ਦੀਵਾਲੀ ਲਈ ਦਿੱਲੀ ਦੇ ਬਾਜ਼ਾਰ ਸਜੇ
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦੀਵਾਲੀ ਦੇ ਆਉਣ ਵਾਲੇ ਤਿਉਹਾਰ ਨੂੰ ਵੇਖਦੇ ਹੋਏ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਸਜ ਗਏ ਹਨ।
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦੀਵਾਲੀ ਦੇ ਆਉਣ ਵਾਲੇ ਤਿਉਹਾਰ ਨੂੰ ਵੇਖਦੇ ਹੋਏ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਸਜ ਗਏ ਹਨ। ਦੁਕਾਨਦਾਰਾਂ ਨੇ ਫੁੱਲਾਂ ਦੇ ਬਨਾਉਟੀ ਹਾਰ, ਸਜਾਵਟ ਦਾ ਸਾਮਾਨ, ਰੰਗ-ਬਰੰਗੀਆਂ ਝਾਲਰਾਂ, ਤਰ੍ਹਾਂ-ਤਰ੍ਹਾਂ ਦੀਆਂ ਰੰਗ-ਬਰੰਗੀਆਂ ਲਾਈਟਾਂ ਅਤੇ ਹੋਰ ਆਕਰਸ਼ਿਤ ਕਰਨ ਵਾਲਾ ਸਾਮਾਨ ਦੁਕਾਨਾਂ ’ਤੇ ਸਜਾ ਦਿੱਤਾ ਹੈ। ਦਿੱਲੀ ਦੇ ਸਦਰ ਬਾਜ਼ਾਰ, ਚਾਂਦਨੀ ਚੌਕ, ਸਰੋਜਨੀ ਨਗਰ, ਤਿਲਕ ਬਾਜ਼ਾਰ, ਮੀਨਾ ਬਾਜ਼ਾਰ, ਕ੍ਰਿਸ਼ਨਾ ਨਗਰ ਅਤੇ ਹੋਰਨਾਂ ਇਲਾਕਿਆਂ ਦੀਆਂ ਦੁਕਾਨਾਂ ਤੋਂ ਇਲਾਵਾ ਪਟੜੀਆਂ ’ਤੇ ਵੀ ਸਾਮਾਨ ਵਿਕਣਾ ਸ਼ੁਰੂ ਹੋ ਗਿਆ ਹੈ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗਣ ਵਾਲੇ ਹਫ਼ਤਾਵਰੀ ਬਾਜ਼ਾਰ ਵੀ ਦੀਵਾਲੀ ਨਾਲ ਸੰਬੰਧਿਤ ਸਾਮਾਨ ਨਾਲ ਭਰੇ ਪਏ ਹਨ ਅਤੇ ਲੋਕ ਖਰੀਦਦਾਰੀ ਵੀ ਕਰ ਰਹੇ ਹਨ। ਦੀਵਾਲੀ ਮੌਕੇ ਲੋਕ ਕੱਪੜੇ, ਫਰਨੀਚਰ, ਇਲੈਕਟ੍ਰੋਨਿਕ ਸਾਮਾਨ, ਪਰਦੇ ਆਦਿ ਦੀ ਵੀ ਖਰੀਦਦਾਰੀ ਕਰਦੇ ਹਨ, ਇਸ ਕਰ ਕੇ ਇਨ੍ਹਾਂ ਦੀਆਂ ਦੁਕਾਨਾਂ ’ਤੇ ਵੀ ਖੂਬ ਸਜਾਵਟ ਕੀਤੀ ਗਈ ਹੈ। ਬਾਜ਼ਾਰ ਦੇ ਦੁਕਾਨਦਾਰਾਂ ਦਾ ਅਨੁਮਾਨ ਹੈ ਕਿ ਇਸ ਵਾਰ ਦੀਵਾਲੀ ਦੇ ਮੌਕੇ ਉਨ੍ਹਾਂ ਦੀ ਖੂਬ ਵਿਕਰੀ ਹੋਵੇਗੀ।