15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਜਾਦੂਗਰ ਸ਼ੰਕਰ ਸਮਰਾਟ ਜਾਦੂ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਫੈਲਾ ਰਹੇ ਹਨ- ਚੌਧਰੀ ਦੁੜਾਰਾਮ

ਫ਼ਤਿਹਾਬਾਦ, 15 ਅਕਤੂਬਰ (ਹਰਬੰਸ ਸਿੰਘ ਮੰਡੇਰ)- ਰਾਜ ਸਰਕਾਰ ਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਵਲੋਂ ਅੰਮ੍ਰਿਤਕਾਲ ਜਾਗਰੂਕਤਾ ਮੁਹਿੰਮ ਤਹਿਤ ਸਥਾਨਕ ਡੀ. ਪੀ.

Ad Position 21
No active advertisement
ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਸਥਾਨਕ ਡੀ.ਪੀ.ਆਰ.ਸੀ. ਹਾਲ ਵਿਖੇ ਜਾਦੂ ਸ਼ੋਅ ਦਾ ਉਦਘਾਟਨ ਕਰਦੇ ਹੋਏ। ਤਸਵੀਰ : ਹਰਬੰਸ ਸਿੰਘ ਮੰਡੇਰ 16-10-2026
ਫ਼ਤਿਹਾਬਾਦ, 15 ਅਕਤੂਬਰ (ਹਰਬੰਸ ਸਿੰਘ ਮੰਡੇਰ)- ਰਾਜ ਸਰਕਾਰ ਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਵਲੋਂ ਅੰਮ੍ਰਿਤਕਾਲ ਜਾਗਰੂਕਤਾ ਮੁਹਿੰਮ ਤਹਿਤ ਸਥਾਨਕ ਡੀ.ਪੀ.ਆਰ.ਸੀ. ਇਮਾਰਤ ਵਿਖੇ ਜਾਦੂ ਦੇ ਸ਼ੋਅ ਕਰਵਾਏ ਜਾ ਰਹੇ ਹਨ, ਜਿਸ ਦਾ ਉਦੇਸ਼ ਸ਼ਾਨਦਾਰ ਜਾਦੂਈ ਚਾਲਾਂ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਅਤੇ ਆਮ ਲੋਕਾਂ ਤੱਕ ਜਨਤਕ ਹਿਤ ਦੇ ਮਹੱਤਵਪੂਰਨ ਸੰਦੇਸ਼ ਪਹੁੰਚਾਉਣਾ ਹੈ। ਅੱਜ ਸਾਬਕਾ ਵਿਧਾਇਕ ਚੌਧਰੀ ਦੁੜਾਰਾਮ ਨੇ ਦੀਵਾ ਜਗਾ ਕੇ ਜਾਦੂ ਸ਼ੋਅ ਦਾ ਉਦਘਾਟਨ ਕੀਤਾ। ਇਸ ਦੌਰਾਨ ਜਾਦੂਗਰ ਸ਼ੰਕਰ ਸਮਰਾਟ ਨੇ ਆਪਣੀ ਕਲਾ ਅਤੇ ਵਿਲੱਖਣ ਪੇਸ਼ਕਾਰੀ ਨਾਲ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਬਲਕਿ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਵੀ ਜਾਣੂ ਕਰਵਾਇਆ। ਸਾਬਕਾ ਵਿਧਾਇਕ ਚੌਧਰੀ ਦੁੜਾਰਾਮ ਨੇ ਜਾਦੂਗਰ ਸ਼ੰਕਰ ਸਮਰਾਟ ਦੀ ਕਲਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਾਦੂ ਸਿਰਫ਼ ਮਨੋਰੰਜਨ ਦਾ ਮਾਧਿਅਮ ਨਹੀਂ ਹੈ ਸਗੋਂ ਇਹ ਸਮਾਜ ਵਿਚ ਸਕਾਰਾਤਮਿਕ ਬਦਲਾਅ ਦਾ ਸੰਦੇਸ਼ ਵੀ ਪ੍ਰਭਾਵਸ਼ਾਲੀ ਢੰਗ ਨਾਲ ਦੇ ਸਕਦਾ ਹੈ। ਅਜਿਹੇ ਪ੍ਰੋਗਰਾਮ ਬੱਚਿਆਂ ਨੌਜਵਾਨਾਂ ਤੇ ਆਮ ਲੋਕਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮਨੋਰੰਜਨ ਦੇ ਨਾਲ-ਨਾਲ ਦਿੱਤੇ ਗਏ ਸੁਨੇਹੇ ਲੋਕਾਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਛੱਡਦੇ ਹਨ। ਇਸ ਲੋਕ-ਪੱਖੀ ਪਹਿਲਕਦਮੀ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕ ਜਾਗਰੂਕਤਾ ਪੈਦਾ ਕਰਨ ਲਈ ਕਲਾ ਸੱਭਿਆਚਾਰ ਅਤੇ ਮਨੋਰੰਜਨ ਵਰਗੇ ਪ੍ਰਭਾਵਸ਼ਾਲੀ ਮਾਧਿਅਮਾਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਦੂਈ ਸ਼ੋਅ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਅਤੇ ਆਪਣੇ ਜੀਵਨ ਵਿੱਚ ਦਿੱਤੇ ਗਏ ਸਮਾਜਿਕ ਸੰਦੇਸ਼ਾਂ ਨੂੰ ਅਪਣਾ ਕੇ ਸਮਾਜ ’ਚ ਸਕਾਰਾਤਮਿਕ ਤਬਦੀਲੀ ਲਿਆਉਣ ਵਿੱਚ ਯੋਗਦਾਨ ਪਾਉਣ। ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੁਆਰਾ ਇਹ ਜਾਦੂਈ ਸ਼ੋਅ 18 ਅਕਤੂਬਰ ਤੱਕ ਸਥਾਨਕ ਡੀ.ਪੀ.ਆਰ.ਸੀ. ਇਮਾਰਤ ਵਿਖੇ ਰੋਜ਼ਾਨਾ ਦੁਪਹਿਰ 1 ਵਜੇ ਤੇ ਸ਼ਾਮ 7 ਵਜੇ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿਚ ਜਨਤਾ ਲਈ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਵਿਭਾਗ ਦੇ ਡਿਪਟੀ ਡਾਇਰੈਕਟਰ ਅਮਿਤ ਪੰਵਾਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਤੇ ਬੱਚਿਆਂ ਨਾਲ ਇਨ੍ਹਾਂ ਜਾਦੂਈ ਸ਼ੋਅ ਵਿਚ ਸ਼ਾਮਿਲ ਹੋਣ ਮਨੋਰੰਜਨ ਦਾ ਆਨੰਦ ਲੈਣ ਅਤੇ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਮਹੱਤਵਪੂਰਨ ਸੰਦੇਸ਼ਾਂ ਨੂੰ ਗ੍ਰਹਿਣ ਕਰਨ। ਇਸ ਮੌਕੇ ਐਸ.ਡੀ.ਐਮ. ਰਾਜੇਸ਼ ਕੁਮਾਰ, ਨਗਰ ਕੌਂਸਲ ਦੀ ਉਪ ਪ੍ਰਧਾਨ ਸਵਿਤਾ ਟੁਟੇਜਾ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਿਤ ਪੰਵਾਰ, ਸੀਤਾਰਾਮ ਪੂਨੀਆ, ਵਿਕਾਸ ਸ਼ਰਮਾ, ਕੌਂਸਲਰ ਨੀਲਾਂਸ਼ੀ ਸ਼ਰਮਾ, ਸਤਬੀਰ ਸੇਠੀ ਲੁਹਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਧਾਨ ਕੈਂਪ ਜਨਤਕ ਸਮੱਸਿਆਵਾਂ ਦੇ ਹੱਲ ਲਈ ਨਵੀਂ ਪ੍ਰੇਰਨਾ ਪ੍ਰਦਾਨ ਕਰਦੇ ਹਨ: ਪੰਕਜ ਸੇਤੀਆ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਇਤਿਹਾਸ ’ਤੇ ਮੁਕਾਬਲਾ 27 ਨੂੰ
Ad Position 24