ਰਾਜ ਪੱਧਰੀ ਤਲਵਾਰਬਾਜ਼ੀ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ
ਨਰਾਇਣਗੜ੍ਹ, 16 ਸਤੰਬਰ (ਪੀ ਸਿੰਘ)- ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਰਾਜ ਪੱਧਰੀ ਸਕੂਲ ਤਲਵਾਰਬਾਜ਼ੀ ਮੁਕਾਬਲਾ ਫਰੀਦਾਬਾਦ ਜ਼ਿਲ੍ਹੇ ਦੇ ਸ਼ਿਵ ਨਾਦਰ ਸਕੂਲ ਸੈਕਟਰ-82 ਫਰੀਦਾਬਾਦ ਵਿਖੇ 11 ਤੋਂ 14 ਸਤੰਬਰ ਤੱਕ ਕਰਵਾਇਆ ਗਿਆ। ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਨਾਰਾਇਣਗੜ੍ਹ ਬਲਾਕ ਦੀ ਤਲਵਾਰਬਾਜ਼ੀ ਟੀਮ ਨੇ ਵੀ ਹਿੱਸਾ ਲਿਆ।
ਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿਖੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰ : ਪੀ ਸਿੰਘ
17-09-2026
ਨਰਾਇਣਗੜ੍ਹ, 16 ਸਤੰਬਰ (ਪੀ ਸਿੰਘ)- ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਰਾਜ ਪੱਧਰੀ ਸਕੂਲ ਤਲਵਾਰਬਾਜ਼ੀ ਮੁਕਾਬਲਾ ਫਰੀਦਾਬਾਦ ਜ਼ਿਲ੍ਹੇ ਦੇ ਸ਼ਿਵ ਨਾਦਰ ਸਕੂਲ ਸੈਕਟਰ-82 ਫਰੀਦਾਬਾਦ ਵਿਖੇ 11 ਤੋਂ 14 ਸਤੰਬਰ ਤੱਕ ਕਰਵਾਇਆ ਗਿਆ। ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਨਾਰਾਇਣਗੜ੍ਹ ਬਲਾਕ ਦੀ ਤਲਵਾਰਬਾਜ਼ੀ ਟੀਮ ਨੇ ਵੀ ਹਿੱਸਾ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਪ੍ਰਿੰ. ਅੰਜੂ ਅਗਰਵਾਲ ਨੇ ਕਿਹਾ ਕਿ ਸਕੂਲ ਦੀ ਤਲਵਾਰਬਾਜ਼ੀ ਟੀਮ ਨੇ ਸ਼ਾਨਦਾਰ ਸਫਲਤਾ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਖੇਡਾਂ ਸਰੀਰਕ, ਮਾਨਸਿਕ, ਸਮਾਜਿਕ ਤੇ ਭਾਵਨਾਤਮਕ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਡੀ. ਪੀ. ਈ. ਰਵਿੰਦਰ ਨੇ ਦੱਸਿਆ ਕਿ ਹਿਮਾਂਸ਼ੂ ਨੇ 19 ਸਾਲ ਦੀ ਉਮਰ ਦੇ ਮੁੰਡਿਆਂ ਦੀ ਤਲਵਾਰਬਾਜ਼ੀ ਏ. ਪੀ. ਟੀਮ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸਿਮਰਨ ਨੇ ਵੀ 14 ਸਾਲ ਦੀ ਉਮਰ ਦੀਆਂ ਕੁੜੀਆਂ ਦੀ ਤਲਵਾਰਬਾਜ਼ੀ ਏ. ਪੀ. ਟੀਮ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਆਰੀਅਨ, ਨਵਦੀਪ ਤੇ ਯਸ਼ ਨੇ 14 ਸਾਲ ਦੇ ਮੁੰਡਿਆਂ ਦੇ ਮੁਕਾਬਲੇ ’ਚ ਹਿੱਸਾ ਲਿਆ। ਇਸੇ ਤਰ੍ਹਾਂ ਅਕਸ਼ਰਾ ਤੇ ਜਸਮੀਤ ਨੇ ਕੁੜੀਆਂ ਦੇ 14 ਸਾਲ ਦੀ ਉਮਰ ਵਰਗ ਵਿਚ ਹਿੱਸਾ ਲਿਆ। ਲਲਿਤ, ਨੀਰਜ, ਮਨਦੀਪ ਸਿੰਘ ਨੇ 17 ਉਮਰ ਵਰਗ ਦੇ ਲੜਕਿਆਂ ਦੇ ਵਰਗ ਵਿਚ ਹਿੱਸਾ ਲਿਆ ਤੇ ਕੁਨਾਲ, ਤੇਜਸ, ਯੋਗੇਸ਼ ਕੁਮਾਰ ਨੇ 19 ਉਮਰ ਵਰਗ ਦੇ ਲੜਕਿਆਂ ਦੇ ਵਰਗ ਵਿਚ ਹਿੱਸਾ ਲਿਆ। ਸਕੂਲ ਦੇ ਇਤਿਹਾਸ ਲੈਕਚਰਾਰ ਜੋਗਿੰਦਰ ਤੇ ਸੰਸਕ੍ਰਿਤ ਲੈਕਚਰਾਰ ਰਵੀਕਾਂਤ ਨੇ ਮੁਕਾਬਲੇ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ। ਹਿੰਦੀ ਲੈਕਚਰਾਰ ਸੁਸ਼ੀਲ ਕੁਮਾਰ, ਡਾ. ਹਰਜੀਤ ਕੌਰ, ਡਾ. ਮੀਨੂ ਬੱਤਰਾ, ਅੰਜੂ, ਰਜਨੀ, ਸ਼ੁਭਮ, ਰਮਨ ਧੀਮਾਨ, ਕੁਲਜੀਤ ਕੌਰ, ਸੁਨੀਤਾ ਦੇਵੀ, ਬਲਜਿੰਦਰ, ਬਲਵਿੰਦਰ, ਸੰਦੀਪ ਆਦਿ ਹਾਜ਼ਰ ਸਨ।