24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਟੈਕਨੀਕਲ ਸਰਵਿਸ ਯੂਨੀਅਨ ਵਲੋਂ ਰੋਸ ਰੈਲੀ

ਖਰੜ, 23 ਅਕਤੂਬਰ (ਗੁਰਮੁੱਖ ਸਿੰਘ ਮਾਨ)- ਹਰਿਆਣਾ ਦੇ ਦੋ ਜ਼ਿਲ੍ਹਿਆਂ ਗੁੜਗਾਓਂ ਤੇ ਨੁੰਹ ਅੰਦਰ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਵਲੋਂ ਲਾਇਸੈਂਸਿੰਗ ਦੇਣ ਦੀ ਕੋਸ਼ਿਸ਼ ਦੇ ਵਿਰੋਧ ‘ਚ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਡਵੀਜ਼ਨ ਦਫ਼ਤਰ ਖਰੜ ਵਿਖੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਰਡਿਆਲਾ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਯੋਗਰਾਜ ਸਿੰਘ ਜ਼ੋਨ ਆਗੂ, ਸ਼ੇਰ ਸਿੰਘ ਪ੍ਰਧਾਨ ਸੀਟੂ ਤੇ ਜਰਨੈਲ ਸਿੰਘ ਸ/ਅ ਪ੍ਰਧਾਨ ਖਰੜ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਗੁੜਗਾਓਂ ਅਤੇ ਨੁੰਹ ਦੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 24-10-2026
ਖਰੜ, 23 ਅਕਤੂਬਰ (ਗੁਰਮੁੱਖ ਸਿੰਘ ਮਾਨ)- ਹਰਿਆਣਾ ਦੇ ਦੋ ਜ਼ਿਲ੍ਹਿਆਂ ਗੁੜਗਾਓਂ ਤੇ ਨੁੰਹ ਅੰਦਰ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਵਲੋਂ ਲਾਇਸੈਂਸਿੰਗ ਦੇਣ ਦੀ ਕੋਸ਼ਿਸ਼ ਦੇ ਵਿਰੋਧ ‘ਚ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਡਵੀਜ਼ਨ ਦਫ਼ਤਰ ਖਰੜ ਵਿਖੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਰਡਿਆਲਾ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਯੋਗਰਾਜ ਸਿੰਘ ਜ਼ੋਨ ਆਗੂ, ਸ਼ੇਰ ਸਿੰਘ ਪ੍ਰਧਾਨ ਸੀਟੂ ਤੇ ਜਰਨੈਲ ਸਿੰਘ ਸ/ਅ ਪ੍ਰਧਾਨ ਖਰੜ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਗੁੜਗਾਓਂ ਅਤੇ ਨੁੰਹ ਦੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਸਭ ਤੋਂ ਵੱਧ ਮੁਨਾਫੇ ਵਾਲਾ ਅਦਾਰਾ ਹੈ ਪਰ ਸਰਕਾਰਾਂ ਰੇਲਵੇ ਵਿਭਾਗ, ਟਰਾਂਸਪੋਰਟ, ਏਅਰਲਾਈਨਜ਼ ਤੇ ਬੀ.ਐੱਸ. ਐੱਨ. ਐੱਲ. ਆਦਿ ਅਦਾਰਿਆਂ ਵਾਂਗ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਹਰਿਆਣਾ ਸਰਕਾਰ ਨੂੰ ਅਜਿਹਾ ਗ਼ਲਤ ਕਦਮ ਚੁੱਕਣ ਦੀ ਬਜਾਏ ਬਿਜਲੀ ਵਿਭਾਗ ਅੰਦਰ ਪੱਕੀ ਭਰਤੀ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਆਗੂਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਬਿਜਲੀ ਕਾਮਿਆਂ ਦੀਆਂ ਹਰਿਆਣਾ ‘ਚ ਵਾਧੂ ਡਿਊਟੀਆਂ ਲਗਾਈਆਂ ਗਈਆਂ ਤਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰਕਾਮ ਦੀ ਮੈਨੇਜਮੈਂਟ, ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜੇ.ਈ. ਜਤਿੰਦਰ ਸਿੰਘ, ਮਨਦੀਪ ਰੱਤੂ, ਨਰਿੰਦਰ ਸਿੰਘ, ਬਿਕਰਮਜੀਤ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਅਜੇ ਸ਼ਰਮਾ, ਰੋਹਿਤ ਚੌਧਰੀ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਜਗਨਦੀਪ ਸਿੰਘ, ਦਿਆ ਨੰਦ ਤੇ ਹੈਪੀ ਸਿੰਘ ਸਮੇਤ ਹੋਰ ਬਿਜਲੀ ਕਾਮੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਤਾਲਮੇਲ ਤੇ ਜਲਦੀ ਕੰਮ ਕਰਨਾ ਚਾਹੀਦਾ ਹੈ : ਡੀ.ਸੀ. ਅਪਰਾਜਿਤਾ ਅਗਲੀ ਖ਼ਬਰ ਕਿਸਾਨ ਸੰਗਠਨਾਂ ਨੇ ਵੋਟ ਚੋਰੀ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ
Ad Position 24