23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਹੁਣ ਮੰਗ-ਪੱਤਰ ਨਹੀਂ, ਆਰ-ਪਾਰ ਦੀ ਲੜਾਈ ਲੜਾਂਗੇ, ਨਵੀਂ ਬਸਤੀ ਦੇ 672 ਵੋਟਰਾਂ ਨੇ ਖੋਲ੍ਹਿਆ ਮੋਰਚਾ ਲੋਕਾਂ ਨੇ 15 ਮੈਂਬਰੀ ਕਮੇਟੀ ਬਣਾਈ

ਟੋਹਾਣਾ, 23 ਸਤੰਬਰ (ਮਨਜੀਤ ਸਿੰਘ) - ਜਾਖਲ ਦੀ ਨਵੀਂ ਬਸਤੀ ਦੇ 672 ਵੋਟਰਾਂ ਵੱਲੋਂ ਆਪਣੀ ਪੰਚਾਇਤੀ ਪਛਾਣ ਦੀ ਮੰਗ ਨੂੰ ਲੈ ਕੇ ਹੁਣ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਨਵੀਂ ਬਸਤੀ ਵਿਖੇ ਹੋਈ ਮੀਟਿੰਗ ਦੌਰਾਨ ਬਸਤੀ ਵਾਸੀਆਂ ਨੇ ਕਿਹਾ ਕਿ ਉਹ ਸਾਲ 2017 ਤੋਂ ਆਪਣੀ ਪੰਚਾਇਤ ਸੰਬੰਧੀ ਮਸਲੇ ਦੇ ਹੱਲ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਅਤੇ ਕਈ ਵਾਰ ਮੰਗ-ਪੱਤਰ ਵੀ ਦੇ ਚੁੱਕੇ ਹਨ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਹੋਇਆ।

Ad Position 21
No active advertisement
ਜਾਖਲ ਦੀ ਨਵੀਂ ਬਸਤੀ ਦੇ 672 ਵੋਟਰ ਆਪਣੀ ਪੰਚਾਇਤੀ ਪਛਾਣ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਸੰਬੰਧੀ ਮੀਟਿੰਗ ਕਰਦੇ ਹੋਏ। ਤਸਵੀਰ : ਮਨਜੀਤ ਸਿੰਘ ਟੋਹਾਣਾ 24-09-2026
ਟੋਹਾਣਾ, 23 ਸਤੰਬਰ (ਮਨਜੀਤ ਸਿੰਘ) - ਜਾਖਲ ਦੀ ਨਵੀਂ ਬਸਤੀ ਦੇ 672 ਵੋਟਰਾਂ ਵੱਲੋਂ ਆਪਣੀ ਪੰਚਾਇਤੀ ਪਛਾਣ ਦੀ ਮੰਗ ਨੂੰ ਲੈ ਕੇ ਹੁਣ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਨਵੀਂ ਬਸਤੀ ਵਿਖੇ ਹੋਈ ਮੀਟਿੰਗ ਦੌਰਾਨ ਬਸਤੀ ਵਾਸੀਆਂ ਨੇ ਕਿਹਾ ਕਿ ਉਹ ਸਾਲ 2017 ਤੋਂ ਆਪਣੀ ਪੰਚਾਇਤ ਸੰਬੰਧੀ ਮਸਲੇ ਦੇ ਹੱਲ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਅਤੇ ਕਈ ਵਾਰ ਮੰਗ-ਪੱਤਰ ਵੀ ਦੇ ਚੁੱਕੇ ਹਨ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਹੋਇਆ। ਮੀਟਿੰਗ ਦੌਰਾਨ ਬਸਤੀ ਵਾਸੀਆਂ ਨੇ ਕਿਹਾ ਕਿ ਹੁਣ ਉਹ ਸਿਰਫ਼ ਮੰਗ-ਪੱਤਰ ਦੇ ਕੇ ਚੁੱਪ ਨਹੀਂ ਬੈਠਣਗੇ। ਜੇਕਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮੰਗ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ ਉਹ ਸੜਕ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਅਗਲੀ ਰਣਨੀਤੀ ਤੈਅ ਕਰਨ ਲਈ 15 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਬਸਤੀ ਵਾਸੀਆਂ ਦੀ ਮੁੱਖ ਮੰਗ ਹੈ ਕਿ ਨਵੀਂ ਬਸਤੀ ਦੇ 672 ਵੋਟਰਾਂ ਨੂੰ ਗ੍ਰਾਮ ਪੰਚਾਇਤ ਜਾਖਲ ਪਿੰਡ ਵਿੱਚ ਸ਼ਾਮਲ ਕੀਤਾ ਜਾਵੇ ਜਾਂ ਫਿਰ ਨਵੀਂ ਬਸਤੀ ਨੂੰ ਵੱਖਰੀ ਗ੍ਰਾਮ ਪੰਚਾਇਤ ਦਾ ਦਰਜਾ ਦਿੱਤਾ ਜਾਵੇ। ਲੋਕਾਂ ਨੇ ਕਿਹਾ ਕਿ ਅੱਠ ਸਾਲ ਦਾ ਸਮਾਂ ਕੋਈ ਛੋਟਾ ਸਮਾਂ ਨਹੀਂ ਹੁੰਦਾ। ਇਸ ਲੰਮੇ ਸਮੇਂ ਦੌਰਾਨ ਉਹ ਲਗਾਤਾਰ ਆਪਣੀ ਮੰਗ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਰਹੇ ਹਨ ਪਰ ਮਸਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਵੀ ਲੋਕਾਂ ’ਚ ਰੋਸ ਮੀਟਿੰਗ ਵਿੱਚ ਬਸਤੀ ਵਾਸੀਆਂ ਨੇ ਪੰਚਾਇਤੀ ਪਛਾਣ ਦੇ ਨਾਲ਼-ਨਾਲ਼ ਬੁਨਿਆਦੀ ਸਹੂਲਤਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੱਸਿਆ ਕਿ ਬਸਤੀ ਦੀਆਂ ਕਈ ਗਲ਼ੀਆਂ ਵਿੱਚ ਰਾਤ ਸਮੇਂ ਹਨੇਰਾ ਛਾਇਆ ਰਹਿੰਦਾ ਹੈ ਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਵੀ ਲੋਕ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਗਲ਼ੀਆਂ ਦੀ ਹਾਲਤ ਵੀ ਤਸੱਲੀਬਖ਼ਸ਼ ਨਾ ਹੋਣ ਦੀ ਗੱਲ ਆਖੀ ਗਈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਪ੍ਰਸ਼ਾਸਨਿਕ ਤੇ ਪੰਚਾਇਤੀ ਸਥਿਤੀ ਹੀ ਸਪਸ਼ਟ ਨਹੀਂ ਹੈ ਤਾਂ ਬੁਨਿਆਦੀ ਸਹੂਲਤਾਂ ਸੰਬੰਧੀ ਜ਼ਿੰਮੇਵਾਰੀ ਵੀ ਸਹੀ ਢੰਗ ਨਾਲ਼ ਤੈਅ ਨਹੀਂ ਹੋ ਰਹੀ। ਬਸਤੀ ਵਾਸੀਆਂ ਨੇ ਕਿਹਾ ਕਿ ਉਹ ਕਿਸੇ ਨਾਲ਼ ਟਕਰਾਅ ਨਹੀਂ ਚਾਹੁੰਦੇ, ਸਗੋਂ ਪ੍ਰਸ਼ਾਸਨ ਤੋਂ ਆਪਣੀ ਸਮੱਸਿਆ ਦਾ ਸਪੱਸ਼ਟ ਅਤੇ ਸਥਾਈ ਹੱਲ ਚਾਹੁੰਦੇ ਹਨ। ਮੁੱਖ ਰਸਤੇ ’ਤੇ ਧਰਨੇ ਦੀ ਚਿਤਾਵਨੀ : ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਕੋਈ ਠੋਸ ਭਰੋਸਾ ਜਾਂ ਕਾਰਵਾਈ ਨਾ ਕੀਤੀ ਗਈ ਤਾਂ ਅਗਲੀ ਮੀਟਿੰਗ ਕਰਕੇ ਸੰਘਰਸ਼ ਦੀ ਤਰੀਕ ਅਤੇ ਰੂਪ-ਰੇਖਾ ਤੈਅ ਕੀਤੀ ਜਾਵੇਗੀ। ਬਸਤੀ ਵਾਸੀਆਂ ਨੇ ਜਾਖਲ ਮੰਡੀ ਦੇ ਅੰਡਰਬ੍ਰਿਜ ਨੇੜੇ ਗੁਰਦੁਆਰਾ ਬਸਤੀ ਵਾਲ਼ੇ ਮੁੱਖ ਰਸਤੇ ’ਤੇ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਸੜਕ ’ਤੇ ਬੈਠਣਾ ਪਿਆ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਹ 15 ਮੈਂਬਰੀ ਕਮੇਟੀ ਤੈਅ ਕਰੇਗੀ ਅਗਲੀ ਰਣਨੀਤੀ : ਮੀਟਿੰਗ ਵਿੱਚ ਬਣਾਈ ਗਈ 15 ਮੈਂਬਰੀ ਕਮੇਟੀ ਵਿੱਚ ਜਗਸੀਰ ਸਿੰਘ, ਹਰੀ ਚੰਦ ਗਰਗ, ਪਿੰਟੂ, ਵਿਸ਼ਨੂੰ ਸ਼ਰਮਾ, ਬੀਰਾ ਰਾਮ, ਜਰਨੈਲ ਸਿੰਘ ਸ਼ਾਲੂ, ਰਾਮ ਗੋਪਾਲ, ਜੰਟਾ ਸਿੰਘ, ਉਜਾਗਰ ਸਿੰਘ, ਸੁਖਪਾਲ ਸ਼ਰਮਾ, ਵਿੱਕੀ ਸਿੰਘ, ਸਾਬਕਾ ਕੌਂਸਲਰ ਵਿਕਰਮਜੀਤ ਸਿੰਘ, ਬਿਹਾਰੀ ਸਿੰਘ, ਸਤੀਸ਼ ਸ਼ਰਮਾ ਤੇ ਅਜੈ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵੱਲੋਂ ਪ੍ਰਸ਼ਾਸਨ ਨਾਲ਼ ਗੱਲ-ਬਾਤ ਕਰਨ ਦੇ ਨਾਲ਼-ਨਾਲ਼ ਅਗਲੇ ਸੰਘਰਸ਼ ਦੀ ਰੂਪ-ਰੇਖਾ ਵੀ ਤੈਅ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਲਾਗਤ ਘਟਾਉਣ ਤੇ ਉਨ੍ਹਾਂ ਦੀ ਆਮਦਨ ਵਧਾਉਣ ਵਾਲੀ ਤਕਨਾਲੋਜੀ ਹੀ ਸੱਚੀ ਕਾਢ ਹੈ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਚੂਰਾ-ਪੋਸਤ ਬਰਾਮਦਗੀ ਮਾਮਲੇ ’ਚ ਮੁੱਖ ਮੁਲਜ਼ਮ ਕਾਬੂ
Ad Position 24