ਬੇਅੰਤ ਸਿੰਘ ਗੁਦਰਾਣਾ ਬਣੇ ਔਢਾਂ ਬਲਾਕ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ
ਕਾਲਾਂਵਾਲੀ/ਸਿਰਸਾ, 1 ਸਤੰਬਰ (ਭੁਪਿੰਦਰ ਪੰਨੀਵਾਲੀਆ)- ਬਲਾਕ ਸਮਿਤੀ ਔਢਾਂ ਦੇ ਸਰਪੰਚਾਂ ਨੇ ਅੱਜ ਇੱਕ ਮੀਟਿੰਗ ਕੀਤੀ ਅਤੇ ਸਰਬਸੰਮਤੀ ਨਾਲ ਪਿੰਡ ਗੁਦਰਾਣਾ ਦੇ ਸਰਪੰਚ ਪ੍ਰਤੀਨਿਧੀ ਬੇਅੰਤ ਸਿੰਘ ਗਦਰਾਣਾ ਨੂੰ ਔਢਾਂ ਬਲਾਕ ਸਰਪੰਚ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ। ਸਾਰੇ ਸਰਪੰਚਾਂ ਅਤੇ ਬਲਾਕ ਦਫ਼ਤਰ ਦੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਬੇਅੰਤ ਸਿੰਘ ਗੁਦਰਾਣਾ ਨੇ ਕਿਹਾ ਕਿ ਸਰਪੰਚਾਂ ਨੇ ਉਨ੍ਹਾਂ ’ਤੇ ਆਪਣਾ ਭਰੋਸਾ ਜਤਾਇਆ ਹੈ ਅਤੇ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।
ਕਾਲਾਂਵਾਲੀ/ਸਿਰਸਾ, 1 ਸਤੰਬਰ (ਭੁਪਿੰਦਰ ਪੰਨੀਵਾਲੀਆ)- ਬਲਾਕ ਸਮਿਤੀ ਔਢਾਂ ਦੇ ਸਰਪੰਚਾਂ ਨੇ ਅੱਜ ਇੱਕ ਮੀਟਿੰਗ ਕੀਤੀ ਅਤੇ ਸਰਬਸੰਮਤੀ ਨਾਲ ਪਿੰਡ ਗੁਦਰਾਣਾ ਦੇ ਸਰਪੰਚ ਪ੍ਰਤੀਨਿਧੀ ਬੇਅੰਤ ਸਿੰਘ ਗਦਰਾਣਾ ਨੂੰ ਔਢਾਂ ਬਲਾਕ ਸਰਪੰਚ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ। ਸਾਰੇ ਸਰਪੰਚਾਂ ਅਤੇ ਬਲਾਕ ਦਫ਼ਤਰ ਦੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਬੇਅੰਤ ਸਿੰਘ ਗੁਦਰਾਣਾ ਨੇ ਕਿਹਾ ਕਿ ਸਰਪੰਚਾਂ ਨੇ ਉਨ੍ਹਾਂ ’ਤੇ ਆਪਣਾ ਭਰੋਸਾ ਜਤਾਇਆ ਹੈ ਅਤੇ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਔਢਾਂ ਬਲਾਕ ਦੇ ਸਾਰੇ ਸਰਪੰਚਾਂ ਨਾਲ ਮਿਲ ਕੇ ਕੰਮ ਕਰਨਗੇ। ਇਸ ਦੇ ਨਾਲ ਨਾਲ ਪੇਂਡੂ ਵਿਕਾਸ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਗੇ ਅਤੇ ਪੰਚਾਇਤਾਂ ਦੇ ਹਿੱਤਾਂ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਰਪੰਚ ਐਸੋਸੀਏਸ਼ਨ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ, ਪੰਚਾਇਤੀ ਸਮੱਸਿਆਵਾਂ ਨੂੰ ਢੁਕਵੇਂ ਮੰਚ ’ਤੇ ਲਿਆਉਣ ਅਤੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਏਗੀ। ਇਸ ਮੌਕੇ ਔਢਾਂ ਬਲਾਕ ਦੇ ਕਈ ਪਿੰਡਾਂ ਦੇ ਸਰਪੰਚ ਮੌਜੂਦ ਸਨ।