22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੁਲਿਸ ਵਲੋਂ ਫੜੇ ਗਏ ਦੋਸ਼ੀ। ਕਤਲ ਕੇਸ ਵਿਚ ਪੁਲਿਸ ਨੇ 6 ਵਿਅਕਤੀ ਕੀਤੇ ਕਾਬੂ

ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹੇ ਦੇ ਸੀਲਮਪੁਰ ਥਾਣੇ ਦੀ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਦੋ ਵਿਅਕਤੀ ਨਾਬਾਲਗ ਹਨ।

Ad Position 21
No active advertisement
ਅਜੀਤ ਡੈਸਕ 22-10-2026
ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹੇ ਦੇ ਸੀਲਮਪੁਰ ਥਾਣੇ ਦੀ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਦੋ ਵਿਅਕਤੀ ਨਾਬਾਲਗ ਹਨ। ਇਨ੍ਹਾਂ ਨੂੰ ਪੁਲਿਸ ਨੇ ਇਕ ਕਤਲ ਦੇ ਮਾਮਲੇ ਵਿਚ ਫੜਿਆ ਅਤੇ ਇਹ ਮਾਮਲਾ ਪੁਲਿਸ ਨੇ ਕੁਝ ਘੰਟਿਆਂ ਵਿਚ ਸੁਲਝਾ ਲਿਆ। ਪੁਲਿਸ ਨੇ ਫੜੇ ਗਏ ਵਿਅਕਤੀਆਂ ਤੋਂ ਇਕ ਚਾਕੂ ਵੀ ਬਰਾਮਦ ਕੀਤਾ ਹੈ ਜੋ ਇਨ੍ਹਾਂ ਨੇ ਅਪਰਾਧ ਵਿਚ ਵਰਤਿਆ ਸੀ। ਫੜੇ ਗਏ ਵਿਅਕਤੀਆਂ ਦੇ ਨਾਂਅ ਅਮਾਨ ਖਾਨ ਉਰਫ਼ ਅਰਸ਼ੂ (21) ਨਿਵਾਸੀ ਸੀਲਮਪੁਰ ਦਿੱਲੀ, ਅਫਜ਼ਲ ਖਾਨ (18) ਨਿਵਾਸੀ ਸੀਲਮਪੁਰ ਦਿੱਲੀ, ਅਬਦਿਲ ਮੋਮਿਨ (18) ਨਿਵਾਸੀ ਗੌਤਮਪੁਰੀ ਦਿੱਲੀ, ਸ਼ੋਏਬ ਮਿਰਜ਼ਾ (18) ਨਿਵਾਸੀ ਸੀਲਮਪੁਰ, ਦੋ ਨਾਬਾਲਗ ਉਮਰ 17 ਸਾਲ ਹਨ। ਪੁਲਿਸ ਅਨੁਸਾਰ ਮਰਨ ਵਾਲਾ ਸੁਭਾਨ ਪਾਰਕ ਵਿਚ ਆਪਣੇ ਦੋਸਤ ਨਾਲ ਸਿਗਰਟ ਪੀ ਰਿਹਾ ਸੀ ਅਤੇ ਉਥੇ 5-6 ਲੜਕੇ ਆਏ ਤਾਂ ਉਨ੍ਹਾਂ ਨੇ ਸਿਗਰਟ ਪੀਣ ਪ੍ਰਤੀ ਇਤਰਾਜ਼ ਕਰਦਿਆਂ ਸੁਭਾਨ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਸੇ ਸਮੇਂ ਫ਼ਰਾਰ ਹੋ ਗਏ। ਸੁਭਾਨ ਨੂੰ ਉਸ ਦਾ ਦੋਸਤ ਹਸਪਤਾਲ ਲੈ ਗਿਆ ਅਤੇ ਨਾਲ ਹੀ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਹਸਪਤਾਲ ਵਿਚ ਪੁੱਜੀ ਅਤੇ ਉਦੋਂ ਸੁਭਾਨ ਬੇਹੋਸ਼ੀ ਹਾਲਤ ਵਿਚ ਸੀ। ਸੁਭਾਨ ਦੀ ਬਾਅਦ ਵਿਚ ਹਸਪਤਾਲ ਵਿਚ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਸੀ.ਸੀ.ਟੀ.ਵੀ. ਅਤੇ ਹੋਰਨਾਂ ਸਬੂਤਾਂ ਦੇ ਆਧਾਰ ’ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨੀ ਹਾਈ ਕਮਿਸ਼ਨ ਵਿਖੇ ਜਮ੍ਹਾਂ ਕਰਵਾਏ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ... ਅਗਲੀ ਖ਼ਬਰ ਪ੍ਰੋਗਰਾਮ ਵਿਚ ਤੇਜਿੰਦਰ ਕੌਰ ਆਪਣੇ ਵਿਚਾਰ ਰੱਖਦੀ ਹੋਈ। ਨਾਲ ਹਾਜ਼ਰ ਡਾ. ਵਨੀਤਾ ਤੇ ਹੋਰ। ਪੁਸਤਕ ‘ਵੈਤਰਨੀ’ ’ਤੇ ਹੋਈ ਗ...
Ad Position 24