25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬੱਚਿਆਂ ਨੂੰ ਜਰਸੀਆਂ ਤੇ ਜੁਰਾਬਾਂ ਵੰਡ ਕੇ ਜਨਮਦਿਨ ਮਨਾਇਆ

ਕਾਲਾਂਵਾਲੀ/ਸਿਰਸਾ, 24 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਨੰਦ ਬਾਬਾ ਗਊ ਸੰਸਥਾਨ, ਕਾਲਾਂਵਾਲੀ ਦੇ ਮੈਂਬਰ ਆਸ਼ੂ ਜਿੰਦਲ ਨੇ ਆਪਣੀ ਪਤਨੀ ਮੇਘਨਾ ਜਿੰਦਲ ਦੇ ਜਨਮਦਿਨ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਕੇਵਲ ਦੇ ਸਾਰੇ ਬੱਚਿਆਂ ਨੂੰ ਜਰਸੀਆਂ, ਜੁਰਾਬਾਂ ਤੇ ਗਰਮ ਟੋਪੀਆਂ ਭੇਟ ਕੀਤੀਆਂ ਤੇ ਮਠਿਆਈਆਂ ਵੰਡ ਕੇ ਉਨ੍ਹਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ’ਤੇ ਆਸ਼ੂ ਜਿੰਦਲ ਨੇ ਕਿਹਾ ਕਿ ਹਰ ਸਾਲ ਅਸੀਂ ਹੋਟਲਾਂ ’ਤੇ ਪੈਸੇ ਖਰਚ ਕਰਦੇ ਹਾਂ, ਇਸ ਲਈ ਇਸ ਵਾਰ ਮੈਂ ਸੋਚਿਆ ਕਿ ਕਿਉਂ ਨਾ ਬੱਚਿਆਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਜਾਵੇ।

Ad Position 21
No active advertisement
ਅਜੀਤ ਡੈਸਕ 25-10-2026
ਕਾਲਾਂਵਾਲੀ/ਸਿਰਸਾ, 24 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਨੰਦ ਬਾਬਾ ਗਊ ਸੰਸਥਾਨ, ਕਾਲਾਂਵਾਲੀ ਦੇ ਮੈਂਬਰ ਆਸ਼ੂ ਜਿੰਦਲ ਨੇ ਆਪਣੀ ਪਤਨੀ ਮੇਘਨਾ ਜਿੰਦਲ ਦੇ ਜਨਮਦਿਨ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਕੇਵਲ ਦੇ ਸਾਰੇ ਬੱਚਿਆਂ ਨੂੰ ਜਰਸੀਆਂ, ਜੁਰਾਬਾਂ ਤੇ ਗਰਮ ਟੋਪੀਆਂ ਭੇਟ ਕੀਤੀਆਂ ਤੇ ਮਠਿਆਈਆਂ ਵੰਡ ਕੇ ਉਨ੍ਹਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ’ਤੇ ਆਸ਼ੂ ਜਿੰਦਲ ਨੇ ਕਿਹਾ ਕਿ ਹਰ ਸਾਲ ਅਸੀਂ ਹੋਟਲਾਂ ’ਤੇ ਪੈਸੇ ਖਰਚ ਕਰਦੇ ਹਾਂ, ਇਸ ਲਈ ਇਸ ਵਾਰ ਮੈਂ ਸੋਚਿਆ ਕਿ ਕਿਉਂ ਨਾ ਬੱਚਿਆਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਜਾਵੇ। ਇਸ ਮੌਕੇ ਸਕੂਲ ਅਧਿਆਪਕ ਜਗਦੀਸ਼ ਸਿੰਘਪੁਰਾ ਤੇ ਸਕੂਲ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਧਿਆਪਕਾ ਰੀਨਾ, ਆਂਗਣਵਾੜੀ ਵਰਕਰ ਰਾਜਪਾਲ ਕੌਰ, ਕਮੇਟੀ ਮੈਂਬਰ ਗੁਰਮੀਤ ਸਿੰਘ, ਸਾਬਕਾ ਪੰਚ, ਡਾ. ਬਾਰੂ ਸਿੰਘ, ਅਸ਼ੀਸ਼ ਕੁਮਾਰ, ਸੰਦੀਪ ਸਿੰਘ, ਜੰਟਾ ਸਿੰਘ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਰਾਜਵੀਰ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਵਿਖੇ 13ਵਾਂ ਤ੍ਰਿਵੇਣੀ ਯੁਵਕ ਮੇਲਾ 25 ਤੋਂ ਅਗਲੀ ਖ਼ਬਰ ਸ਼ਾਹ ਸਤਨਾਮ ਗਰਲਜ਼ ਸਕੂਲ ਦੀ ਅਨਮੋਲ ਬਣੀ ਪਲੇਅਰ ਆਫ਼ ਦ ਮੈਚ ਐਸ.ਜੀ.ਐਫ.ਆਈ. ਨੈਸ਼ਨਲ ਚੈਂਪੀਅਨਸ਼ਿਪ ਲਈ ਹੋਈ ਚੋਣ
Ad Position 24