08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੁਲਿਸ ਨੇ ਇਕ ਘੰਟੇ ਵਿਚ ਝਪਟਮਾਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਡੀ.

Ad Position 21
No active advertisement
ਪੁਲਿਸ ਵਲੋਂ ਫੜਿਆ ਗਿਆ ਝਪਟਮਾਰ। 08-10-2026
ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਡੀ.ਬੀ.ਜੀ. ਰੋਡ ਥਾਣੇ ਦੀ ਪੁਲਿਸ ਨੇ ਇਕ ਝਪਟਮਾਰ ਨੂੰ ਇਕ ਘੰਟੇ ਦੇ ਬਾਅਦ ਕਾਬੂ ਕਰ ਲਿਆ। ਇਸ ਝਪਟਮਾਰ ਦਾ ਨਾਂਅ ਲਵਕੁਸ਼ (24) ਨਿਵਾਸੀ ਆਜ਼ਾਦ ਮਾਰਕੀਟ, ਦਿੱਲੀ ਹੈ। ਇਸ ਝਪਟਮਾਰ ਨੇ ਇਕ ਰਾਹ ਜਾਂਦੇ ਵਿਅਕਤੀ ਦਾ ਬੈਗ ਝਪਟ ਲਿਆ ਸੀ ਅਤੇ ਉਹ ਫਰਾਰ ਹੋ ਗਿਆ ਸੀ। ਇਸ ਮਾਮਲੇ ਵਿਚ ਪੀੜਤ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਇਸ ਝਪਟਮਾਰ ਨੂੰ ਡੀ.ਬੀ.ਜੀ. ਰੋਡ ਦੇ ਪਾਰਕ ਵਿਚੋਂ ਕਾਬੂ ਕਰ ਲਿਆ ਅਤੇ ਝਪਟੇ ਹੋਏ ਬੈਗ ਨੂੰ ਬਰਾਮਦ ਕਰ ਲਿਆ। ਇਸ ਬੈਗ ਵਿਚ ਸ਼ਿਕਾਇਤਕਰਤਾ ਦੇ ਕੱਪੜੇ, ਪਹਿਚਾਣ ਪੱਤਰ, ਨਕਦੀ ਤੇ ਪਰਸ ਸੀ ਜੋ ਪੁਲਿਸ ਨੇ ਸ਼ਿਕਾਇਤਕਰਤਾ ਨੂੰ ਵਾਪਸ ਕਰ ਦਿੱਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਪ੍ਰਤੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਪੁਲਿਸ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਮੁਹਿੰਮ ਚਲਾ ਕੇ ਮੋਬਾਈਲ , ਨਕਦੀ , ਗਾਂਜਾ ਤੇ ਚਾਕੂ ਕੀਤਾ ਬਰਾਮਦ ਅਗਲੀ ਖ਼ਬਰ ਸੇਵਾ ਸੰਕਲਪ ਅਭਿਆਨ’ ਮੁਹਿੰਮ ਤਹਿਤ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 17 ਅਕਤੂਬਰ ਤੋਂ ਕਰਵਾਈਆਂ ਜਾਣਗੀਆਂ ਗਤੀਵਿਧੀਆਂ
Ad Position 24