24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦਿੱਲੀ ਯੂਨੀਵਰਸਿਟੀ ਹੁਣ ਨਿੱਜੀ ਪੀ.ਜੀ. ’ਚ ਰਹਿਣ ਵਾਲੇ ਵਿਦਿਆਰਥੀਆਂ ਦਾ ਡਿਜੀਟਲ ਰਿਕਾਰਡ ਤਿਆਰ ਕਰੇਗੀ

ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਹੁਣ ਨਿੱਜੀ ਪੀ.

Ad Position 21
No active advertisement
ਅਜੀਤ ਡੈਸਕ 24-10-2026
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਯੂਨੀਵਰਸਿਟੀ ਹੁਣ ਨਿੱਜੀ ਪੀ.ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ ਦਾ ਡਿਜੀਟਲ ਰਿਕਾਰਡ ਤਿਆਰ ਕਰੇਗੀ। ਇਸ ਲਈ ਸਮਰਪਿਤ ਪੋਰਟਲ ਵਿਕਸਿਤ ਕਰਨ ਦੀ ਯੋਜਨਾ ਹੈ, ਜਿਸ ’ਤੇ ਵਿਦਿਆਰਥੀ ਆਪਣੀ ਰਿਹਾਇਸ਼, ਕਿਰਾਏ ਅਤੇ ਰਹਿਣ ਸੰਬੰਧੀ ਜ਼ਰੂਰਤਾਂ ਦਾ ਵੇਰਵਾ ਦਰਜ ਕਰ ਸਕਣਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਸੁਰੱਖਿਅਤ ਅਤੇ ਕਿਫ਼ਾਇਤੀ ਰਿਹਾਇਸ਼ ਦੇ ਪ੍ਰਬੰਧ ਦੀ ਦਿਸ਼ਾ ਵਿਚ ਪਹਿਲ ਕੀਤੀ ਹੈ। ਦਿੱਲੀ ਯੂਨੀਵਰਸਿਟੀ ਨੇ ਆਪਣੀ 8 ਮੈਂਬਰੀ ਕਮੇਟੀ ਦੀ ਬੈਠਕ ਵਿਚ ਪੋਰਟਲ ਵਿਕਸਿਤ ਕਰਨ ਪ੍ਰਤੀ ਚਰਚਾ ਕੀਤੀ, ਜਿਸ ਵਿਚ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੀ ਪੀ.ਜੀ. ਦੀ ਸਮੱਸਿਆ ’ਤੇ ਵਿਚਾਰ ਕੀਤਾ ਗਿਆ। ਵਰਨਣਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਕੋਲ ਆਪਣੇ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਦਾ ਬਿਊਰਾ ਤਾਂ ਹੈ, ਪ੍ਰੰਤੂ ਨਿੱਜੀ ਪੀ.ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ ਦਾ ਬਿਊਰਾ ਦਿੱਲੀ ਯੂਨੀਵਰਸਿਟੀ ਕੋਲ ਨਹੀਂ ਹੈ ਪਰ ਹੁਣ ਦਿੱਲੀ ਯੂਨੀਵਰਸਿਟੀ ਉਪਰੋਕਤ ਰਿਕਾਰਡ ਤਿਆਰ ਕਰਾਏਗੀ।
Ad Position 22
No active advertisement
ਪਿਛਲੀ ਖ਼ਬਰ ਮਿਲਾਵਟੀ ਖਾਧ ਪਦਾਰਥਾਂ ਵਿਰੁੱਧ ਵਿਭਾਗ ਕਰ ਰਿਹੈ ਛਾਪੇਮਾਰੀ ਅਗਲੀ ਖ਼ਬਰ ਸਕੂਲੀ ਬੱਚਿਆਂ ਦਾ ਪੰਜਾਬੀ ਕਵਿਤਾ ਪਾਠ ਮੁਕਾਬਲਾ ਕਰਵਾਇਆ
Ad Position 24