23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਿਜਲੀ ਕਰਮਚਾਰੀ ਨਿੱਜੀਕਰਨ ਦੇ ਖ਼ਿਲਾਫ਼ ਫ਼ਤਿਹਾਬਾਦ ਪਾਵਰ ਪਲਾਂਟਾਂ ’ਤੇ ਕੰਮ ਪੂਰੀ ਤਰ੍ਹਾਂ ਠੱਪ

ਫ਼ਤਿਹਾਬਾਦ, 23 ਅਕਤੂਬਰ (ਹਰਬੰਸ ਸਿੰਘ ਮੰਡੇਰ)- ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਗੁਰੂਗ੍ਰਾਮ ਅਤੇ ਨੂਹ ਜ਼ਿਲਿਆਂ ’ਚ ਨਿੱਜੀ ਕੰਪਨੀ ਇਲੈਵਨ ਪਾਵਰ ਨੂੰ 25 ਸਾਲਾਂ ਲਈ ਸਮਾਨਾਂਤਰ ਬਿਜਲੀ ਵੰਡ ਲਾਇਸੈਂਸ ਦੇਣ ਦੇ ਫ਼ੈਸਲੇ ਦੇ ਵਿਰੋਧ ਵਿਚ ਫ਼ਤਿਹਾਬਾਦ ਵਿਚ ਬਿਜਲੀ ਕਰਮਚਾਰੀਆਂ ਦੀ 3 ਦਿਨਾਂ ਹੜਤਾਲ ਦੂਜੇ ਦਿਨ ਵੀ ਪੂਰੀ ਏਕਤਾ ਅਤੇ ਸਖ਼ਤੀ ਨਾਲ ਜਾਰੀ ਰਹੀ। ਬਿਜਲੀ ਕਰਮਚਾਰੀ ਅਤੇ ਇੰਜੀਨੀਅਰ ਸਾਂਝੇ ਸੰਘਰਸ਼ ਮੋਰਚੇ ਦੇ ਸੱਦੇ ’ਤੇ ਅੱਜ ਵੀ ਜ਼ਿਲ੍ਹੇ ਭਰ ਦੇ ਬਿਜਲੀ ਘਰਾਂ ਵਿਚ ਕੰਮ ਪੂਰੀ ਤਰ੍ਹਾਂ ਠੱਪ ਰਿਹਾ।

Ad Position 21
No active advertisement
ਅਜੀਤ ਡੈਸਕ 24-10-2026
ਫ਼ਤਿਹਾਬਾਦ, 23 ਅਕਤੂਬਰ (ਹਰਬੰਸ ਸਿੰਘ ਮੰਡੇਰ)- ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਗੁਰੂਗ੍ਰਾਮ ਅਤੇ ਨੂਹ ਜ਼ਿਲਿਆਂ ’ਚ ਨਿੱਜੀ ਕੰਪਨੀ ਇਲੈਵਨ ਪਾਵਰ ਨੂੰ 25 ਸਾਲਾਂ ਲਈ ਸਮਾਨਾਂਤਰ ਬਿਜਲੀ ਵੰਡ ਲਾਇਸੈਂਸ ਦੇਣ ਦੇ ਫ਼ੈਸਲੇ ਦੇ ਵਿਰੋਧ ਵਿਚ ਫ਼ਤਿਹਾਬਾਦ ਵਿਚ ਬਿਜਲੀ ਕਰਮਚਾਰੀਆਂ ਦੀ 3 ਦਿਨਾਂ ਹੜਤਾਲ ਦੂਜੇ ਦਿਨ ਵੀ ਪੂਰੀ ਏਕਤਾ ਅਤੇ ਸਖ਼ਤੀ ਨਾਲ ਜਾਰੀ ਰਹੀ। ਬਿਜਲੀ ਕਰਮਚਾਰੀ ਅਤੇ ਇੰਜੀਨੀਅਰ ਸਾਂਝੇ ਸੰਘਰਸ਼ ਮੋਰਚੇ ਦੇ ਸੱਦੇ ’ਤੇ ਅੱਜ ਵੀ ਜ਼ਿਲ੍ਹੇ ਭਰ ਦੇ ਬਿਜਲੀ ਘਰਾਂ ਵਿਚ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਪਾਵਰ ਹਾਊਸ ਕੰਪਲੈਕਸ ਵਿਖੇ ਹੋਏ ਵਿਰੋਧ ਪ੍ਰਦਰਸ਼ਨਾਂ ਅਤੇ ਧਰਨਿਆਂ ਦੇ ਦੂਜੇ ਦਿਨ ਦੀ ਪ੍ਰਧਾਨਗੀ ਸਰਕਲ ਸਕੱਤਰ ਫਕੀਰ ਚੰਦ ਸੈਣੀ, ਭੂਪ ਸਿੰਘ ਭਡੋਲਾਂਵਾਲੀ, ਇੰਜੀਨੀਅਰ ਐਸੋਸੀਏਸ਼ਨ ਤੋਂ ਅਸ਼ੋਕ ਕੁਮਾਰ ਪਨੂੰ ਅਤੇ ਐਸ.ਸੀ.-ਬੀ.ਸੀ. ਵਰਕਰਜ਼ ਯੂਨੀਅਨ ਤੋਂ ਪਵਨ ਸੇਲਵਾਲ ਨੇ ਸਾਂਝੇ ਤੌਰ ’ਤੇ ਕੀਤੀ। ਮੰਚ ਦਾ ਸੰਚਾਲਨ ਰਾਮਨਿਵਾਸ ਸ਼ਰਮਾ ਤੇ ਸੰਜੇ ਸੈਣੀ ਨੇ ਕੀਤਾ। ਫ਼ਤਿਹਾਬਾਦ ਤੋਂ ਕਾਂਗਰਸ ਵਿਧਾਇਕ ਬਲਵਾਨ ਸਿੰਘ ਦੌਲਤਪੁਰੀਆ, ਸੀਨੀਅਰ ਇਨੈਲੋ ਨੇਤਾ ਸੁਨੈਨਾ ਚੌਟਾਲਾ ਤੇ ਇਨੈਲੋ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਹਡੋਲੀ ਨੇ ਆਪਣੇ ਵਰਕਰਾਂ ਨਾਲ ਬਿਜਲੀ ਘਰ ਦਾ ਦੌਰਾ ਕੀਤਾ ਤੇ ਕਰਮਚਾਰੀਆਂ ਦੀਆਂ ਮੰਗਾਂ ਦਾ ਜ਼ੋਰਦਾਰ ਸਮਰਥਨ ਕੀਤਾ। ਧਰਨੇ ਦੀ ਹਮਾਇਤ ਕਰਨ ਆਏ ਉੱਘੇ ਸਮਾਜ ਸੇਵੀ, ਕਿਸਾਨ ਤੇ ਮੁਲਾਜ਼ਮ ਆਗੂ ਸੇਵਾ ਮੁਕਤ ਮੁਲਾਜ਼ਮ ਸੰਘ ਤੋਂ ਨਿਹਾਲ ਸਿੰਘ ਮਤਾਣਾ, ਸਰਵ ਕਰਮਚਾਰੀ ਸੰਘ ਤੋਂ ਡਾ: ਪ੍ਰਿਥਵੀ ਸਿੰਘ ਬਾਣਾ ਤੇ ਰਾਮਦਾਸ, ਹਰਿਆਣਾ ਕਰਮਚਾਰੀ ਸੰਘ ਤੋਂ ਵਿਜੇਪਾਲ ਜਾਖੜ, ਸੰਘ ਤੋਂ ਬੇਗਰਾਜ, ਕਰਮ ਚੰਦ ਸਰਦਾਨਾ, ਪੂਨਮ ਚੰਦ ਸਿੰਘ, ਪੂਨਮਵੀਰ ਸਿੰਘ, ਬੀ. ਓਮ ਪ੍ਰਕਾਸ਼ ਲੌਟ, ਲੀਲਾ ਕ੍ਰਿਸ਼ਨ ਸ਼ਰਮਾ (ਜਨਤਕ ਸਿਹਤ), ਨਰੇਸ਼ ਰਾਣਾ (ਨਗਰ ਕੌਂਸਲ), ਸ਼ੰਮੀ ਰਤੀ, ਡਾ: ਰਾਮੇਸ਼ਵਰ ਕਲਵਾਨ, ਓਮ ਪ੍ਰਕਾਸ਼ ਚੱਢਾ, ਰਾਮ ਕਿਸ਼ਨ ਤੰਵਰ (ਅੰਬੇਡਕਰ ਸਭਾ), ਬਨਾਰਸੀ ਦਾਸ ਮੋਂਗਾ, ਹਰਕਿਸ਼ਨ ਲਾਲ ਕੰਬੋਜ ਤੇ ਮਾਇਰਾਮ ਭੁਥਨ ਕਲਾਂ, ਸਿਵਲ ਕਾਉਂਸਲ ਤੋਂ ਐਮ.ਐਲ.ਡੀ. ਮੋਹਨਲ ਰਾਈਟਸ ਫੋਰਮੈਨ, ਡਾ. ਸਿੰਘ, ਰਵਿੰਦਰ ਹਿਜਰਾਵਾਂ, ਮਲਕੀਤ ਸਿੰਘ ਉੱਪਲ, ਲਵੀ ਬਾਠ ਤੇ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਤੋਂ ਤਜਿੰਦਰ ਸਿੰਘ ਤੂਰ ਸਲਾਮਖੇੜਾ, ਸੋਮ ਪ੍ਰਕਾਸ਼, ਪ੍ਰੇਮ ਚੰਦ, ਓਮ ਪ੍ਰਕਾਸ਼, ਖੇਤ ਬਚਾਓ ਕਿਸਾਨ ਸੰਗਠਨ ਤੋਂ ਬੰਸੀ ਲਾਲ ਸਿਹਾਗ ਤੇ ਰਵਿੰਦਰ ਕੱਦਵਾਸਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਨੇ ਪਰਾਲੀ ਪ੍ਰਬੰਧਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਗਲੀ ਖ਼ਬਰ ਡੱਬਵਾਲੀ: 412 ਬਿਜਲੀ ਮੁਲਾਜ਼ਮ ਹੜਤਾਲ ’ਤੇ, ਤਿੰਨ ਜਣਿਆਂ ਦੇ ਭਰੋਸੇ ਡੱਬਵਾਲੀ ਮੰਡਲ ਫੀਡਰਾਂ ’ਚ ਟ੍ਰਿਪਿੰਗ ਕਰਕੇ ਸ਼ਹਿਰ...
Ad Position 24