ਏਸ਼ਿਆਈ ਖੇਡਾਂ ’ਚ ਨੀਰੂ ਢਾਂਡਾ ਦੇ ਸੋਨ ਤਗਮਾ ਜਿੱਤਣ ’ਤੇ ਆਜ਼ਾਦ ਨਗਰ ਟੋਹਾਣਾ ’ਚ ਵੰਡੀ ਮਠਿਆਈ
ਟੋਹਾਣਾ, 30 ਸਤੰਬਰ (ਮਨਜੀਤ ਸਿੰਘ)- ਏਸ਼ਿਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੇ ਵਿਅਕਤੀਗਤ ਟ੍ਰੈਪ ਮੁਕਾਬਲੇ ਵਿੱਚ ਹਰਿਆਣਾ ਦੀ ਨੀਰੂ ਢਾਂਡਾ ਵੱਲੋਂ ਭਾਰਤ ਲਈ ਸੋਨ ਤਗਮਾ ਜਿੱਤਣ ’ਤੇ ਟੋਹਾਣਾ ਦੇ ਆਜ਼ਾਦ ਨਗਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਜਿਵੇਂ ਹੀ ਨੀਰੂ ਢਾਂਡਾ ਦੇ ਸੋਨ ਤਗਮਾ ਜਿੱਤਣ ਦੀ ਖ਼ਬਰ ਇਲਾਕਾ ਵਾਸੀਆਂ ਨੂੰ ਮਿਲੀ ਤਾਂ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਇਕ-ਦੂਜੇ ਨੂੰ ਮਠਿਆਈ ਖੁਆ ਕੇ ਖੁਸ਼ੀ ਸਾਂਝੀ ਕੀਤੀ।
ਟੋਹਾਣਾ, 30 ਸਤੰਬਰ (ਮਨਜੀਤ ਸਿੰਘ)- ਏਸ਼ਿਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੇ ਵਿਅਕਤੀਗਤ ਟ੍ਰੈਪ ਮੁਕਾਬਲੇ ਵਿੱਚ ਹਰਿਆਣਾ ਦੀ ਨੀਰੂ ਢਾਂਡਾ ਵੱਲੋਂ ਭਾਰਤ ਲਈ ਸੋਨ ਤਗਮਾ ਜਿੱਤਣ ’ਤੇ ਟੋਹਾਣਾ ਦੇ ਆਜ਼ਾਦ ਨਗਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਜਿਵੇਂ ਹੀ ਨੀਰੂ ਢਾਂਡਾ ਦੇ ਸੋਨ ਤਗਮਾ ਜਿੱਤਣ ਦੀ ਖ਼ਬਰ ਇਲਾਕਾ ਵਾਸੀਆਂ ਨੂੰ ਮਿਲੀ ਤਾਂ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਇਕ-ਦੂਜੇ ਨੂੰ ਮਠਿਆਈ ਖੁਆ ਕੇ ਖੁਸ਼ੀ ਸਾਂਝੀ ਕੀਤੀ। ਆਜ਼ਾਦ ਨਗਰ ਵਾਸੀਆਂ ਨੇ ਦੱਸਿਆ ਕਿ ਨੀਰੂ ਢਾਂਡਾ, ਆਜ਼ਾਦ ਨਗਰ ਵਾਸੀ ਆਜ਼ਾਦੋ ਦੇਵੀ ਦੀ ਭਤੀਜੀ ਹੈ। ਨੀਰੂ ਦੀ ਇਸ ਕੌਮਾਂਤਰੀ ਪੱਧਰ ਦੀ ਪ੍ਰਾਪਤੀ ਨੂੰ ਲੈ ਕੇ ਪਰਿਵਾਰ ਤੇ ਗੁਆਂਢੀਆਂ ਵਿੱਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਿਆ। ਲੋਕਾਂ ਨੇ ਕਿਹਾ ਕਿ ਨੀਰੂ ਨੇ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਨੀਰੂ ਢਾਂਡਾ ਨੇ ਮਹਿਲਾਵਾਂ ਦੇ ਵਿਅਕਤੀਗਤ ਟ੍ਰੈਪ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਪਹਿਲਾਂ ਵੀ ਉਹ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤ ਚੁੱਕੀ ਹੈ। ਏਸ਼ਿਆਈ ਖੇਡਾਂ ਵਿੱਚ ਮਿਲੀ ਇਸ ਕਾਮਯਾਬੀ ਨਾਲ ਨੀਰੂ ਨੇ ਭਾਰਤ ਦੀਆਂ ਉਨ੍ਹਾਂ ਖਿਡਾਰਨਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਜਿਨ੍ਹਾਂ ਨੇ ਨਿਸ਼ਾਨੇਬਾਜ਼ੀ ਦੇ ਖੇਤਰ ਵਿੱਚ ਦੇਸ਼ ਦਾ ਮਾਣ ਵਧਾਇਆ ਹੈ। ਇਸ ਮੌਕੇ ਆਜ਼ਾਦੋ ਦੇਵੀ ਸਮੇਤ ਪਰਿਵਾਰਕ ਮੈਂਬਰਾਂ, ਗੁਆਂਢੀਆਂ ਤੇ ਹੋਰ ਲੋਕਾਂ ਨੇ ਨੀਰੂ ਢਾਂਡਾ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਉਸ ਨੂੰ ਵਧਾਈ ਦਿੱਤੀ।