22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਿਜਲੀ ਮੰਤਰੀ ਨੂੰ ਗੁਰੂਗ੍ਰਾਮ ਤੇ ਨੂਹ ਵਿਚ ਬਿਜਲੀ ਵੰਡ ਲਈ ਨਿੱਜੀ ਕੰਪਨੀਆਂ ਨੂੰ ਦਿੱਤਾ ਲਾਇਸੈਂਸ ਰੱਦ ਕਰਨਾ ਚਾਹੀਦੈ - ਸੀਟੂ

ਨਾਰਾਇਣਗੜ੍ਹ, 21 ਅਕਤੂਬਰ (ਪੀ. ਸਿੰਘ)- ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਦਫ਼ਤਰ ਨਾਰਾਇਣਗੜ੍ਹ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੀ.

Ad Position 21
No active advertisement
ਅਜੀਤ ਡੈਸਕ 22-10-2026
ਨਾਰਾਇਣਗੜ੍ਹ, 21 ਅਕਤੂਬਰ (ਪੀ. ਸਿੰਘ)- ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਦਫ਼ਤਰ ਨਾਰਾਇਣਗੜ੍ਹ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੀ. ਆਈ. ਟੀ. ਯੂ. ਦੇ ਸੂਬਾ ਸਕੱਤਰ ਸਤੀਸ਼ ਸੇਠੀ ਨੇ ਬਿਜਲੀ ਦੇ ਨਿੱਜੀਕਰਨ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ। ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਗੁਰੂਗ੍ਰਾਮ ਤੇ ਨੂਹ ਜ਼ਿਲ੍ਹਿਆਂ ਵਿਚ ਸਮਾਨਾਂਤਰ ਬਿਜਲੀ ਵੰਡ ਲਈ ਇਲੈਵਨ ਪਾਵਰ ਲਿਮਟਿਡ ਨੂੰ 25 ਸਾਲਾਂ ਦਾ ਲਾਇਸੰਸ ਦੇਣ ਦੇ ਫੈਸਲੇ ਦੀਆਂ ਕਾਪੀਆਂ ਸਾੜ ਦਿੱਤੀਆਂ ਗਈਆਂ। ਬਿਜਲੀ ਕਰਮਚਾਰੀਆਂ ਅਤੇ ਇੰਜੀਨੀਅਰਾਂ ਦੇ ਸਾਂਝੇ ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਲਾਇਸੰਸ ਰੱਦ ਨਹੀਂ ਕੀਤਾ ਗਿਆ ਤਾਂ 22 ਤੋਂ 24 ਅਕਤੂਬਰ ਤੱਕ ਰਾਜ ਭਰ ਵਿਚ ਤਿੰਨ ਦਿਨਾਂ ਦੀ ਹੜਤਾਲ ਕੀਤੀ ਜਾਵੇਗੀ। ਸੇਠੀ ਨੇ ਕਿਹਾ ਕਿ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਇਸ ਫੈਸਲੇ ਨਾਲ ਬਿਜਲੀ ਹੋਰ ਵੀ ਮਹਿੰਗੀ ਹੋ ਜਾਵੇਗੀ। ਕਿਸੇ ਵੀ ਨਿੱਜੀ ਕੰਪਨੀ ਦਾ ਮੁੱਖ ਉਦੇਸ਼ ਲੋਕ ਭਲਾਈ ਦੀ ਬਜਾਏ ਮੁਨਾਫ਼ਾ ਹੁੰਦਾ ਹੈ। ਨਤੀਜੇ ਵਜੋਂ ਆਮ ਲੋਕਾਂ ਅਤੇ ਕਿਸਾਨਾਂ ਲਈ ਸਬਸਿਡੀ ਵਾਲੀ ਸਸਤੀ ਬਿਜਲੀ ਦੀ ਉਪਲੱਬਧਤਾ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਨੌਜਵਾਨਾਂ ਲਈ ਸਥਾਈ ਰੁਜ਼ਗਾਰ ਦੇ ਮੌਕੇ ਹੋਰ ਵੀ ਸੁੰਗੜ ਜਾਣਗੇ। ਸੀ. ਆਈ. ਟੀ. ਯੂ. ਆਗੂ ਨੇ ਕਿਹਾ ਕਿ ਬਿਜਲੀ ਮੰਤਰੀ ਨੇ ਸਿਰਫ਼ ਇਹ ਕਿਹਾ ਕਿ ਐਚ. ਈ. ਆਰ. ਸੀ. ਇਕ ਖੁਦਮੁਖਤਿਆਰ ਸੰਸਥਾ ਹੈ ਅਤੇ ਇਸ ਲਈ ਅਸੀਂ ਇਸ ਦੇ ਫੈਸਲੇ ਵਿਰੁੱਧ ਅਪੀਲ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਸੈੱਲ ਨੇ ਕੀਤਾ ਅਲਰਟ ਜਾਰੀ ਅਗਲੀ ਖ਼ਬਰ ਪੁਲਿਸ ਵਿਭਾਗ ਦੀ ਟੀਮ ਨੇ ਭਗੌੜੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Ad Position 24