09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਲਾਕ ਪੱਧਰੀ ਖੇਡਾਂ ’ਚ ਦਸਮੇਸ਼ ਸਕੂਲ ਚੋਰਮਾਰ ਬਣਿਆ ਚੈਂਪੀਅਨ

ਕਾਲਾਂਵਾਲੀ/ਸਿਰਸਾ, 9 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਚੋਰਮਾਰ ਖੇੜਾ ਦੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ-11 ਉਮਰ ਵਰਗ ਦੇ ਖਿਡਾਰੀਆਂ ਨੇ ਕਾਲਾਂਵਾਲੀ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ 5 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 2 ਬਰੌਂਜ਼ ਮੈਡਲਾਂ ਸਮੇਤ ਕੁੱਲ 14 ਮੈਡਲ ਪ੍ਰਾਪਤ ਕਰਕੇ ਬਲਾਕ ਵਿੱਚੋਂ ਸਭ ਤੋਂ ਵੱਧ ਮੈਡਲ ਜਿੱਤਣ ਵਾਲੇ ਸਕੂਲ ਦਾ ਮਾਣ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 10-10-2026
ਕਾਲਾਂਵਾਲੀ/ਸਿਰਸਾ, 9 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਚੋਰਮਾਰ ਖੇੜਾ ਦੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ-11 ਉਮਰ ਵਰਗ ਦੇ ਖਿਡਾਰੀਆਂ ਨੇ ਕਾਲਾਂਵਾਲੀ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ 5 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 2 ਬਰੌਂਜ਼ ਮੈਡਲਾਂ ਸਮੇਤ ਕੁੱਲ 14 ਮੈਡਲ ਪ੍ਰਾਪਤ ਕਰਕੇ ਬਲਾਕ ਵਿੱਚੋਂ ਸਭ ਤੋਂ ਵੱਧ ਮੈਡਲ ਜਿੱਤਣ ਵਾਲੇ ਸਕੂਲ ਦਾ ਮਾਣ ਹਾਸਲ ਕੀਤਾ। ਸਕੂਲ ਦੇ ਖਿਡਾਰੀਆਂ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਨੇ ਚੈਂਪੀਅਨਸ਼ਿਪ ਟਰਾਫ਼ੀ ਆਪਣੇ ਨਾਮ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਪੂਰੇ ਔਢਾਂ ਬਲਾਕ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਬਲਾਕ ਪੱਧਰੀ ਚੈਂਪੀਅਨਸ਼ਿਪ ਟਰਾਫ਼ੀ ਜਿੱਤ ਕੇ ਸਕੂਲ ਪਹੁੰਚੇ ਖਿਡਾਰੀਆਂ ਨੂੰ ਸੰਤ ਬਾਬਾ ਗੁਰਪਾਲ ਸਿੰਘ ਅਤੇ ਸਕੂਲ ਡਾਇਰੈਕਟਰ ਡਾ. ਗੁਰਪ੍ਰੀਤ ਕੌਰ ਵੱਲੋਂ ਵਧਾਈ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਸਮਾਧਾਨ ਕੈਂਪ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਡਾ. ਅਜਾਇਬ ਸਿੰਘ ਫਤਿਹਪੁਰੀ ਦੀ ਅਗਵਾਈ ਹੇਠ ਵਫ਼ਦ ਨੇ ਪੁਲਿਸ ਸੁਪਰਡੈਂਟ ਨਾਲ ਕੀਤੀ ਮੁਲਾਕਾਤ
Ad Position 24