ਗੁਰਦੁਆਰਾ ਜੱਬੀ ਵਾਲਾ ਮਾਡਲ ਟਾਊਨ ਵਿਖੇ ਸਾਲਾਨਾ ਸਮਾਗਮ ਆਰੰਭ
ਯਮੁਨਾਨਗਰ, 15 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਸ਼ਹਿਰ ਦਾ ਪੁਰਾਤਨ ਗੁਰਦੁਆਰਾ ਜੱਬੀ ਵਾਲਾ ਵਿਖੇ ਗੁਰਮਤਿ ਸਮਾਗਮ ਸ਼ੁਰੂ ਹੋਇਆ। ਇਹ ਸਮਾਗਮ 15 ਤੋਂ 17 ਅਕਤੂਬਰ ਤੱਕ ਜਾਰੀ ਰਹੇਗਾ।
ਯਮੁਨਾਨਗਰ, 15 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਸ਼ਹਿਰ ਦਾ ਪੁਰਾਤਨ ਗੁਰਦੁਆਰਾ ਜੱਬੀ ਵਾਲਾ ਵਿਖੇ ਗੁਰਮਤਿ ਸਮਾਗਮ ਸ਼ੁਰੂ ਹੋਇਆ। ਇਹ ਸਮਾਗਮ 15 ਤੋਂ 17 ਅਕਤੂਬਰ ਤੱਕ ਜਾਰੀ ਰਹੇਗਾ। ਸਮਾਗਮ ਨੂੰ ਮੁੱਖ ਰੱਖਦਿਆਂ ਅੱਜ ਸਵੇਰੇ 8.30 ਵਜੇ ਅਖੰਡ ਪਾਠ ਦੀ ਆਰੰਭਤਾ ਹੋਈ। ਇਸ ਤੋਂ ਬਾਅਦ ਇਸਤਰੀ ਸਤਿਸੰਗ ਸਭਾ ਨੇ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। ਇਸੇ ਦੌਰਾਨ ਭਾਈ ਅਮਰਜੀਤ ਸਿੰਘ ਜੱਗੀ ਨੇ ਦੱਸਿਆ ਕਿ ਸ਼ਾਮੀ 8 ਵਜੇ ਤੋਂ 10 ਵਜੇ ਤੱਕ ਮਹਾਨ ਕੀਰਤਨ ਦਰਬਾਰ ਸਜੇਗਾ, ਜਿਸ ਵਿਚ ਪੰਥ ਮਹਾਨ ਕੀਰਤਨੀਏ ਭਾਈ ਹਰਇਕਬਾਲ ਸਿੰਘ ਬਾਲੀ ਬੰਬੇ ਤੋਂ ਅਤੇ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ ਹਾਜ਼ਰੀ ਭਰਨਗੇ । ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।