ਰੋਡਵੇਜ਼ ਡਰਾਈਵਰ ’ਤੇ ਹਮਲਾ ਕਰਨ ਦੇ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ
ਸਿਰਸਾ, 24 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰੋਡਵੇਜ਼ ਡਰਾਈਵਰ ’ਤੇ ਕਾਪੇ ਨਾਲ ਹਮਲਾ ਕਰਨ ਦੇ ਮਾਮਲੇ ’ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਆਦਿਤਿਆ ਵਾਸੀ ਪਿੰਡ ਮੱਤੂਵਾਲਾ ਤੇ ਯੁਵਰਾਜ ਉਰਫ਼ ਬਾਜ ਵਾਸੀ ਝੋਰੜਨਾਲੀ ਵਜੋਂ ਹੋਈ ਹੈ।
ਸਿਰਸਾ, 24 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰੋਡਵੇਜ਼ ਡਰਾਈਵਰ ’ਤੇ ਕਾਪੇ ਨਾਲ ਹਮਲਾ ਕਰਨ ਦੇ ਮਾਮਲੇ ’ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਆਦਿਤਿਆ ਵਾਸੀ ਪਿੰਡ ਮੱਤੂਵਾਲਾ ਤੇ ਯੁਵਰਾਜ ਉਰਫ਼ ਬਾਜ ਵਾਸੀ ਝੋਰੜਨਾਲੀ ਵਜੋਂ ਹੋਈ ਹੈ। ਪੁਲਿਸ ਇਸ ਘਟਨਾ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੋਡਵੇਜ਼ ਕਰਮਚਾਰੀ ਪ੍ਰਿਥਵੀ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਰੋਡਵੇਜ਼ ਡੀਪੂ ਸਿਰਸਾ ਵਿੱਚ ਡਰਾਈਵਰ ਹੈ। 21 ਅਕਤੂਬਰ ਨੂੰ ਦੁਪਹਿਰ 3 ਵਜੇ ਦੇ ਕਰੀਬ ਉਹ ਆਪਣੇ ਸਾਥੀ ਡਰਾਈਵਰ ਨਾਲ ਬੱਸ ਸਟੈਂਡ ਵਰਕਸ਼ਾਪ ਗੇਟ ’ ਤੇ ਸਰਕਾਰੀ ਡਿਊਟੀ ਨਿਭਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ’ਤੇ ਜਾਨ ਲੇਵਾ ਹਮਲਾ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਦੇ ਬੀਤੇ ਦਿਨੀਂ ਦੋ ਘੰਟੇ ਤੱਕ ਰੋਡਵੇਜ ਦਾ ਚੱਕਾ ਜਾਮ ਕਰ ਦਿੱਤਾ ਸੀ। ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਰਣ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਨੁਸਾਰ ਹੋਰ ਮੁਲਜ਼ਮਾਂ ਦੀ ਪੁਲੀਸ ਭਾਲ ਕਰ ਰਹੀ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।