08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

2 ਕਿਲੋ 600 ਗ੍ਰਾਮ ਪੋਸਤ ਸਮੇਤ ਵਿਅਕਤੀ ਕਾਬੂ

ਟੋਹਾਣਾ, 7 ਅਕਤੂਬਰ (ਮਨਜੀਤ ਸਿੰਘ)- ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅਪਰਾਧ ਜਾਂਚ ਸ਼ਾਖਾ ਟੋਹਾਣਾ ਦੀ ਪੁਲਿਸ ਨੇ ਟੋਹਾਣਾ-ਮਨਿਆਣਾ ਸੜਕ ’ਤੇ ਰਜਬਾਹਾ ਪੁਲ ਨੇੜੇ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ 2 ਕਿਲੋ 600 ਗ੍ਰਾਮ ਡੋਡਾ ਪੋਸਤ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ ਚੋਂ ਨਸ਼ੀਲਾ ਪਦਾਰਥ ਬਰਾਮਦ ਕਰਨ ਤੋਂ ਇਲਾਵਾ ਉਸ ਦਾ ਮੋਟਰਸਾਈਕਲ ਵੀ ਕਬਜ਼ੇ ’ਚ ਲੈ ਲਿਆ ਹੈ।

Ad Position 21
No active advertisement
ਪੁਲਿਸ ਥਾਣਾ ਸਿਟੀ ਟੋਹਾਣਾ ਦੀ ਹਿਰਾਸਤ ਵਿੱਚ ਫੜਿਆ ਦੋਸ਼ੀ। ਤਸਵੀਰ ਮਨਜੀਤ ਸਿੰਘ ਟੋਹਾਣਾ 08-10-2026
ਟੋਹਾਣਾ, 7 ਅਕਤੂਬਰ (ਮਨਜੀਤ ਸਿੰਘ)- ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅਪਰਾਧ ਜਾਂਚ ਸ਼ਾਖਾ ਟੋਹਾਣਾ ਦੀ ਪੁਲਿਸ ਨੇ ਟੋਹਾਣਾ-ਮਨਿਆਣਾ ਸੜਕ ’ਤੇ ਰਜਬਾਹਾ ਪੁਲ ਨੇੜੇ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ 2 ਕਿਲੋ 600 ਗ੍ਰਾਮ ਡੋਡਾ ਪੋਸਤ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ ਚੋਂ ਨਸ਼ੀਲਾ ਪਦਾਰਥ ਬਰਾਮਦ ਕਰਨ ਤੋਂ ਇਲਾਵਾ ਉਸ ਦਾ ਮੋਟਰਸਾਈਕਲ ਵੀ ਕਬਜ਼ੇ ’ਚ ਲੈ ਲਿਆ ਹੈ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਗੱਗੂ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਭਾਟੂਆ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ (ਪੰਜਾਬ) ਵਜੋਂ ਹੋਈ ਹੈ। ਅਪਰਾਧ ਜਾਂਚ ਸ਼ਾਖਾ ਟੋਹਾਣਾ ਦੇ ਇੰਚਾਰਜ ਉਪ-ਨਿਰੀਖਕ ਅਜੈ ਕੁਮਾਰ ਨੇ ਦੱਸਿਆ ਕਿ ਉਪ-ਨਿਰੀਖਕ ਜੱਗਾ ਸਿੰਘ ਪੁਲਿਸ ਟੀਮ ਸਮੇਤ ਗਸ਼ਤ ਤੇ ਅਪਰਾਧਾਂ ਦੀ ਰੋਕਥਾਮ ਸਬੰਧੀ ਮਨਿਆਣਾ ਰੋਡ ਇਲਾਕੇ ਵਿੱਚ ਮੌਜੂਦ ਸਨ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਹਰਵਿੰਦਰ ਸਿੰਘ ਉਰਫ਼ ਗੱਗੂ ਡੋਡਾ ਪੋਸਤ ਵੇਚਣ ਦਾ ਕੰਮ ਕਰਦਾ ਹੈ ਤੇ ਇਸ ਸਮੇਂ ਮੋਟਰਸਾਈਕਲ ’ਤੇ ਡੋਡਾ ਪੋਸਤ ਲੈ ਕੇ ਟੋਹਾਣਾ-ਮਨਿਆਣਾ ਰੋਡ ’ਤੇ ਰਜਬਾਹਾ ਪੁਲ ਨੇੜੇ ਖੜ੍ਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਰਜਬਾਹਾ ਪੁਲ ਨੇੜੇ ਛਾਪਾ ਮਾਰਿਆ। ਪੁਲਿਸ ਨੂੰ ਸੜਕ ਕਿਨਾਰੇ ਇੱਕ ਨੌਜਵਾਨ ਮੋਟਰਸਾਈਕਲ ਕੋਲ ਖੜ੍ਹਾ ਦਿਖਾਈ ਦਿੱਤਾ ਜਿਸ ਦੀ ਮੋਟਰਸਾਈਕਲ ਦੀ ਸੀਟ ’ਤੇ ਚਿੱਟੇ ਰੰਗ ਦਾ ਪਲਾਸਟਿਕ ਦਾ ਕੱਟਾ ਰੱਖਿਆ ਹੋਇਆ ਸੀ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਹਰਵਿੰਦਰ ਸਿੰਘ ਉਰਫ਼ ਗੱਗੂ ਵਜੋਂ ਦੱਸੀ। ਨਿਯਮਾਂ ਅਨੁਸਾਰ ਕੱਟੇ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 2 ਕਿਲੋ 600 ਗ੍ਰਾਮ ਡੋਡਾ ਪੋਸਤ ਬਰਾਮਦ ਹੋਇਆ। ਪੁਲਿਸ ਨੇ ਨਸ਼ੀਲਾ ਪਦਾਰਥ ਤੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਥਾਣਾ ਸ਼ਹਿਰ ਟੋਹਾਣਾ ਵਿਖੇ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਸੰਬੰਧੀ ਵਿਸ਼ੇਸ਼ ਕੈਂਪ ਕੱਲ੍ਹ ਅਗਲੀ ਖ਼ਬਰ ਚੇਅਰਮੈਨ ਵੇਦਪਾਲ ਨੇ ਝੋਨੇ ਦੀ ਖਰੀਦ ਪ੍ਰਣਾਲੀ ਦਾ ਨਿਰੀਖਣ ਕੀਤਾ
Ad Position 24