31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ‘ਰਨ ਫ਼ਾਰ ਯੂਨਿਟੀ’ ਸਮਾਰੋਹ ਕਰਵਾਇਆ

ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਜ਼ਿਲ੍ਹੇ ਦੀ ਪੁਲਿਸ ਵਲੋਂ ‘ਰਨ ਫ਼ਾਰ ਯੂਨਿਟੀ’ (ਏਕਤਾ ਲਈ ਦੌੜ) ਕਰਵਾਈ ਗਈ, ਜੋ ਕਿ ਸਰਦਾਰ ਵੱਲਭ ਭਾਈ ਪਟੇਲ ਦੀ 151ਵੀਂ ਜੈਅੰਤੀ ਮੌਕੇ ਕਰਵਾਈ ਗਈ ਸੀ।

Ad Position 21
No active advertisement
ਰਾਸ਼ਟਰੀ ਏਕਤਾ ਪ੍ਰਤੀ ਸਹੁੰ ਚੁੱਕਦੇ ਹੋਏ ਲੋਕ। 01-11-2026
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਜ਼ਿਲ੍ਹੇ ਦੀ ਪੁਲਿਸ ਵਲੋਂ ‘ਰਨ ਫ਼ਾਰ ਯੂਨਿਟੀ’ (ਏਕਤਾ ਲਈ ਦੌੜ) ਕਰਵਾਈ ਗਈ, ਜੋ ਕਿ ਸਰਦਾਰ ਵੱਲਭ ਭਾਈ ਪਟੇਲ ਦੀ 151ਵੀਂ ਜੈਅੰਤੀ ਮੌਕੇ ਕਰਵਾਈ ਗਈ ਸੀ। ਇਸ ਦੌਰਾਨ ਇਕ ਭਾਰਤ, ਸ੍ਰੇਸ਼ਠ ਭਾਰਤ, ਇਕ ਰਾਸ਼ਟਰ, ਇਕ ਭਾਵਨਾ ਦੇ ਆਦਰਸ਼ਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਸਮਾਗਮ ਵਿਚ ਲੋਕਾਂ ਨੇ ਬਹੁਤ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਹਿੱਸਾ ਲਿਆ। ਸਮਾਰੋਹ ਵਿਚ ਆਊਟਰ ਜ਼ਿਲ੍ਹੇ ਦੀ ਵਿਕਰਾਮ ਸਿੰਘ (ਆਈ.ਪੀ.ਐਸ.), ਸਾਰੇ ਏ.ਸੀ.ਪੀ., ਐਸ.ਐਚ.ਓ., ਆਰ.ਡਬਲਿਊ.ਏ., ਐਮ.ਡਬਲਿਊ.ਏ. ਦੇ ਮੈਂਬਰ ਅਤੇ ਸਿਵਲ ਸੁਸਾਇਟੀ ਦੇ ਹੋਰ ਸਮੂੁਹਾਂ ਨਾਲ ਮਿਲ ਕੇ ਡੀ.ਸੀ.ਪੀ. ਦਫ਼ਤਰ ਵਿਖੇ ਇਹ ਸਮਾਰੋਹ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਏਕਤਾ ਦਿਵਸ ’ਤੇ ਸਹੁੰ ਚੁੱਕ ਸਮਾਗਮ ਵੀ ਕੀਤਾ ਗਿਆ, ਜਿਸ ਵਿਚ ਰਾਸ਼ਟਰੀ ਏਕਤਾ ਅਤੇ ਅਖੰਡਤਾ ਪ੍ਰਤੀ ਸਭ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਇਸ ਪ੍ਰੋਗਰਾਮ ਪ੍ਰਤੀ ਆਰ.ਡਬਲਿਊ.ਏ., ਐਮ.ਡਬਲਿਊ.ਏ. ਅਤੇ ਸਿਵਲ ਸੁਸਾਇਟੀ ਦੇ ਸਮੂਹਾਂ ਨੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਹੁੰਦੇ ਰਹਿਣੇ ਚਾਹੀਦੇ ਹਨ ਅਤੇ ਸਭ ਦੇ ਦਿਲਾਂ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸਾਈਬਰ ਬੁਲਿੰਗ ਦੇ ਖ਼ਤਰਿਆਂ ਤੋਂ ਕੀਤਾ ਸੁਚੇਤ ਅਗਲੀ ਖ਼ਬਰ ਪੁਲਿਸ ਨੇ ਸਾਈਬਰ ਧੋਖਾਧੜੀ ਦੇ ਮਾਮਲੇ ’ਚ ਦੋ ਦੋਸ਼ੀ ਕੀਤੇ ਕਾਬੂ
Ad Position 24