05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਜ਼ਬਤ

ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਪੀ.ਪੀ. ਮੈਟਰੋ ਵਿਹਾਰ ਪੁਲਿਸ ਥਾਣਾ ਨਰੇਲਾ ਇੰਡਸਟਰੀਅਲ ਨੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਕੋਲੋਂ 55 ਡੱਬੇ ਨਾਜਾਇਜ਼ ਸ਼ਰਾਬ ਦੇ ਫੜੇ ਹਨ, ਜਿਨ੍ਹਾਂ ਵਿਚ ਸ਼ਰਾਬ ਦੀਆਂ ਬੋਤਲਾਂ ਤੇ ਕੁਆਰਟਰ ਰੱਖੇ ਹੋਏ ਸਨ। ਇਸ ਦੇ ਨਾਲ ਹੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ ਲਈ ਢੋਆ ਢੁਆਈ ਕਰਨ ਵਾਲੀ ਗੱਡੀ ਵੀ ਫੜੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਂਅ ਮੁਹੰਮਦ ਪ੍ਰਵੇਸ਼ (24) ਨਿਵਾਸੀ ਵਿਜੇ ਵਿਹਾਰ, ਰੋਹਿਣੀ ਦਿੱਲੀ ਹੈ। ਇਸ ਮਾਮਲੇ ਪ੍ਰਤੀ ਨਰੇਲਾ ਇੰਡਸਟਰੀਅਲ ਏਰੀਆ ਵਿਚ ਪੁਲਿਸ ਦੀ ਟੀਮ ਜਦੋਂ ਗਸ਼ਤ ਕਰ ਰਹੀ ਸੀ ਤਾਂ ਉਦੋਂ ਉਨ੍ਹਾਂ ਨੂੰ ਇਸ ਨਾਜਾਇਜ਼ ਸ਼ਰਾਬ ਦੀ ਖੇਪ ਦੀ ਢੋਆ ਢੁਆਈ ਪ੍ਰਤੀ ਇਕ ਗੁਪਤ ਸੂਚਨਾ ਮਿਲੀ। ਜਿਸ ਦੇ ਆਧਾਰ ’ਤੇ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਮੌਕੇ ’ਤੇ ਜਾ ਕੇ ਸ਼ਰਾਬ ਵਾਲੀ ਗੱਡੀ ਫੜ ਲਈ ਅਤੇ ਗੱਡੀ ਦੇ ਡਰਾਈਵਰ ਦੀ ਪਹਿਚਾਣ ਮੁੰਹਮਦ ਪ੍ਰਵੇਸ਼ ਵਜੋਂ ਕੀਤੀ। ਪੁਲਿਸ ਇਸ ਮਾਮਲੇ ਵਿਚ ਸ਼ਾਮਿਲ ਹੋਰਨਾਂ ਵਿਅਕਤੀਆਂ ਪ੍ਰਤੀ ਵੀ ਪੁੱਛ-ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਪੈਣ ਨਾਲ ਬਸੰਤ ਕੁੰਜ ਇਲਾਕੇ ’ਚ ਦੀਵਾਰ ਡਿੱਗੀ, ਕਈ ਥਾਵਾਂ ’ਤੇ ਦਰੱਖ਼ਤ ਡਿਗਣ ਕਾਰਨ ਟ੍ਰੈਫ਼ਿਕ ਪ੍ਰਭਾਵਿਤ ਅਗਲੀ ਖ਼ਬਰ ਐਂਟੀ ਸਨੈਚਿੰਗ ਸੈੱਲ ਨੇ ਲੋਕਾਂ ਦੇ ਝਪਟੇ, ਗੁੰਮ ਤੇ ਚੋਰੀ ਹੋਏ ਮੋਬਾਈਲ ਮਾਲਕਾਂ ਨੂੰ ਸੌਂਪੇ
Ad Position 24