01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨੱਥੂਵਾਲ ਵਿਖੇ ਅੱਜ ਲੱਗੇਗਾ ਦਸਤਾਰ ਸਿਖਲਾਈ ਕੈਂਪ - ਐਡਵੋਕੇਟ ਅਮਨਪ੍ਰੀਤ ਕੌਰ

ਟੋਹਾਣਾ, 1 ਅਕਤੂਬਰ (ਮਨਜੀਤ ਸਿੰਘ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰ ਐਡਵੋਕੇਟ ਅਮਨਪ੍ਰੀਤ ਕੌਰ ਜਾਖਲ ਦੀ ਜਾਣਕਾਰੀ ਅਨੁਸਾਰ ਬੱਚਿਆਂ ਨੂੰ ਸਿੱਖੀ ਸਰੂਪ ਤੇ ਦਸਤਾਰ ਨਾਲ ਜੋੜਨ ਦੇ ਉਦੇਸ਼ ਨਾਲ ਪਿੰਡ ਨੱਥੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਚਿੱਲੇਵਾਲ ਤੇ ਨੱਥੂਵਾਲ ਦੇ ਬੱਚਿਆਂ ਲਈ 2 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੁਪਹਿਰ 3:30 ਵਜੇ ਗੁਰਦੁਆਰਾ ਸਾਹਿਬ ਪਿੰਡ ਨੱਥੂਵਾਲ ਵਿਖੇ ਹੋਵੇਗਾ।

Ad Position 21
No active advertisement
ਅਜੀਤ ਡੈਸਕ 02-10-2026
ਟੋਹਾਣਾ, 1 ਅਕਤੂਬਰ (ਮਨਜੀਤ ਸਿੰਘ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰ ਐਡਵੋਕੇਟ ਅਮਨਪ੍ਰੀਤ ਕੌਰ ਜਾਖਲ ਦੀ ਜਾਣਕਾਰੀ ਅਨੁਸਾਰ ਬੱਚਿਆਂ ਨੂੰ ਸਿੱਖੀ ਸਰੂਪ ਤੇ ਦਸਤਾਰ ਨਾਲ ਜੋੜਨ ਦੇ ਉਦੇਸ਼ ਨਾਲ ਪਿੰਡ ਨੱਥੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਚਿੱਲੇਵਾਲ ਤੇ ਨੱਥੂਵਾਲ ਦੇ ਬੱਚਿਆਂ ਲਈ 2 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੁਪਹਿਰ 3:30 ਵਜੇ ਗੁਰਦੁਆਰਾ ਸਾਹਿਬ ਪਿੰਡ ਨੱਥੂਵਾਲ ਵਿਖੇ ਹੋਵੇਗਾ। ਕੈਂਪ ਦੌਰਾਨ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣ ਦੇ ਨਾਲ-ਨਾਲ ਕੇਸਾਂ ਦੀ ਸੰਭਾਲ ਤੇ ਗੁਰਮਤਿ ਸਿਧਾਂਤਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਐਡਵੋਕੇਟ ਅਮਨਪ੍ਰੀਤ ਕੌਰ ਜਾਖਲ ਨੇ ਕਿਹਾ ਕਿ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਜ਼ਰੂਰ ਲੈ ਕੇ ਆਉਣ ਤੇ ਇਸ ਉਪਰਾਲੇ ਦਾ ਲਾਭ ਲੈਣ।
Ad Position 22
No active advertisement
ਪਿਛਲੀ ਖ਼ਬਰ ਕੁਰੂਕਸ਼ੇਤਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤ ਨੇ ਰੋਸ ਪ੍ਰਦਰਸ਼ਨ ਕਰ ਕੇ ਸੀ. ਟੀ. ਐਮ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਸੜਕ ਦੇ ਝਗੜੇ ਨੂੰ ਲੈ ਕੇ ਘਰ ’ਚ ਦਾਖਲ ਹੋ ਕੇ ਔਰਤ ਨਾਲ ਕੁੱਟਮਾਰ ਤੇ ਬਦਸਲੂਕੀ ਦਾ ਦੋਸ਼
Ad Position 24