30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਹਰਿਆਣਾ ਵਿਚ ਭਾਜਪਾ ਤੇ ਚੋਣ ਕਮਿਸ਼ਨ ਨੇ ਮਿਲੀਭੁਗਤ ਕਰਕੇ ਲੋਕਾਂ ਦੀ ਭਾਵਨਾ ਨੂੰ ਹਰਾਇਆ - ਦੀਪੇਂਦਰ ਹੁੱਡਾ

ਕਰਨਾਲ , 30 ਸਤੰਬਰ (ਗੁਰਮੀਤ ਸਿੰਘ ਸੱਗੂ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਅੱਜ ਕੁੰਜਪੁਰਾ ਬਲਾਕ ਕਾਂਗਰਸ ਵਰਕਰ ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਭਾਜਪਾ ਅਤੇ ਚੋਣ ਕਮਿਸ਼ਨ ਨੇ ਮਿਲੀਭੁਗਤ ਕਰਕੇ ਲੋਕਾਂ ਦੀ ਭਾਵਨਾ ਨੂੰ ਹਰਾਇਆ ਹੈ।

Ad Position 21
No active advertisement
ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਵਿਧਾਇਕ ਰਾਕੇਸ਼ ਕੰਬੋਜ ਅਤੇ ਹੋਰ । ਤਸਵੀਰ : ਗੁਰਮੀਤ ਸਿੰਘ ਸੱਗੂ 01-10-2026
ਕਰਨਾਲ , 30 ਸਤੰਬਰ (ਗੁਰਮੀਤ ਸਿੰਘ ਸੱਗੂ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਅੱਜ ਕੁੰਜਪੁਰਾ ਬਲਾਕ ਕਾਂਗਰਸ ਵਰਕਰ ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਭਾਜਪਾ ਅਤੇ ਚੋਣ ਕਮਿਸ਼ਨ ਨੇ ਮਿਲੀਭੁਗਤ ਕਰਕੇ ਲੋਕਾਂ ਦੀ ਭਾਵਨਾ ਨੂੰ ਹਰਾਇਆ ਹੈ। ਭਾਜਪਾ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ। ਦੀਪੇਂਦਰ ਹੁੱਡਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ 2024 ਵਿਚ ਕਿਸਾਨਾਂ ਨੂੰ ਪੀ. ਆਰ. ਝੋਨੇ ਦਾ 3100 ਰੁ. ਪ੍ਰਤੀ ਕੁਇੰਟਲ ਭਾਅ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ 3100 ਰੁ. ਦੀ ਐੱਮ. ਐੱਸ. ਪੀ. ਦਾ ਐਲਾਨ ਨਹੀਂ ਹੋਇਆ। ਮੌਜੂਦਾ 2400 ਰੁ. ਦੀ ਐੱਮ. ਐੱਸ. ਪੀ. ’ਤੇ ਵੀ 200 ਤੋਂ 400 ਰੁ. ਤੱਕ ਦੀ ਕਟੌਤੀ ਕਰਕੇ ਕੱਚੀਆਂ ਪਰਚੀਆਂ ’ਤੇ ਝੋਨੇ ਦੀ ਖਰੀਦ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਐੱਮ. ਐੱਸ. ਪੀ. ਵਧਾਈ ਜਾਵੇ ਤੇ ਜੇਕਰ ਐੱਮ. ਐੱਸ. ਪੀ. ਨਹੀਂ ਵਧਾਈ ਜਾਂਦੀ ਤਾਂ ਹੁੱਡਾ ਸਰਕਾਰ ਦੀ ਤਰਜ਼ ’ਤੇ 700 ਰੁ. ਬੋਨਸ ਦੇ ਕੇ ਝੋਨੇ ਦੀ ਖਰੀਦ 3100 ਰੁ. ਪ੍ਰਤੀ ਕੁਇੰਟਲ ਦੇ ਭਾਅ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਵਿਚ ਫ਼ਸਲਾਂ ਦੀ ਐੱਮ. ਐੱਸ. ਪੀ ’ਤੇ ਖਰੀਦ ਦੇ ਵਾਅਦੇ ਕਰ ਰਹੇ ਹਨ ਜਦਕਿ ਇਹੋ ਵਾਅਦਾ ਉਨ੍ਹਾਂ ਨੇ ਤਿੰਨ ਸੀਜ਼ਨ ਪਹਿਲਾਂ ਹਰਿਆਣਾ ਵਿਚ ਵੀ ਕੀਤਾ ਸੀ। ਦੀਪੇਂਦਰ ਹੁੱਡਾ ਨੇ ਮੰਚ ਤੋਂ ਮੁੱਖ ਮੰਤਰੀ ਦੇ ਪੁਰਾਣੇ ਬਿਆਨ ਦੀ ਵੀਡੀਓ ਚਲਾ ਕੇ ਲੋਕਾਂ ਨੂੰ ਸੁਣਾਈ। ਏਸ਼ੀਆਈ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੁੱਡਾ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਾਮਨਵੈਲਥ ਖੇਡਾਂ ਗੁਜਰਾਤ ਦੀ ਬਜਾਏ ਹਰਿਆਣਾ ਵਿਚ ਕਰਵਾਉਣ ਦੀ ਮੰਗ ਵੀ ਦੁਹਰਾਈ। ਹੁੱਡਾ ਨੇ ਭਾਜਪਾ ’ਤੇ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਭਾਵਨਾ ਦੀ ਬਜਾਏ ‘ਜੁਗਾੜ’ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਹਰਿਆਣਾ ਵਿਚ ਕਥਿਤ ਵੋਟ ਚੋਰੀ ਦੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਹਰਿਆਣਾ ਵਿਚ ਮੁੜ ਚੋਣਾਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਦੌਰਾਨ ਬਜ਼ੁਰਗਾਂ ਨੂੰ 6000 ਰੁ. ਬੁਢਾਪਾ ਪੈਨਸ਼ਨ, ਮਹਿਲਾਵਾਂ ਨੂੰ ਲਾਡੋ ਲਕਸ਼ਮੀ ਯੋਜਨਾ ਤਹਿਤ 3100 ਰੁ. ਮਹੀਨਾ, 500 ਰੁ.ਵਿਚ ਗੈਸ ਸਿਲੰਡਰ, ਗਰੀਬ, ਐੱਸ. ਸੀ ਤੇ ਬੀ. ਸੀ ਪਰਿਵਾਰਾਂ ਨੂੰ 100-100 ਗਜ਼ ਦੇ ਪਲਾਟ, ਐੱਚ. ਕੇ. ਆਰ. ਐੱਨ. ਕਰਮਚਾਰੀਆਂ ਤੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਸਮੇਤ ਕਈ ਵਾਅਦੇ ਕੀਤੇ ਸਨ ਪਰ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਦੀਪੇਂਦਰ ਹੁੱਡਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਹਰਿਆਣਾ ਵਿਕਾਸ, ਪ੍ਰਤੀ ਵਿਅਕਤੀ ਆਮਦਨ ਤੇ ਨਿਵੇਸ਼ ਦੇ ਮਾਮਲੇ ਵਿਚ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਢੇ 12 ਸਾਲਾਂ ਵਿਚ ਹਰਿਆਣਾ ਵਿਕਾਸ ਦੀ ਪਟੜੀ ਤੋਂ ਉਤਰ ਗਿਆ ਹੈ ਤੇ ਬੇਰੁਜ਼ਗਾਰੀ, ਨਸ਼ੇ, ਅਪਰਾਧ, ਭ੍ਰਿਸ਼ਟਾਚਾਰ ਤੇ ਵਿਦੇਸ਼ਾਂ ਵੱਲ ਪਲਾਇਨ ਵਰਗੀਆਂ ਸਮੱਸਿਆਵਾਂ ਵਧੀਆਂ ਹਨ। ਇਸ ਮੌਕੇ ਦਿਵਿਆਂਸ਼ੂ ਬੁੱਧਿਰਾਜਾ, ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੁਨੀਲ ਪੰਵਾਰ, ਸਾਬਕਾ ਵਿਧਾਇਕ ਰਾਕੇਸ਼ ਕੰਬੋਜ, ਸਾਬਕਾ ਮੰਤਰੀ ਭੀਮ ਸੈਨ ਮਹਿਤਾ, ਸਾਬਕਾ ਵਿਧਾਇਕ ਧਰਮਪਾਲ ਗੋਂਦਰ, ਕਾਂਗਰਸ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜੇਸ਼ ਵੈਦ, ਸ਼ਹਿਰੀ ਪ੍ਰਧਾਨ ਪਰਾਗ ਗਾਬਾ ਸਮੇਤ ਕਾਂਗਰਸ ਦੇ ਕਈ ਆਗੂ ਅਤੇ ਵਰਕਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਪੇਂਟਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਟੈਲੇਂਟ ਸ਼ੋਅ ਕਰਵਾਇਆ
Ad Position 24