ਵੋਟ ਦੀ ਤਾਕਤ ਨਾਲ ਖਿਲਵਾੜ ਬਰਦਾਸ਼ਤ ਨਹੀਂ - ਕਾਂਗਰਸ
ਕਰਨਾਲ, 8 ਅਕਤੂਬਰ (ਗੁਰਮੀਤ ਸਿੰਘ ਸੱਗੂ)-‘ਦੇਸ਼ ਬਚਾਓ–ਵੋਟ ਬਚਾਓ–ਲੋਕਤੰਤਰ ਬਚਾਓ’ ਮੁਹਿੰਮ ਤਹਿਤ ਏ. ਆਈ.
ਕ
ਕਾਂਗਰਸੀ ਆਗੂ ਤੇ ਵਰਕਰ ਪ੍ਰਦਰਸ਼ਨ ਕਰਦੇ ਹੋਏ ਤੇ ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਸ਼ੋਕ ਅਰੋੜਾ । ਤਸਵੀਰ : ਗੁਰਮੀਤ ਸਿੰਘ ਸੱਗੂ
09-10-2026
ਕਰਨਾਲ, 8 ਅਕਤੂਬਰ (ਗੁਰਮੀਤ ਸਿੰਘ ਸੱਗੂ)-‘ਦੇਸ਼ ਬਚਾਓ–ਵੋਟ ਬਚਾਓ–ਲੋਕਤੰਤਰ ਬਚਾਓ’ ਮੁਹਿੰਮ ਤਹਿਤ ਏ. ਆਈ. ਸੀ. ਸੀ. ਅਤੇ ਪੀ. ਸੀ. ਸੀ. ਦੇ ਨਿਰਦੇਸ਼ਾਂ ’ਤੇ ਇੰਡੀਆ ਗਠਜੋੜ ਦੇ ਸੱਦੇ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਅਤੇ (ਦਿਹਾਤੀ) ਵਲੋਂ ਪੀ. ਡਬਲਿਊ. ਡੀ. ਰੈਸਟ ਹਾਊਸ, ਮਾਲ ਰੋਡ ਤੋਂ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਝੰਡੇ ਤੇ ਤਖ਼ਤੀਆਂ ਲੈ ਕੇ ਲੋਕਤੰਤਰ, ਸੰਵਿਧਾਨ ਤੇ ਵੋਟ ਦੇ ਅਧਿਕਾਰ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਰੋਸ ਮਾਰਚ ਵਿਚ ਵਿਧਾਇਕ ਅਸ਼ੋਕ ਅਰੋੜਾ, ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਪਰਾਗ ਗਾਬਾ, ਦਿਹਾਤੀ ਪ੍ਰਧਾਨ ਰਾਜੇਸ਼ ਵੈਧ, ਸਾਬਕਾ ਵਿਧਾਇਕ ਰਾਕੇਸ਼ ਕਾਂਬੋਜ, ਭੀਮ ਸੈਨ ਮਹਿਤਾ, ਬਖ਼ਸ਼ੀਸ਼ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਸ਼ਾਮਿਲ ਹੋਏ। ਵੋਟ ’ਤੇ ਭਰੋਸਾ ਕਾਇਮ ਰਹਿਣਾ ਜ਼ਰੂਰੀ-ਅਸ਼ੋਕ ਅਰੋੜਾ ਅਸ਼ੋਕ ਅਰੋੜਾ ਨੇ ਕਿਹਾ ਕਿ ਲੋਕਤੰਤਰ ਦੀ ਅਸਲ ਤਾਕਤ ਲੋਕਾਂ ਦੇ ਹੱਥ ਵਿਚ ਹੈ ਅਤੇ ਵੋਟ ਉਨ੍ਹਾਂ ਦਾ ਸਭ ਤੋਂ ਵੱਡਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਲੈ ਕੇ ਦੇਸ਼ ਵਿਚ ਉੱਠ ਰਹੇ ਸਵਾਲਾਂ ਦਾ ਜਵਾਬ ਦੇਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਕਾਂਗਰਸ ਦੀ ਮੰਗ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਇਨ੍ਹਾਂ ਸਵਾਲਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ। ‘ ਵੋਟ ਲੋਕਾਂ ਦੀ ਆਵਾਜ਼ ਹੈ’- ਪਰਾਗ ਗਾਬਾ ਪਰਾਗ ਗਾਬਾ ਨੇ ਕਿਹਾ ਕਿ ਵੋਟ ਸਿਰਫ਼ ਚੋਣਾਂ ਦੌਰਾਨ ਪਾਇਆ ਜਾਣ ਵਾਲਾ ਨਿਸ਼ਾਨ ਨਹੀਂ, ਸਗੋਂ ਆਮ ਨਾਗਰਿਕ ਨੂੰ ਆਪਣੇ ਭਵਿੱਖ ਸੰਬੰਧੀ ਫ਼ੈਸਲਿਆਂ ਵਿਚ ਹਿੱਸਾ ਲੈਣ ਦਾ ਅਧਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇ ਲੋਕਾਂ ਦੇ ਮਨ ਵਿਚ ਵੋਟ ਦੀ ਸੁਰੱਖਿਆ ਜਾਂ ਚੋਣ ਪ੍ਰਕਿਰਿਆ ਸੰਬੰਧੀ ਕੋਈ ਸ਼ੰਕਾ ਹੈ ਤਾਂ ਉਸ ਦਾ ਪਾਰਦਰਸ਼ੀ ਢੰਗ ਨਾਲ ਜਵਾਬ ਮਿਲਣਾ ਚਾਹੀਦਾ ਹੈ। ਡਾ. ਸੁਨੀਲ ਪੰਵਾਰ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਰਾਹੀਂ ਹਰ ਨਾਗਰਿਕ ਨੂੰ ਬਰਾਬਰੀ ਅਤੇ ਮਤਦਾਨ ਦਾ ਅਧਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਵੋਟ ਲੋਕਾਂ ਦੀ ਆਵਾਜ਼ ਹੈ ਅ ਚੋਣ ਪ੍ਰਕਿਰਿਆ ਸੰਬੰਧੀ ਉੱਠ ਰਹੇ ਸਵਾਲਾਂ ਨੂੰ ਸਪੱਸ਼ਟ ਕਰਨਾ ਜ਼ਰੂਰੀ ਹੈ। ਪ੍ਰਦਰਸ਼ਨ ਤੋਂ ਬਾਅਦ ਪੁਲਿਸ ਵਲੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਕੇ ਸਿਵਲ ਥਾਣਾ ਕਰਨਾਲ ਲਿਜਾਇਆ ਗਿਆ। ਹਿਰਾਸਤ ਵਿਚ ਲਏ ਗਏ ਆਗੂਆਂ ਵਿਚ ਡਾ. ਸੁਨੀਲ ਪੰਵਾਰ, ਪਰਾਗ ਗਾਬਾ, ਰਾਜੇਸ਼ ਵੈਧ, ਬਿੰਦਰ ਪੋਸਵਾਲ, ਤਰੁਣ ਚੌਹਾਨ, ਸੰਦੀਪ ਮਹਾਜਨ, ਰਜਤ ਲਾਠੜ, ਨਾਹਰ ਸਿੰਘ ਸੰਧੂ, ਰਾਜੇਸ਼ ਚੌਧਰੀ, ਸੋਨੀ ਸ਼ਰਮਾ ਕੁਟੇਲ, ਕ੍ਰਿਸ਼ਨ ਕੁਮਾਰ, ਅਸ਼ੋਕ ਦੁੱਗਲ, ਕਿਰਨ ਪਾਲ ਘੀਰ, ਅਸ਼ੋਕ ਡਾਬਰਾ, ਗੁਰਮੀਤ ਸਿੰਘ, ਰਾਜੇਸ਼ ਪੜਾਨਾ, ਪਰਵੀਨ ਪੁਨੀਆ, ਬਸੰਤ ਰਾਣਾ, ਡਾ. ਨਵਜੋਤ ਕਸ਼ਯਪ, ਗੁਰਵਿੰਦਰ ਕੌਰ, ਸੁਨੀਤਾ ਰਾਣੀ, ਸੁਰੇਸ਼ ਸਮੇਤ ਹੋਰ ਆਗੂ ਅਤੇ ਵਰਕਰ ਸ਼ਾਮਲ ਰਹੇ।