ਰਾਸ਼ਟਰਪਤੀ ਦਰੋਪਦੀ ਮੁਰਮੂ ਗੁਰੂਕੁਲ ਕੁਰੂਕਸ਼ੇਤਰ ਦੀਆਂ ਇਤਿਹਾਸਕ ਤੇ ਵੈਦਿਕ ਪਰੰਪਰਾਵਾਂ ਵੇਖਣਗੇ-ਵਿਸ਼ਰਾਮ ਕੁਮਾਰ ਮੀਣਾ
ਗੂਹਲਾ ਚੀਕਾ (ਕੁਰੂਕਸ਼ੇਤਰ), 19 ਅਕਤੂਬਰ (ਓ. ਪੀ.
ਗੂਹਲਾ ਚੀਕਾ (ਕੁਰੂਕਸ਼ੇਤਰ), 19 ਅਕਤੂਬਰ (ਓ.ਪੀ. ਸੈਣੀ)- ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਫੇਰੀ ਦੌਰਾਨ ਗੁਰੂਕੁਲ ਕੁਰੂਕਸ਼ੇਤਰ ਦੀਆਂ ਇਤਿਹਾਸਕ ਤੇ ਵੈਦਿਕ ਪਰੰਪਰਾਵਾਂ ਵੇਖਣਗੇ। ਰਾਸ਼ਟਰਪਤੀ ਦੀ ਫੇਰੀ ਦੀਆਂ ਸਾਰੀਆਂ ਤਿਆਰੀਆਂ ਸਮੇਂ ਸਿਰ, ਪੂਰੀ ਤਰ੍ਹਾਂ ਤੇ ਪ੍ਰੋਟੋਕੋਲ ਅਨੁਸਾਰ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਸ਼ਾਸਨ ਵਲੋਂ ਕੋਈ ਕਮੀ ਨਹੀਂ ਹੋਣੀ ਚਾਹੀਦੀ। ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਸੋਮਵਾਰ ਨੂੰ ਗੁਰੂਕੁਲ ਕੁਰੂਕਸ਼ੇਤਰ ਦੇ ਆਡੀਟੋਰੀਅਮ ਵਿਚ ਹੋਈ ਇਕ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦਾ ਮੁੱਖ ਏਜੰਡਾ 1 ਨਵੰਬਰ ਨੂੰ ਗੁਰੂਕੁਲ ਕੁਰੂਕਸ਼ੇਤਰ ਵਿਖੇ ਹੋਣ ਵਾਲੇ ਸਵਾਮੀ ਸ਼ਰਧਾਨੰਦ ਜੈਅੰਤੀ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ ਜਿੱਥੇ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਰਾਸ਼ਟਰਪਤੀ ਦੀ ਸੁਰੱਖਿਆ ਲਈ ਇਕ ਉੱਚ-ਪੱਧਰੀ ਸੁਰੱਖਿਆ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਹਰੇਕ ਵਿਭਾਗ ਨੂੰ ਆਪਣਾ ਨੋਡਲ ਅਧਿਕਾਰੀ ਨਿਯੁਕਤ ਕਰਨਾ ਚਾਹੀਦਾ ਹੈ। ਸਾਰੀਆਂ ਤਿਆਰੀਆਂ ਦੀ ਅੰਤਿਮ ਰਿਹਰਸਲ 30 ਅਕਤੂਬਰ ਨੂੰ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ ਪੰਕਜ ਸੇਤੀਆ, ਓ. ਐਸ. ਡੀ. ਡਾ. ਰਾਜੇਂਦਰ ਵਿਦਿਆਲੰਕਰ, ਗੁਰੂਕੁਲ ਡਾਇਰੈਕਟਰ ਬ੍ਰਿਗੇਡੀਅਰ ਪ੍ਰਵੀਨ ਕੁਮਾਰ, ਐਸ.ਡੀ.ਐਮ. ਪਿਹੋਵਾ ਡਾ. ਰਾਹੁਲ ਕਾਂਵਰੀਆ, ਐਸ.ਡੀ.ਐਮ. ਅਮਨ ਕੁਮਾਰ, ਐਸ.ਡੀ.ਐਮ. ਸ਼ਾਹਬਾਦ ਸ਼ੰਭੂ ਰਾਠੀ, ਐਸ.ਡੀ.ਐਮ. ਥਾਨੇਸਰ ਰਾਜੇਸ਼ ਕੁਮਾਰ ਸੋਨੀ, ਸਿਟੀ ਮੈਜਿਸਟ੍ਰੇਟ ਆਸ਼ੀਸ਼ ਕੁਮਾਰ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੀਟਿੰਗ ਵਿਚ ਮੌਜੂਦ