ਪੁਲਿਸ ਵਲੋਂ ਫੜੇ ਗਏ ਝਪਟਮਾਰ
ਪੁਲਿਸ ਨੇ ਕਾਬੂ ਕੀਤੇ ਦੋ ਝਪਟਮਾਰ
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਨਾਰਥ ਵੈਸਟ ਜ਼ਿਲ੍ਹੇ ਦੇ ਥਾਣਾ ਭਾਰਤ ਨਗਰ ਦਿੱਲੀ ਦੇ ਥਾਣੇ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਚੋਰੀ ਕਰਨ ਦੇ ਮਾਮਲਿਆਂ ਵਿਚ ਵੀ ਸ਼ਾਮਿਲ ਰਹੇ ਹਨ।
ਨਵੀਂ ਦਿੱਲੀ, 23 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਨਾਰਥ ਵੈਸਟ ਜ਼ਿਲ੍ਹੇ ਦੇ ਥਾਣਾ ਭਾਰਤ ਨਗਰ ਦਿੱਲੀ ਦੇ ਥਾਣੇ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਚੋਰੀ ਕਰਨ ਦੇ ਮਾਮਲਿਆਂ ਵਿਚ ਵੀ ਸ਼ਾਮਿਲ ਰਹੇ ਹਨ। ਇਨ੍ਹਾਂ ਕੋਲੋਂ ਪੁਲਿਸ ਨੇ 2 ਸਕੂਟਰੀਆਂ, ਤਿੰਨ ਮੋਟਰਸਾਈਕਲ, ਇਕ ਚਾਕੂ ਅਤੇ ਇਕ ਸਰਜੀਕਲ ਬਲੇਡ ਬਰਾਮਦ ਕੀਤਾ ਹੈ। ਇਨ੍ਹਾਂ ਦੇ ਨਾਂਅ ਸੰਦੀਪ ਉਰਫ਼ ਮੂਸਾ ਉਰਫ਼ ਮੁਰਾ ਸ਼ੰਕਰ ਨਿਵਾਸੀ ਬੁਰਾੜੀ ਦਿੱਲੀ ਅਤੇ ਦੀਪਕ ਉਰਫ਼ ਘੇਰਾ ਨਿਵਾਸੀ ਬੁਰਾੜੀ ਦਿੱਲੀ ਹਨ। ਇਨ੍ਹਾਂ ਵਿਚੋਂ ਸੰਦੀਪ ਪਹਿਲਾਂ 21 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ ਅਤੇ ਦੀਪਕ ਪਹਿਲਾਂ 20 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਕਈ ਝਪਟਮਾਰੀ ਅਤੇ ਚੋਰੀ ਦੇ ਮਾਮਲੇ ਸੁਲਝੇ ਹਨ। ਇਲਾਕੇ ਦੀ ਪੁਲਿਸ ਹੋ ਰਹੀਆਂ ਝਪਟਮਾਰੀ ਤੇ ਚੋਰੀ ਦੀਆਂ ਵਾਰਦਾਤਾਂ ਪ੍ਰਤੀ ਲਗਾਤਾਰ ਨਿਗਰਾਨੀ ਰੱਖ ਰਹੀ ਸੀ। ਪੁਲਿਸ ਜਦੋਂ ਸਾਵਣ ਪਾਰਕ ਦੇ ਨਜ਼ਦੀਕ ਗਸ਼ਤ ਕਰ ਰਹੀ ਸੀ ਤਾਂ ਉਸ ਨੇ ਦੋ ਵਿਅਕਤੀਆਂ ਨੂੰ ਮੋਟਰਸਾਈਕਲ ’ਤੇ ਆਉਂਦੇ ਵੇਖਿਆ ਤਾਂ ਮੋਟਰਸਾਈਕਲ ’ਤੇ ਸਵਾਰ ਵਿਅਕਤੀਆਂ ਨੇ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਜਦੋਂ ਇਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਚੋਰੀ ਕੀਤੀਆਂ ਗੱਡੀਆਂ ਬਾਰੇ ਮੰਨ ਲਿਆ। ਪੁਲਿਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ।