07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵਿਕਸਿਤ ਭਾਰਤ ਲਈ ਹਰ ਨਾਗਰਿਕ ਆਪਣੀ ਭੂਮਿਕਾ ਨਿਭਾਏ - ਕਲਿਆਣ

ਕਰਨਾਲ, 7 ਅਕਤੂਬਰ (ਗੁਰਮੀਤ ਸਿੰਘ ਸੱਗੂ)- ਐੱਨ. ਡੀ.

Ad Position 21
No active advertisement
ਅਜੀਤ ਡੈਸਕ 08-10-2026
ਕਰਨਾਲ, 7 ਅਕਤੂਬਰ (ਗੁਰਮੀਤ ਸਿੰਘ ਸੱਗੂ)- ਐੱਨ.ਡੀ.ਆਰ.ਆਈ.ਦੇ ਸਾਹਮਣੇ ਅਗਰਸੈਨ ਚੌਕ ਵਿਖੇ ਵਿਕਸਿਤ ਭਾਰਤ ਸੇਵਾ ਸੰਕਲਪ ਸਭਾ ਅਤੇ ਸੇਵਾ ਜੋਤੀ ਯਾਤਰਾ ਕਰਵਾਈ ਗਈ। ਸਭਾ ਨੂੰ ਸੰਬੋਧਨ ਕਰਦਿਆਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਇਹ ਸਿਰਫ਼ ਇਕ ਪ੍ਰੋਗਰਾਮ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਸੇਵਾ ਦੇ 25 ਸਾਲ ਪੂਰੇ ਹੋਣ ’ਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਦੇਸ਼ ਦੀ ਸੇਵਾ ਦਾ ਸੰਕਲਪ ਲੈਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਲਈ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਹੋਵੇਗਾ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਰਚੁਅਲ ਸੰਬੋਧਨ ਵੀ ਸੁਣਾਇਆ ਗਿਆ। ਸਭਾ ਤੋਂ ਬਾਅਦ ਸਪੀਕਰ ਹਰਵਿੰਦਰ ਕਲਿਆਣ, ਰਾਜ ਸਭਾ ਮੈਂਬਰ ਸੰਜੇ ਭਾਟੀਆ, ਇੰਦਰੀ ਦੇ ਵਿਧਾਇਕ ਤੇ ਚੀਫ਼ ਵ੍ਹਿਪ ਰਾਮਕੁਮਾਰ ਕਸ਼ਯਪ, ਅਸੰਧ ਦੇ ਵਿਧਾਇਕ ਯੋਗੇਂਦਰ ਰਾਣਾ ਤੇ ਨੀਲੋਖੇੜੀ ਦੇ ਵਿਧਾਇਕ ਭਗਵਾਨਦਾਸ ਕਬੀਰਪੰਥੀ ਨੇ ਮਸ਼ਾਲ ਜਗਾ ਕੇ ਸੇਵਾ ਜੋਤੀ ਯਾਤਰਾ ਦੀ ਸ਼ੁਰੂਆਤ ਕੀਤੀ। ਇੰਦਰੀ ਦੇ ਵਿਧਾਇਕ ਰਾਮਕੁਮਾਰ ਕਸ਼ਯਪ ਨੇ ਕਿਹਾ ਕਿ 17 ਸਤੰਬਰ ਤੋਂ ਸ਼ੁਰੂ ਹੋਏ ਸੇਵਾ ਸੰਕਲਪ ਅਭਿਆਨ ਤਹਿਤ 12 ਸੰਕਲਪ ਲਏ ਜਾ ਰਹੇ ਹਨ ਜਿਨ੍ਹਾਂ ਵਿਚ ਸੇਵਾ ਜੋਤੀ ਯਾਤਰਾ ਵੀ ਸ਼ਾਮਿਲ ਹੈ। ਨੀਲੋਖੇੜੀ ਦੇ ਵਿਧਾਇਕ ਭਗਵਾਨਦਾਸ ਕਬੀਰਪੰਥੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ 2001 ਵਿਚ ਗੁਜਰਾਤ ਤੋਂ ਸੇਵਾ ਦੀ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਅਗਵਾਈ ਹੇਠ ਭਾਰਤ ਵਿਸ਼ਵ ਪੱਧਰ ’ਤੇ ਇਕ ਮਜ਼ਬੂਤ ਦੇਸ਼ ਵਜੋਂ ਉਭਰਿਆ ਹੈ। ਦੇਸ਼ ਵਿਚ ਕਰੋੜਾਂ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ ਤੇ ਭਾਰਤ ਆਤਮਨਿਰਭਰਤਾ ਵੱਲ ਵਧ ਰਿਹਾ ਹੈ। ਅਸੰਧ ਦੇ ਵਿਧਾਇਕ ਯੋਗੇਂਦਰ ਰਾਣਾ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਦੇਸ਼ ਵਿਚ ਵੱਡੇ ਪੱਧਰ ’ਤੇ ਬਦਲਾਅ ਆਇਆ ਹੈ। ਉਪਰੰਤ ਸੇਵਾ ਸੰਕਲਪ ਜੋਤੀ ਮਸ਼ਾਲ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਆਨੰਦ ਕੁਮਾਰ ਸ਼ਰਮਾ, ਏ.ਡੀ.ਸੀ. ਡਾ. ਰਾਹੁਲ ਰਈਆ, ਐੱਸ.ਪੀ. ਕਰਨ ਗੋਇਲ, ਮੇਅਰ ਰੇਣੂਬਾਲਾ ਗੁਪਤਾ, ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰਵੀਣ ਲਾਠਰ, ਯਸ਼ਪਾਲ ਠਾਕੁਰ, ਅਮਰਨਾਥ ਸੌਦਾ, ਸਤੀਸ਼ ਗੁਪਤਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਨੇ ਆੜ੍ਹਤੀਆਂ ਨੂੰ ਝੋਨੇ ਦੀ ਸਫ਼ਾਈ ਸੰਬੰਧੀ ਜਾਰੀ ਕੀਤੀਆਂ ਹਦਾਇਤਾਂ ਅਗਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਖਰਗੋਨ ਨੇ ਉਦਘਾਟਨ ਸਮਾਰੋਹ ਕਰਵਾਇਆ
Ad Position 24