23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਾਲ ਭਵਨ ਵਿਖੇ ਕਰਵਾਏ ਗਏ ਮੁਕਾਬਲਿਆਂ ਰਾਹੀਂ ਬੱਚਿਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ

ਸਿਰਸਾ, 23 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ ਵੱਲੋਂ ਸਥਾਨਕ ਬਾਲ ਭਵਨ ਕੈਂਪਸ ਵਿਖੇ ਕਰਵਾਏ ਗਏ ਮੁਕਾਬਲਿਆਂ ਦੇ ਤੀਜੇ ਦਿਨ ਮੁਕਾਬਲੇ ਕਰਵਾਏ ਗਏ। ਜਿਹਨਾਂ ਵਿੱਚ ਥਾਲੀ ਰੰਗ ਸਜਾਵਟ, ਮੌਕੇ ‘ਤੇ ਸਕੈਚਿੰਗ, ਕੋਲਾਜ ਮੇਕਿੰਗ, ਸਮੂਹ ਗੀਤ ਅਤੇ ਹਰਿਆਣਵੀ ਰਾਗਿਨੀ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 24-10-2026
ਸਿਰਸਾ, 23 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ ਵੱਲੋਂ ਸਥਾਨਕ ਬਾਲ ਭਵਨ ਕੈਂਪਸ ਵਿਖੇ ਕਰਵਾਏ ਗਏ ਮੁਕਾਬਲਿਆਂ ਦੇ ਤੀਜੇ ਦਿਨ ਮੁਕਾਬਲੇ ਕਰਵਾਏ ਗਏ। ਜਿਹਨਾਂ ਵਿੱਚ ਥਾਲੀ ਰੰਗ ਸਜਾਵਟ, ਮੌਕੇ ‘ਤੇ ਸਕੈਚਿੰਗ, ਕੋਲਾਜ ਮੇਕਿੰਗ, ਸਮੂਹ ਗੀਤ ਅਤੇ ਹਰਿਆਣਵੀ ਰਾਗਿਨੀ ਸ਼ਾਮਿਲ ਸਨ। ਸਿਰਸਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 220 ਬੱਚਿਆਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਜ਼ਿਲ੍ਹਾ ਬਾਲ ਭਲਾਈ ਅਫ਼ਸਰ ਨਰਿੰਦਰ ਸਿੰਘ ਮਲਿਕ ਨੇ ਦੱਸਿਆ ਕਿ ਬਾਲ ਭਵਨ ਵਿਖੇ ਇਹ ਪਲੇਟਫਾਰਮ ਬੱਚਿਆਂ ਨੂੰ ਆਤਮਵਿਸ਼ਵਾਸ ਤੇ ਅਰਥਪੂਰਨ ਸਿੱਖਿਆ ਨਾਲ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਪਲੇਟਫਾਰਮ ਉਨ੍ਹਾਂ ਦੀ ਸਫਲਤਾ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਜਿੱਤ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਤੇ ਇਸ ਪੜਾਅ ‘ਤੇ ਪਹੁੰਚਣ ਵਾਲਾ ਹਰ ਬੱਚਾ ਆਪਣੇ ਆਪ ਵਿੱਚ ਜੇਤੂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ 22 ਅਕਤੂਬਰ ਨੂੰ ਹੋਏ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਸੇਂਟ ਐਮ.ਐਸ.ਜੀ. ਗਲੋਰੀਅਸ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਗਰੁੱਪ ਡਾਂਸ ਗਰੁੱਪ 1 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਡਾ. ਜੀਨੀਅਸ ਸਕੂਲ ਰਾਣੀਆਂ ਦੀ ਟੀਮ ਨੇ ਗਰੁੱਪ ਡਾਂਸ ਗਰੁੱਪ 4 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ 24 ਅਕਤੂਬਰ ਨੂੰ ਹੋਣ ਵਾਲੇ ਸਾਰੇ ਮੁਕਾਬਲੇ ਹੁਣ 28 ਅਕਤੂਬਰ, 2026 ਨੂੰ ਹੋਣਗੇ। ਇਹਨਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਕਿਮਿਕਾ ਕਪੂਰ, ਮਨੀਸ਼ਾ, ਨਵਨੀਤ, ਕੁਲਬੀਰ ਤੇ ਵਰਸ਼ਾ ਰਾਣੀ ਨੇ ਨਿਭਾਈ। ਸਤੀਸ਼ ਕੁਮਾਰ ਨੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਪੂਨਮ ਨਾਗਪਾਲ, ਅਮਨ ਰੇਖਾ ਅਤੇ ਰਾਜੀਵ ਸਮੇਤ ਪੂਰੇ ਬਾਲ ਭਵਨ ਸਟਾਫ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਵਿਭਾਗ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਮਤਲਬ ਹੈ ਰੁਜ਼ਗਾਰ ਦੇ ਮੌਕਿਆਂ ਦਾ ਅੰਤ: ਦੁਸ਼ਯੰਤ ਚੌਟਾਲਾ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਵਿਖੇ ਦੋ ਰੋਜ਼ਾ ਲੀਡਰਸ਼ਿਪ ਸਿਖਲਾਈ ਕੈਂਪ ਕਰਵਾਇਆ
Ad Position 24