ਦੀ ਹਿੰਮਤ ਵੀ ਰੱਖਦੀਆਂ ਹਨ। ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਨੇ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਫਲਤਾ ਦਾ ਕੋਈ ਛੋਟਾ ਰਸਤਾ ਨਹੀਂ ਹੁੰਦਾ। ਇੱਕ ਟੀਚੇ ਪ੍ਰਤੀ ਸਮਰਪਣ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਮੰਜ਼ਿਲ ਤੱਕ ਪਹੁੰਚਣ ਦਾ ਰਸਤਾ ਤਿਆਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਹਰ ਲੜਕੀ ਦੀ ਸੁਰੱਖਿਆ ਅਤੇ ਸਤਿਕਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਵਲੋਂ ਮਹਿਲਾ ਸਸ਼ਕਤੀਕਰਨ, ਸਮਾਜਿਕ ਜਾਗਰੂਕਤਾ ਅਤੇ ਨਸ਼ਾ ਮੁਕਤ ਖੇਤਰ ’ਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਰੱਖੜੀ ਬੰਨ੍ਹਣ ਵਾਲੀਆਂ ਧੀਆਂ ’ਚ ਸਵੱਛ ਭਾਰਤ ਮਿਸ਼ਨ ਦੀ ਬਰਾਂਡ ਅੰਬੈਸਡਰ ਐਡਵੋਕੇਟ ਦੀਕਸ਼ਾ ਸਚਦੇਵਾ, ਅਧਿਆਪਕਾ ਚਾਰੂ ਜੈਨ, ਵੁਸ਼ੂ ਅੰਤਰਰਾਸ਼ਟਰੀ ਖਿਡਾਰਣ ਅਨੂ, ਸਟੇਟ ਚੈਂਪੀਅਨ ਦਿਵਿਆਂਸ਼ੀ ਉਪਾਧਿਆਏ, ਮੋਨਿਕਾ ਸੁਥਾਰ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਵਲੋਂ... ਅਗਲੀ ਖ਼ਬਰ ਸਮਾਧਾਨ ਕੈਂਪਾਂ ’ ਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਰਿਹਾ ਹੈ
Ad Position 24