08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਬਾਈਕ, ਸਕੂਟਰੀਆਂ ਤੇ ਮੋਬਾਈਲ ਕੀਤੇ ਬਰਾਮਦ

ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਪੱਛਮੀ ਜ਼ਿਲ੍ਹੇ ਦੇ ਥਾਣਾ ਤਿਲਕ ਨਗਰ ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੱਡੀਆਂ ਤੇ ਹੋਰ ਸਾਮਾਨ ਦੇ ਨਾਲ। 08-10-2026
ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਪੱਛਮੀ ਜ਼ਿਲ੍ਹੇ ਦੇ ਥਾਣਾ ਤਿਲਕ ਨਗਰ ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ 8 ਮਾਮਲੇ ਸੁਲਝੇ ਹਨ। ਪੁਲਿਸ ਨੇ ਇਨ੍ਹਾਂ ਦੇ ਕੋਲੋਂ ਦੋ ਮੋਟਰਸਾਈਕਲ, ਤਿੰਨ ਸਕੂਟਰੀਆਂ, ਤਿੰਨ ਮੋਬਾਈਲ ਬਰਮਦ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਦੇ ਨਾਂਅ ਸੁਧੀਰ ਉਰਫ਼ ਸੋਨੂੰ (32) ਨਿਵਾਸੀ ਤਿਲਕ ਨਗਰ ਦਿੱਲੀ ਅਤੇ ਗੁਰਪ੍ਰੀਤ ਸਿੰਘ (42) ਨਿਵਾਸੀ ਤਿਲਕ ਨਗਰ ਦਿੱਲੀ। ਸੁਧੀਰ ਪਹਿਲਾਂ ਵੀ 24 ਮਾਮਲਿਆਂ ’ਚ ਸ਼ਾਮਿਲ ਰਿਹਾ ਹੈ। ਗੁਰਪ੍ਰੀਤ ਸਿੰਘ ’ਤੇ ਪਹਿਲਾਂ ਦੋ ਮਾਮਲੇ ਦਰਜਨ ਹਨ। ਇਹ ਜੋ ਵੀ ਸਾਮਾਨ ਬਰਾਮਦ ਕੀਤਾ ਗਿਆ ਹੈ ਉਹ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤਾ ਹੈ। ਪੁਲਿਸ ਨੇ ਜਨਕਪੁਰੀ ਈਸਟ ਮੈਟਰੋ ਸਟੇਸ਼ਨ ਨਜ਼ਫਗੜ੍ਹ ਰੋਡ ਜਦੋਂ ਨਾਕਾਬਾਦੀ ਲਗਾਈ ਹੋਈ ਸੀ ਤਾਂ ਉਨ੍ਹਾਂ ਨੂੰ ਗੱਡੀਆਂ ਦੀ ਚੋਰੀ ਕਰਨ ਵਾਲੇ ਇਕ ਵਿਅਕਤੀ ਬਾਰੇ ਜਾਣਕਾਰੀ ਮਿਲੀ, ਜੋ ਕਿ ਮੋਟਰਸਾਈਕਲ ’ਤੇ ਸਵਾਰ ਸੀ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਖਾਦ ਕਾਲਾਬਾਜ਼ਾਰੀ ਤੇ 260 ਗੱਟਿਆਂ ਦੇ ਮੁੱਦੇ ’ਤੇ ਇਫਕੋ ਬਾਜ਼ਾਰ ਮੂਹਰੇ ਕਿਸਾਨਾਂ ਦਾ ਧਰਨਾ ਅਗਲੀ ਖ਼ਬਰ ਪੁਲਿਸ ਵਲੋਂ 1800 ਨਾਜਾਇਜ਼ ਸ਼ਰਾਬ ਦੇ ਕੁਆਰਟਰ ਜ਼ਬਤ
Ad Position 24