10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ

ਕਾਲਾਂਵਾਲੀ/ਸਿਰਸਾ, 10 ਸਤੰਬਰ (ਭੁਪਿੰਦਰ ਪੰਨੀਵਾਲੀਆ)- ਮਾਰਕੀਟ ਕਮੇਟੀ ਕਾਲਾਂਵਾਲੀ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਪਾਲ ਸ਼ਰਮਾ ਪਿਪਲੀ ਦੀ ਨਿਗਰਾਨੀ ਹੇਠ ਦੋ ਕਿਸਾਨਾਂ ਨੂੰ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ। ਪਿੰਡ ਪੰਨੀਵਾਲਾ ਮੋਟਾ ਦੇ ਕਿਸਾਨ ਕਮਲਵੀਰ ਤੇ ਸੁਨੀਤਾ ਰਾਣੀ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਉਂਗਲਾਂ ਕੱਟਣ ਤੋਂ ਬਾਅਦ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ 37,500 ਰੁਪਏ ਦੇ ਚੈੱਕ ਦਿੱਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕਾਲਾਂਵਾਲੀ/ਸਿਰਸਾ, 10 ਸਤੰਬਰ (ਭੁਪਿੰਦਰ ਪੰਨੀਵਾਲੀਆ)- ਮਾਰਕੀਟ ਕਮੇਟੀ ਕਾਲਾਂਵਾਲੀ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਪਾਲ ਸ਼ਰਮਾ ਪਿਪਲੀ ਦੀ ਨਿਗਰਾਨੀ ਹੇਠ ਦੋ ਕਿਸਾਨਾਂ ਨੂੰ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ। ਪਿੰਡ ਪੰਨੀਵਾਲਾ ਮੋਟਾ ਦੇ ਕਿਸਾਨ ਕਮਲਵੀਰ ਤੇ ਸੁਨੀਤਾ ਰਾਣੀ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਉਂਗਲਾਂ ਕੱਟਣ ਤੋਂ ਬਾਅਦ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ 37,500 ਰੁਪਏ ਦੇ ਚੈੱਕ ਦਿੱਤੇ ਗਏ। ਮਾਰਕੀਟ ਕਮੇਟੀ ਮੈਂਬਰ ਨਰੇਸ਼ ਮਹੇਸ਼ਵਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਮਾਰਕੀਟ ਕਮੇਟੀ 5 ਲੱਖ ਰੁਪਏ ਤੱਕ ਦੀ ਸਹਾਇਤਾ ਪ੍ਰਦਾਨ ਕਰਦੀ ਹੈ। ਉਹਨਾਂ ਦੱਸਿਆ ਕਿ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਿਸੇ ਕਿਸਾਨ ਜਾਂ ਮਜ਼ਦੂਰ ਨੂੰ ਸਰੀਰਕ ਸੱਟ ਲੱਗਣ ਜਾਂ ਮੌਤ ਹੋਣ ’ਤੇ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਇਸ ਮੌਕੇ ਵਾਈਸ ਚੇਅਰਮੈਨ ਮੋਹਨ ਜਿੰਦਲ, ਮੈਂਬਰ ਹਨੂੰਮਾਨ ਗੋਦਾਰਾ, ਨਰੇਸ਼ ਮਹੇਸ਼ਵਰੀ, ਮਹੇਸ਼ ਆਜ਼ਾਦ, ਚਰਨਪਾਲ ਸਿੰਘ, ਪ੍ਰਗਟ ਸਿੰਘ, ਕਮੇਟੀ ਸਕੱਤਰ ਨਰਿੰਦਰ ਕੁੰਡੂ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ਦੇ ਖਿਡਾਰੀਆਂ ਨੇ ਤਾਇਕਵਾਂਡੋ ’ਚ ਜਿੱਤੇ ਕਾਂਸੀ ਦੇ ਤਗਮੇ ਅਗਲੀ ਖ਼ਬਰ ਪਿੰਡ ਅਲਾਲਵਾਸ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24